ਪਟਿਆਲਾ

ਕਿਸਾਨੀ ਸੰਘਰਸ਼ ਦੇ ਇੱਕ ਸਾਲ ਨੂੰ ਸਮਰਪਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਵਲੋਂ ਸਮਾਗਮ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸ਼ਹੀਦ ਕਰਤਾਰ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ ਵਲੋਂ ਸੰਗੀਤ ਵਿਭਾਗ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਦੇ ਇੱਕ ਸਾਲ ਪੂਰਾ ਹੋਣ ਉੱਤੇ ਤੇ ਕਰਤਾਰ ਸਿੰਘ ਸਰਾਭਾ ਦੀ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡੀਨ ਆਕਦਮਿਕ ਮਾਮਲੇੇ ਡਾ. ਬੀ.ਐਸ. ਸੰਧੂ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਭਾਰਤੀ ਆਜ਼ਾਦੀ ਵਿੱਚ ਵੱਡਮੁੱਲਾ ਯੋਗਦਾਨ ਹੈ। ਇਸ ਯੋਗਦਾਨ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਚੇਅਰ ਸਥਾਪਤ ਕਰ ਕੇ ਮੱਤਵਪੂਰਨ ਕਾਰਜ ਕੀਤਾ ਹੈ। ਇਸ ਪ੍ਰੋਗਰਾਮ ਵਿੱਚ ਗ਼ਦਰੀ ਕਾਵਿ ਦਾ ਗਾਇਨ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਕੀਤਾ ਗਿਆ। ਪਾਸ਼ ਦੇ ਗੀਤ ‘ਸੋਨੇ ਦੀ ਸਵੇਰ ਜਦੋਂ ਆਊ ਹਣੀਆਂਤੋਂ ਆਰੰਭ ਕਰ ਕੇ ‘ਉੱਠੋ ਹਿੰਦ ਸਪੁੱਤਰੋ ਜਾਗ ਵੇਖੋ ਗ਼ਦਰੀ ਕਵਿਤਾ ਤੱਕ ਇਹਨਾਂ ਪੇਸ਼ਕਾਰੀਆਂ ਨੇ ਬਹੁਤ ਸਮਾਂ ਬੰਨ੍ਹਿਆ। ਹਾਜ਼ਰ ਸ੍ਰੋਤੇ ਅਤੇ ਵਿਦਿਆਰਥੀ ਗੀਤਾਂ ਨੂੰ ਸੁਣ ਕੇ ਝੂਮ ਉੱਠੇ। ਪ੍ਰੋਗਰਾਮ ਦੌਰਾਨ ਕਰਤਾਰ ਸਿੰਘ ਸਰਾਭਾ ਦੇ ਜੀਵਨ ਉੱਤੇ ਅਧਾਰਿਤ ਇੱਕ ਡਾਕੂਮੈਂਟਰੀ ਫ਼ਿਲਮ ਦੇ ਪ੍ਰਦਰਸ਼ਨ ਨਾਲ ਹੋਈ।

ਅਗਲੇ ਪੜਾਅ ਵਿਚ ਨਾਟਕ ‘ਸਰਾਭਾ ਉਦਾਸ ਹੈ` ਦਾ ਸਫ਼ਲਤਾਪੂੂਰਵਕਮੰਚਨ ਹੋਇਆ ਜਿਸਦੇ ਲੇਖਕ ਤੇ ਨਿਰਦੇਸ਼ਕ ਅਨਾਇਤ ਸਨ। ਇਸ ਮੋਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਕੋਆਰਡੀਨੇਟਰ ਡਾ. ਭੀਮ ਇੰਦਰ ਸਿੰਘ ਨੇ ਦੱਸਿਆ ਕਿ ਚੇਅਰ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਅਤੇ ਜਨਮ ਦਿਨ ਦੇ ਅਵਸਰ ਉੱਤੇ ਹਰ ਸਾਲ ਸਮਾਗਮ ਕਰਵਾਏ ਜਾਂਦੇ ਹਨ ਜਿਸ ਵਿਚ ਨੌਜੁਆਨ ਪੀੜ੍ਹੀ ਨੂੰ ਆਪਣੀ ਇਨਕਲਾਬੀ ਵਿਰਾਸਤ ਨਾਲ ਜੁੜਨ ਦਾ ਅਵਸਰ ਮਿਲਦਾ ਹੈ। ਸੰਗੀਤ ਵਿਭਾਗ ਦੇ ਮੁਖੀ ਡਾ. ਨਿਵੇਦਿਤਾ ਉੱਪਲ ਨੇ ਇਨਕਲਾਬੀ ਸਭਿਆਚਾਰਕ ਵਿਰਾਸਤ ਬਾਰੇ ਵਿਭਾਗ ਦੇ ਯਤਨਾਂ ਦੀ ਜਾਣਕਾਰੀ ਦਿੱਤੀ। ਪ੍ਰੋਗਰਾਮ ਵਿਚ ਡਾ. ਜਸਪਾਲ ਕੌਰ, ਡਾ. ਜਸਵੀਰ ਕੌਰ, ਡਾ. ਅਲੰਕਾਰ ਸਿੰਘ ਵੀ ਹਾਜ਼ਰ ਸਨ। ਅਖੀਰ ਵਿੱਚ ਡੀਨ ਭਾਸ਼ਾਵਾਂ ਡਾ. ਸਤਨਾਮ ਸਿੰਘ ਸੰਧੂ ਨੇ ਚੇਅਰ ਅਤੇ ਸੰਗੀਤ ਵਿਭਾਗ ਦੇ ਉੱਧਮ ਦੀ ਸ਼ਲਾਘਾ ਕਰਦੇ ਹੋਏ ਇਸਨੂੰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਭਿਆਚਾਰ ਅਤੇ ਵਿਰਸੇ ਨੂੰ ਅੱਗੇ ਲਜਾਣ ਦੇ ਉਦੇਸ਼ ਦੀ ਪੂਰਤੀ ਦੱਸਿਆ।

Leave a Reply

Your email address will not be published. Required fields are marked *