ਪਟਿਆਲਾ

ਪੰਜਾਬ ਚੋਣ ਕਮਿਸ਼ਨ ਵੱਲੋਂ ਅਮਲੋਹ ਚੋਣਾਂ ਲਈ ਪੀ.ਸੀ.ਐਸ. ਅਧਿਕਾਰੀ ਹਰਗੁਣਜੀਤ ਕੌਰ ਨੂੰ ਲਗਾਇਆ ਆਬਜ਼ਰਬਰ

ਚੋਣਾਂ ਸਬੰਧੀ ਉਨ੍ਹਾਂ ਦੇ ਮੋਬਾਇਲ ਨੰ: 98722-48642 ‘ਤੇ ਕੀਤਾ ਜਾ ਸਕਦੈ ਸੰਪਰਕ
ਵੋਟਰ ਫੋਟੋ ਵੋਟਰ ਸ਼ਨਾਖਤੀ ਕਾਰਡ ਤੋਂ ਬਿਨਾਂ ਹੋਰ ਦਸਤਾਵੇਜ ਵਿਖਾ ਕੇ ਵੀ ਪਾ ਸਕਦੇ ਹਨ ਵੋਟ
ਫ਼ਤਹਿਗੜ੍ਹ ਸਾਹਿਬ, 8 ਦਸੰਬਰ (ਮਧੂਸਾਰ ਬਿਊਰੋ) ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਅਮਲੋਹ ਦੀਆਂ ਆਮ ਚੋਣਾਂ ਲਈ ਸ਼੍ਰੀਮਤੀ ਹਰਗੁਣਜੀਤ ਕੌਰ ਪੀ.ਸੀ.ਐਸ. ਸਕੱਤਰ ਪੰਜਾਬ ਸਿੱਖਿਆ ਬੋਰਡ ਨੂੰ ਅਬਜ਼ਰਬਰ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀਮਤੀ ਪਰਮਜੀਤ ਕੌਰ ਸਿੱਧੂ (ਮੋਬਾਇਲ ਨੰ: 94639-13800) ਨੂੰ ਤਾਲਮੇਲ ਅਫਸਰ ਲਗਾਇਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਸ. ਹਰਦਿਆਲ ਸਿੰਘ ਚੱਠਾ ਨੇ ਦੱਸਿਆ ਕਿ ਨਗਰ ਕੌਂਸਲ ਅਮਲੋਹ ਦੀਆਂ ਚੋਣਾਂ ਸਬੰਧੀ ਸ਼੍ਰੀਮਤੀ ਹਰਗੁਣਜੀਤ ਕੌਰ ਨਾਲ ਉਨ੍ਹਾਂ ਦੇ ਮੋਬਾਇਲ ਨੰ: 98722-48642 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਚੱਠਾ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਜਿਹੜੇ ਵੋਟਰਾਂ ਦਾ ਅਜੇ ਤੱਕ ਫੋਟੋ ਵੋਟਰ ਸ਼ਨਾਖਤੀ ਕਾਰਡ ਨਹੀਂ ਬਣਿਆਂ ਉਹ ਆਪਣਾ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਜਾਂ ਨਿੱਜੀ ਅਦਾਰਿਆਂ ਤੇ ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਆਪਣੇ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਫੋਟੋ ਸ਼ਨਾਖਤੀ ਕਾਰਡ, ਬੈਂਕ ਜਾਂ ਡਾਕਖਾਨੇ ਵੱਲੋਂ ਜਾਰੀ ਕੀਤੀ ਗਈ ਪਾਸਬੁੱਕ ਜਾਂ ਕਿਸਾਨ ਪਾਸ ਬੁੱਕ ਜੋ ਕਿ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਕੀਤਾ ਗਿਆ ਹੋਵੇ, ਜਮੀਨ ਦੇ ਦਸਤਾਵੇਜ ਜਿਵੇਂ ਪਟਾ, ਰਜਿਸਟਰਡ ਡੀਡ ਆਦਿ, ਰਾਸ਼ਨ ਕਾਰਡ ਸਮੇਤ ਫੋਟੋਗ੍ਰਾਫ, ਜੋ ਕਿ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਕੀਤਾ ਗਿਆ ਹੋਵੇ, ਕਿਸੇ ਸਮਰੱਥ ਅਧਿਕਾਰੀ ਵੱਲੋਂ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਕੀਤਾ ਗਿਆ ਐਸ.ਸੀ., ਐਸ.ਟੀ. ਤੇ ਓ.ਬੀ.ਸੀ. ਦਾ ਸਰਟੀਫਿਕੇਟ, ਪੈਨਸ਼ਨ ਦੇ ਦਸਤਾਵੇਜ ਜਿਵੇਂ ਕਿ ਸਾਬਕਾ ਫੌਜੀਆਂ ਦੀ ਪੈਨਸ਼ਨ ਬੁੱਕ, ਪੈਨਸ਼ਨ ਪੇਮੈਂਟ ਆਰਡਰ, ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ, ਆਸ਼ਰਿਤ ਸਰਟੀਫਿਕੇਟ, ਬੁਢਾਪਾ ਪੈਨਸ਼ਨ ਆਰਡਰ ਤੇ ਵਿਧਵਾ ਪੈਨਸ਼ਨ ਆਰਡਰ, ਸੁਤੰਤਰਤਾ ਸੰਗਰਾਮੀ ਦਾ ਸ਼ਨਾਖਤੀ ਕਾਰਡ, ਅਸਲਾ ਲਾਇਸੈਂਸ ਜੋ ਕਿ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਕੀਤਾ ਗਿਆ ਹੋਵੇ, ਕਿਸੇ ਸਮਰੱਥ ਅਧਿਕਾਰੀ ਵੱਲੋਂ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਕੀਤਾ ਗਿਆ ਸਰੀਰਕ ਤੌਰ ‘ਤੇ ਅਪੰਗਤਾ ਦਾ ਸਰਟੀਫਿਕੇਟ, ਏਅਰ ਫੋਰਸ, ਨੇਵੀ, ਆਰਮੀ ਪਰਸੋਨਲ ਸ਼ਨਾਖਤੀ ਕਾਰਡ ਸਮੇਤ ਫੋਟੋ, ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਕੀਤਾ ਗਿਆ ਮਗਨਰੇਗਾ ਸਕੀਮ ਦਾ ਜਾਬ ਕਾਰਡ ਸਮੇਤ ਫੋਟੋ, ਮਨਿਸਟਰੀ ਆਫ ਲੇਬਰਜ਼ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਜਾਰੀ ਕੀਤਾ ਗਿਆ ਸਿਹਤ ਬੀਮਾ ਯੋਜਨਾ ਸਕੀਮ ਦਾ ਸਮਾਰਟ ਕਾਰਡ ਸਮੇਤ ਫੋਟੋਗ੍ਰਾਫ ਵਿਖਾ ਕੇ ਵੋਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *