ਪਟਿਆਲਾ

ਇੰਟਰ ਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਇਨਿੰਗ ਵੱਲੋਂ ਕਿਡਜ਼ ਫ਼ੈਸ਼ਨ ਸ਼ੋ ‘ਬਬਲੀ ਬੱਬਲਜ’ ਕਰਵਾਇਆ

ਪ੍ਰਸਿੱਧ ਪਾਲੀਵੁਡ ਸਟਾਰ ਬਿੰਨੂ ਢਿੱਲੋਂ ਮੁੱਖ ਮਹਿਮਾਨ ਵਜੋਂ ਪਹੁੰਚੇ
ਬੱਚਿਆ ਨੂੰ ਉਨ੍ਹਾਂ ਦੇ ਮਨ ਨਾਲ ਕੀਤੇ ਜਾਂਦੇ ਕਾਰਜ ਲਈ ਉਤਸ਼ਾਹਿਤ ਕਰਨ ਦੀ ਲੋੜ : ਬਿੰਨੂ ਢਿੱਲੋਂ
ਪਟਿਆਲਾ 24 ਦਸੰਬਰ (ਮਧੂਸਾਰ ਬਿਊਰੋ) ਇੰਟਰ ਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਇਨਿੰਗ (ਆਈਨਿਫਡ) ਪਟਿਆਲਾ ਵੱਲੋਂ ਮੈਨੇਜਿੰਗ ਡਾਇਰੈਕਟਰ ਮੋਨਿਕਾ ਕਥੂਰੀਆ ਦੀ ਅਗਵਾਈ ਚ ਕਿਡਜ਼ ਫ਼ੈਸ਼ਨ ਸ਼ੋ ‘ ਬਬਲੀ ਬੱਬਲਜ’ ਕਰਵਾਇਆ ਗਿਆ ਹੈ।

ਆਈਨਿਫਡ ਪਟਿਆਲਾ ਵੱਲੋਂ ਕਰਵਾਏ ਗਏ ਇਸ ਸਮਾਗਮ ਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਪਾਲੀਵੁਡ ਸਟਾਰ ਬਿੰਨੂ ਢਿੱਲੋਂ ਪਹੁੰਚੇ, ਜਿਨ੍ਹਾਂ ਵੱਲੋਂ ਸ਼ਮ੍ਹਾ ਰੌਸ਼ਨ ਕਰਦਿਆਂ ਇਸ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਮਾਗਮ ਵਿਚੋਂ ਪਟਿਆਲਾ ਦੇ ਵੱਖ ਵੱਖ ਸਕੂਲਾਂ ਵੱਲੋਂ 100 ਦੇ ਕਰੀਬ ਵਿਦਿਆਰਥੀਆਂ ਵੱਲੋਂ ਹਿੱਸਾ ਲੈਂਦਿਆਂ ਫ਼ੈਸ਼ਨ ਜਗਤ ਚ ਆਪਣੀ ਸ਼ੁਰੂਆਤ ਕੀਤੀ ਗਈ ਹੈ।
ਆਈਨਿਫਡ ਪਟਿਆਲਾ ਵੱਲੋਂ ਕਰਵਾਏ ਜਾ ਰਹੇ ਇਸ ਫ਼ੈਸ਼ਨ ਸ਼ੋ ਵਿਚ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਈ ਡਰੈੱਸਾਂ ਨੂੰ ਪਾ ਕੇ ਬੱਚਿਆ ਵੱਲੋਂ ਪੇਸ਼ਕਾਰੀ ਕੀਤੀ ਗਈ। ਇਸ ਸਮਾਗਮ ਦੌਰਾਨ ਬੱਚਿਆ ਵੱਲੋਂ ਵੱਖ-ਵੱਖ ਥੀਮਾਂ ਤੇ ਪੇਸ਼ਕਾਰੀ ਕੀਤੀ ਗਈ ਹੈ। ਜਿਨ੍ਹਾਂ ਵਿਚ ਪ੍ਰਿਸੈਂਸ ਥੀਮ ਤੇ ਗਾਉਨ, ਫ਼ਰ ਤੇ ਫੈਦਰ, ਫੋਰਮਲ ਤੇ ਡੈਨਿਮ ਕਟਸ ਸ਼ਾਮਿਲ ਹਨ। ਇਸ ਫ਼ੈਸ਼ਨ ਸ਼ੋ ਦੌਰਾਨ ਜੱਜ ਦੀ ਭੂਮਿਕਾ ਡੀ.ਏ.ਵੀ. ਸਕੂਲ ਤੋਂ ਆਰ.ਐੱਸ. ਪ੍ਰਭਾਕਰ, ਵਾਈ.ਪੀ.ਐੱਸ. ਤੋਂ ਵਿਕਰਮ ਚੌਹਾਨ, ਮੀਲਿਨੀਅਮ ਸਕੂਲ ਤੋਂ ਵਿਨੀਤ ਰਾਜਪੂਤ ਤੇ ਕੁਲੀਓ ਪੀਟਰ ਰੌਬਿਨ ਗੁਪਤਾ ਵੱਲੋਂ ਨਿਭਾਈ ਗਈ। ਜਿਨ੍ਹਾਂ ਵੱਲੋਂ ਬੱਚਿਆ ਨੂੰ ਵੱਖ ਵੱਖ ਖ਼ਿਤਾਬਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਪ੍ਰਸਿੱਧ ਕਲਾਕਾਰ ਬਿੰਨੂ ਢਿੱਲੋਂ ਨੇ ਸੰਬੋਧਨ ਕਰਦਿਆਂ ਬੱਚਿਆ ਦੀ ਹੌਸਲਾ ਅਫਜਾਈਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੰਨੀ ਛੋਟੀ ਉਮਰ ਵਿਚ ਬੱਚਿਆ ਵੱਲੋਂ ਪੇਸ਼ ਕੀਤੀ ਗਈ ਪੇਸ਼ਕਾਰੀ ਬਹੁਤ ਵਧਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਇੰਨੀ ਛੋਟੀ ਉਮਰ ਚ ਇਸ ਤਰਾਂ ਦੀ ਪੇਸ਼ਕਾਰੀ ਕਰ ਸਕਦੇ ਹਨ ਉਹ ਵੱਡੇ ਹੋ ਕੇ ਤਾਂ ਸਾਨੂੰ ਵੀ ਪਿੱਛੇ ਛੱਡ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਬੱਚਿਆ ਦੇ ਮਾਪਿਆ ਨੂੰ ਵੀ ਵਧਾਈ ਦਿੱਤੀ ਕਿ ਉਨ੍ਹਾਂ ਵੱਲੋਂ ਆਪਣੇ ਬੱਚਿਆ ਨੂੰ ਇਸ ਤਰਾਂ ਦੇ ਸਮਾਗਮ ਚ ਹਿੱਸਾ ਲੈਣ ਦਿੱਤਾ। ਉਨ੍ਹਾਂ ਬੱਚਿਆ ਦੇ ਮਾਪਿਆ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਬੱਚੇ ਦਾ ਜਿਸ ਖੇਤਰ ਚ ਕੰਮ ਕਰਨ ਨੂੰ ਮਨ ਕਰਦਾ ਹੈ ਉਸ ਨੂੰ ਰੋਕਣਾ ਨਹੀਂ ਚਾਹੀਦਾ ਬਲਕਿ ਉਸ ਨੂੰ ਹੋਰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਇਸ ਫ਼ੈਸ਼ਨ ਸ਼ੋ ਚ ਪਟਿਆਲਾ ਦੇ ਵੱਖ ਵੱਖ ਪ੍ਰਸਿੱਧ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਢੰਗ ਦੇ ਨਾਲ ਪੇਸ਼ਕਾਰੀ ਕੀਤੀ ਗਈ ਹੈ। ਸਭ ਤੋਂ ਛੋਟੀ ਉਮਰ ਦੇ ਬੱਚਿਆ ਵੱਲੋਂ ਪੇਸ਼ ਕੀਤੇ ਗਏ ਮਾਡਲਿੰਗ ਨੇ ਉੱਥੇ ਹਾਜ਼ਰ ਸਾਰੇ ਲੋਕਾਂ ਦਾ ਮਨ ਮੋਹ ਲਿਆ ਗਿਆ ਹੈ। ਇਸ ਤੋਂ ਇਲਾਵਾ ਵੀ ਬੱਚਿਆ ਦੀ ਪੇਸ਼ਕਾਰੀ ਤੇ ਉੱਥੇ ਹਾਜ਼ਰ ਦਰਸ਼ਕਾਂ ਵੱਲੋਂ ਖ਼ੂਬ ਆਨੰਦ ਮਾਣਿਆ ਗਿਆ।
ਸਮਾਗਮ ਦੌਰਾਨ ਆਈਨਿਫਡ ਪਟਿਆਲਾ ਦੀ ਮੈਨੇਜਿੰਗ ਡਾਇਰੈਕਟਰ ਮੋਨਿਕਾ ਕਥੂਰੀਆ ਵੱਲੋਂ ਸਾਰਿਆਂ ਨੂੰ ਆਈਨਿਫਡ ਪਟਿਆਲਾ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਦਿੱਤੀ ਗਈ। ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਵਿਸ਼ਵ ਦੇ ਪ੍ਰਸਿੱਧ ਲੰਡਨ ਫ਼ੈਸ਼ਨ ਸ਼ੋ ਵਿਚ ਹਰ ਸਾਲ ਆਈਨਿਫਡ ਪਟਿਆਲਾ ਦੇ ਵਿਦਿਆਰਥੀ ਹਿੱਸਾ ਲੈ ਕੇ ਆਉਂਦੇ ਹਨ ਅਤੇ ਉਸੇ ਤਰਾਂ ਇਸ ਵਾਰ ਵੀ ਪਟਿਆਲਾ ਦੀ ਇੱਕ ਵਿਦਿਆਰਥੀ ਵੱਲੋਂ ਅਨੋਖੇ ਥੀਮ ਤੇ ਕੰਮ ਕਰਦਿਆਂ ਲੰਡਨ ਫ਼ੈਸ਼ਨ ਵੀਕ ਚ ਹਿੱਸਾ ਲਿਆ ਗਿਆ ਹੈ।

Leave a Reply

Your email address will not be published. Required fields are marked *