ਈ ਪੋਰਟਲ ਨੀਤੀ ਦੇ ਵਿਰੋਧ ‘ਚ ਕੈਮਿਸਟ ਐਸੋਸੀਏਸ਼ਨ ਦੇ ਸੱਦੇ ‘ਤੇ ਦਵਾਈ ਵਿਕਰੇਤਾਵਾਂ ਵੱਲੋਂ ਕੰਮ ਠੱਪ
ਪਟਿਆਲਾ, 30 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) : ਕੈਮਿਸਟ ਐਸੋਸੀਏਸਨ ਦੇ ਸੱਦੇ ਤੇ ਸਮੂਹ ਦਵਾਈ ਵਿਕ੍ਰੇਤਾਵਾਂ ਵੱਲੋਂ ਆਪਣੀਆ ਸਾਰੀਆਂ ਦੁਕਾਨਾ ਬੰਦ ਰੱਖੀਆਂ ਗਈਆਂ। ਐਸੋਸੀਏਸਨ ਆਗੂਆਂ ਨੇ ਐਸ.ਐਸ.ਪੀ.ਪਟਿਆਲਾ ਡਾ. ਐਸ.ਕੇ ਭੂਪਤੀ ਨੂੰ ਮੰਗ ਪੱਤਰ ਵੀ ਸੌਪਿਆ ਗਿਆ।
ਮੰਗ ਪੱਤਰ ਸੌਂਪਦਿਆਂ ਕਮਿਸਟ ਐਸੋਸੀਏਸਨ ਦੇ ਪ੍ਰਧਾਨ ਅਸੋਕ ਸਮਾਣਾ ਨੇ ਕਿਹਾ ਕਿ ਦਵਾਈ ਵਿਕ੍ਰੇਤਾਵਾਂ ਨਾਲ ਪੁਲਿਸ ਵੱਲੋਂ ਕੀਤੀ ਜਾਂਦੀ ਧੱਕੇਸਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਵਿਚ ਫਾਰਮਸਿਸਟ ਤੇ ਡਰੱਗ ਲਾਇਸੈਂਸ ਨਵੀਨੀਕਰਣ ਵਿਚ ਦੇਰੀ, ਆਨ ਲਾਈਨ ਫਾਰਮੇਸੀ ਕੇਂਦਰ ਈ ਪੋਰਟਲ ਵਿਚਾਰ ਪ੍ਰਵਾਨ ਨਹੀਂ। ਉਨ੍ਹਾਂ ਕਿਹਾ ਕਿ ਈ ਪੋਰਟਲ ਨੀਤੀ ਦੇਸ਼ ਭਰ ਵਿੱਚ ਕਰੇਗੀ ਦਵਾਈਆਂ ਦੀ ਕਮੀ ਕਰੇਗੀ। ਇਸ ਤੋਂ ਇਲਾਵਾ ਡੀ.ਪੀ.ਸੀ. ਨੀਤੀ ਵਿਚ ਕੈਮਿਸਟਾਂ ਦਾ ਸੋਸ਼ਣ ਸਵੀਕਾਰ ਨਹੀਂ। ਉਨ੍ਹਾਂ ਕਿਹਾ ਕਿ ਡਰੱਗ ਐਕਟ ਵਿਚ ਸੁਧਾਰਾ ਬਾਰੇ ਕੈਮਿਸਟਾਂ ਦੇ ਵਿਚਾਰ ਪ੍ਰਵਾਨ ਹੋਣ, ਉਨ੍ਹਾਂ ਇਹ ਵੀ ਕਿਹਾ ਕਿ ਈ ਫਾਰਮੇਸੀ ਨਾਲ ਦੇਸ਼ ਭਰ ਦੇ 8-9 ਲੱਖ ਕੈਮਿਸਟਾਂ ਤੇ 50 ਲੱਖ ਕਰਮੀ ਪ੍ਹਭਾਵਿਤ ਹੋਣਗੇ। ਐਸੋਸੀਏਸਨ ਨੇਕਿਹਾ ਕਿ ਸਰਕਾਰ ਵਲੋਂ ਕੀਤੀਆਂ ਉਕਤ ਪਾਬੰਦੀ ਅਤੇ ਨਵੀਆਂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਵਲੋਂ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਵਲੋਂ ਇਸ ਮਸਲੇ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਆਰਗੇਨਾਈਜੇਸ਼ਨ ਵਲੌਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਵਲੋਂ ਇਸ ਬੰਦ ਲਈ ਮਰੀਜਾਂ ਅਤੇ ਆਮ ਜਨਤਾ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਵੀ ਅਫਸੋਸ ਪ੍ਰਗਟਾਇਆ।
ਇਸ ਮੌਕੇ ਅਸ਼ੋਕ ਕੁਮਾਰ ਗੋਇਲ, ਨਰਿੰਦਰ ਵਾਲੀਆ, ਸ਼ਸ਼ੀਪਾਲ, ਭੀਮ ਸੈਨ ਲੁਥਰਾ, ਧਰਮਿੰਦਰ ਗੋਇਲ, ਸੰਦੀਪ ਕੁਮਾਰ, ਸੋਹਣ ਲਾਲ, ਮਹਿੰਦਰ ਪਾਲ, ਰਾਮ ਚੰਦ ਗਰਗ, ਰਾਜੀਵ ਗੋਇਲ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਜੁਝਾਰ ਸਿੰਘ, ਦਵਿੰਦਰਪਾਲ, ਗੁਰਮੀਤ ਸਿੰਘ, ਚੰਦਨਪ੍ਰੀਤ, ਦੇਵ ਰਾਜ ਪਾਹਵਾ, ਜਗਤਾਰ ਸਿੰਘ, ਸਤੀਸ਼ ਗਰਗ, ਰਮੇਸ਼ ਸਿੰਗਲਾ, ਸੁਨੀਲ ਅਹੂਜਾ, ਸ਼ੇਰ ਸਿੰਘ, ਮਨਜੀਤ ਸਿੰਘ ਅਤੇ ਹੋਰ ਕੈਮਿਸਟ ਹਾਜ਼ਰ ਸਨ।

