ਪਲਾਟ ਬੰਦ ਕਰਨ ਵਿਰੁੱਧ ਪੰਜਾਬ ਦੀਆਂ ਸਬ ਡਵੀਜ਼ਨਾਂ ਵਿੱਚ ਅਰਥੀ ਫੂਕ ਮੁਜਾਹਰੇ ਕਰਨ ਦਾ ਐਲਾਨ
ਪਟਿਆਲਾ: 21 ਦਸੰਬਰ (ਮਧੂਸਾਰ ਬਿਊਰੋ) ਬਿਜਲੀ ਮੁਲਾਜ਼ਮਾਂ ਦੀਆ ਪ੍ਰਮੱਖ ਜਥੇਬੰਦੀਆਂ ਦੇ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੀਆਂ ਜਥੇਬੰਦੀਆਂ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ,ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ. ਆਈ.ਟੀ.ਆਈ ਇੰਪਲਾਈਜ਼ ਐਸੋਸੀਏਸਨ ਅਤੇ ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਨੇ ਪੰਜਾਬ ਸਰਕਾਰ ਵੱਲੋ ਬਠਿਡਾ ਥਰਮਲ ਪਲਾਟ ਦੇ 110 -110 ਮੈਗਾਵਟ ਦੇ ਚਾਰ ਯੂਨਿਟ ਅਤੇ ਰੋਪੜ ਥਰਮਲ ਪਲਾਟ ਦੇ 220 ਮੈਗਾਵਾਟ ਦੇ 2 ਯੂਨਿਟਾਂ ਨੂੰ ਪੱਕੇ ਤੋਰ ਤੇ ਬੰਦ ਕਰਨ ਦੀ ਸਖਤ ਸਬਦਾ ਵਿੱਚ ਨਿਖੇਧੀ ਕਰਦੇ ਹੋ
ਇਸ ਨੂੰ ਪੰਜਾਬ ਦੇ ਲੋਕਾ ਤੇ ਮੁਲਾਜਮਾਂ ਨਾਲ ਅਨਿਆਂ ਕਰਾਰ ਦਿੱਤਾ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਜਥੇਬੰਦੀਆਂ ਦੇ ਆਗੂਆ ਹਰਭਜਨ ਸਿੰੰਘ ਪਿਲਖਣੀ,ਪੂਰਨ ਸਿੰਘ ਖਾਈ ,ਮਨਜੀਤ ਸਿੰਘ ਚਾਹਲ ਅਤੇ ਹਰਵਿੰਦਰ ਸਿੰਘ ਚੱਠਾ ਨੇ ਕਿਹਾ ਸਰਕਾਰੀ ਸੈਕਟਰ ਦੇ ਇਹਨਾਂ ਤਾਪ ਬਿਜਲੀ ਘਰਾਂ ਨੇ ਪੰਜਾਬ ਦੀ ਖੇਤੀ ਅਤੇ ਸਨਅਤੀ ਖੇਤਰ ਨੂੰ ਪੈਰਾਂ ਤੇ ਖੜਾ ਕਰਨ ਚ’ ਅਹਿਮ ਯੋਗਦਾਨ ਪਾਇਆ ਹੈ।ਸਰਕਾਰੀ ਖੇਤਰ ਦੇ ਇਹਨਾਂ ਥਰਮਲ ਪਲਾਟਾਂ ਦੇ ਲੱਗਣ ਨਾਲ ਇਲਾਕੇ ਵਿਚੱ ਰੁਜਗਾਰ ਦੇ ਬਹੁਤ ਮੋਕੇ ਉਪਲਬਧ ਹੋਏ ਹਨ ,ਪ੍ਰਾਈਵੇਟ ਖੇਤਰ ਦੇ ਤਾਪ ਬਿਜਲੀ ਘਰਾਂ ਨੇ ਬੇਰੁਜ਼ਗਾਰੀ ਖਤਮ ਕਰਨ ਲਈ ਆਪਣੀ ਬਣਦੀ ਭੁਮਿਕਾਂ ਅਦਾ ਨਹੀ ਕੀਤੀ ਜਦ ਕਿ ਸਰਕਾਰੀ ਖੇਤਰ ਦੇ ਤਾਪ ਬਿਜਲੀ ਘਰਾਂ ਨੇ ਲੋਕਾ ਨੂੰ ਰੁਜ਼ਗਾਰ ਦੇਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਉਹਨਾਂ ਦੱਸਿਆ ਕਿ ਬਠਿਡਾ ਥਰਮਲ ਪਲਾਟ ਤੇ ਇਸ ਸਮੇ 1030 ਰੈਗੁਲਰ ਕਰਮਚਾਰੀ ਅਤੇ 800 ਕਾਮੇ ਕੰਨਟਰੈਕਟ ਦੇ ਕੰਮ ਕਰ ਰਹੇ ਹਨ।ਰੋਪੜ ਥਰਮਲ ਪਲਾਟ ਤੇ 1537 ਰੈਗੁਲਰ ਅਤੇ 2227 ਕੰਨਟਰੈਕਟ ਤੇ ਕੰਮ ਕਰ ਰਹੇ ਹਨ ਜਿਹਨਾ ਦੀ ਨਫਰੀ ਘਟਾਈ ਜਾਵੇਗੀ। ਸਰਕਾਰੀ ਤਾਪ ਘਰ ਬੰਦ ਹੋਣ ਨਾਲ ਮੁਲਾਜਮਾਂ ਨੂੰ ਘਰ ਤੋ ਬੇਘਰ ਹੋਣਾ ਪਵੇਗਾ।ਮੁਲਾਜਮਾਂ ਦੀਆਂ ਤਰੱਕੀਆਂ ਤੇ ਉਹਨਾਂ ਦੇ ਕੰਮ ਕਾਰ ਤੇ ਭਾਰੀ ਅਸਰ ਪਵੇਗਾ। ਉਹਨਾਂ ਕਿਹਾ ਕਿ ਸਰਕਾਰ ਦੀ ਨੀਤੀ ਵਿਰੁੱਧ 22 ਦਸੰਬਰ ਨੂੰ ਸਾਰੇ ਪੰਜਾਬ ਦੀਆਂ 165 ਸਬ ਡਵੀਜਨਾਂ ਤੇ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ। ਜਥੇਬੰਦੀਆਂ ਨੇ ਪੰਜੁਬ ਸਰਕਾਰ ਤੇ ਦੋਸ ਲਗਾਇਆ ਕਿ ਉਹ ਨਿੱਜੀ ਖੇਤਰ ਨੂੰ ਉਤਸ਼ਾਹਤ ਕਰ ਰਹੀ ਹੈ।ਉਹਨਾਂ ਕਿਹਾ ਕਿ ਬਿਜਲੀ ਖੇਤਰ ਵਿੱਚ ਨਿੱਜੀ ਖੇਤਰ ਦੀ ਇਜਾਰੇਦਾਰੀ ਕਾਇਮ ਹੋਣ ਨਾਲ ਆਮ ਲੋਕਾ ਨੂੰ ਮਹਿੰਗੇ ਭਾਅ ਬਿਜਲੀ ਖਰੀਦਣੀ ਪਵੇਗੀ। ਜਥੇਬੰਦੀਆਂ ਦੇ ਆਗਆਂ ਗੁਰਵੇਲ ਸਿੰਘ ਬੱਲਪੁਰੀਆਂ, ਗੁਰਮੇਲ ਸਿੰਘ ਚੀਮਾ,ਮਹਿੰਦਰ ਸਿੰਘ ਲਹਿਰਾ,ਨਰਿੰਦਰ ਸੈਣੀ,ਗੁਰਪਰੀਤ ਸਿੰਘ ਗੰਡੀਵਿੰਡ, ਪੂਰਨ ਸਿੰਘ ਖਾਈ,ਦਵਿੰਦਰ ਸਿੰਘ ਪਸੋਰ,ਕਮਲ ਕੁਮਾਰ ਪਟਿਆਲਾ,ਸੁਰਿੰਦਰ ਪਾਲ ਸਿੰਘ ਲਹੋਰੀਆਂ,ਆਰ.ਕੇ.ਤਿਵਾੜੀ,ਗੋਬਿੰਦਰ ਸਿੰਘ,ਹਰਬੰਸ ਸਿੰਘ ਦੀਦਾਰਗੜ ਬਰਨਾਲਾ,ਰਣਜੀਤ ਸਿੰਘ ਬਿਜੋਕੀ,ਨਰਿੰਦਰ ਬੱਲ ਨੇ ਕਿਹਾ ਕਿ ਬਿਜਲੀ ਕਾਮੇ ਇਹਨਾਂ ਪ੍ਰਗੋਰਾਮਾਂ ਵਿੱਚ ਪੂਰੀ ਦ੍ਹਿੜਤਾ ਨਾਲ ਭਾਗ ਲੈਣਗੇ।

