ਕਾਂਗਰਸ ਨੇ ਨਗਰ ਨਿਗਮ ਚੌਣਾਂ ਦੌਰਾਨ ਲੋਕਤੰਤਰ ਦਾ ਘਾਣ ਕੀਤਾ: ਰੱਖੜਾ
ਸਮੁੱਚਾ ਸ਼੍ਰੋਮਣੀ ਅਕਾਲੀ ਦਲ, ਪਾਰਟੀ ਵਰਕਰਾਂ ਨਾਲ ਚਟਾਨ ਵਾਂਗ ਖੱੜਾ ਹੈ; ਰੱਖੜਾ
ਪਟਿਆਲਾ 24 ਦਸੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪਟਿਆਲਾ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸ੍ਰ. ਸੁਰਜੀਤ ਸਿੰਘ ਰੱਖੜਾ ਵੱਲੋਂ ਐਸ.ਐਸ.ਟੀ. ਨਗਰ, ਪਟਿਆਲਾ ਵਿਖੇ ਅਕਾਲੀ ਨੇਤਾ ਰਵਿੰਦਰ ਸਿੰਘ ਵਿੰਦਾ ਤੇ ਯੂਥ ਆਗੂ ਸਤਿੰਦਰ ਸਿੰਘ ਸ਼ੱਕੂ ਗਰੋਵਰ ਦੇ ਪਰਿਵਾਰ ਦੀ ਹੋਂਸਲਾ ਅਫਜਾਈ ਲਈ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ।
ਜਿਕਰ ਯੋਗ ਹੈ ਕਿ ਬੀਤੇ ਦਿਨੀ ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਦੌਰਾਨ ਕਾਂਗਰਸ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਦਿਆਂ ਯੂਥ ਅਕਾਲੀ ਨੇਤਾ ਸਤਿੰਦਰ ਸਿੰਘ ਸ਼ੱਕੂ ਗਰੋਵਰ ਅਤੇ ਉਹਨਾਂ ਦੀ ਧਰਮਪਤਨੀ, ਵਾਰਡ ਨੰ. 29 ਤੋਂ ਅਕਾਲੀ-ਭਾਜਪਾ ਉਮੀਦਵਾਰ ਸ਼੍ਰੀਮਤੀ ਕਮਲਪ੍ਰੀਤ ਕੌਰ (ਪ੍ਰੀਤੀ ਗਰੋਵਰ) ਦੀ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਨੂੰ ਪੋਲਿੰਗ ਬੂਥ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਦੌਰਾਨ ਸ਼ੱਕੂ ਗਰੋਵਰ ਦੇ ਗੰਭੀਰ ਸੱਟਾ ਵੱਜੀਆਂ ਤੇ ਉਹਨਾਂ ਦੀ ਪੱਗੜੀ ਵੀ ਉਤਾਰ ਦਿੱਤੀ ਗਈ ਸੀ ਜਿਸਦਾ ਸ਼ਹਿਰੀ ਸਿੱਖਾਂ ਵਿੱਚ ਵੀ ਬਹੁਤ ਰੋਸ ਵੇਖਣ ਨੂੰ ਮਿਲਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸ੍ਰ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਆਪਣੀ ਨੈਤਿਕ ਹਾਰ ਨੂੰ ਵੇਖਦਿਆਂ ਨਗਰ ਨਿਗਮ ਚੋਣਾਂ ਦੌਰਾਨ ਲੋਕਤੰਤਰ ਦਾ ਘਾਣ ਗਿਆ। ਜਿਸਦਾ ਖਮਿਆਜਾ ਕਾਂਗਰਸ ਨੂੰ ਆਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਭੁੱਗਤਣਾ ਪਵੇਗਾ। ਉਹਨਾਂ ਕਿਹਾ ਕਿ ਨਗਰ ਨਿਗਮ ਚੋਣਾਂ ਨੂੰ ਜਿੱਤਣ ਲਈ ਕਾਂਗਰਸ ਨੇ ਕਈ ਗਲਤ ਹੱਥਕੰਡੇ ਵਰਤੇ ਹਨ। ਅਕਾਲੀ-ਭਾਜਪਾ ਦੇ ਉਮੀਦਵਾਰਾਂ, ਉਹਨਾਂ ਦੇ ਪਰਿਵਾਰਿਕ ਮੈਂਬਰਾਂ ਤੇ ਪਾਰਟੀ ਵਰਕਰਾਂ ਤੋਂ ਇਲਾਵਾ ਅਕਾਲੀ ਨੇਤਾਵਾਂ ਦੀਆਂ ਪੱਗੜੀਆਂ ਨੂੰ ਵੀ ਵਿਸ਼ੇਸ਼ ਨਿਸ਼ਾਨਾ ਬਣਾਇਆ ਗਿਆ। ਸ੍ਰ. ਰੱਖੜਾ ਨੇ ਕਿਹਾ ਕਿ ਇਕ ਪਾਸੇ ਕਾਂਗਰਸ ਵੱਲੋਂ ਪਟਿਆਲੇ ਸ਼ਹਿਰ ਦੇ ਵੋਟਰਾਂ ਦੀਆਂ ਵੋਟਾ ਦਾ ਘਾਣ ਕੀਤਾ ਜਾਣਾ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਕੁੰਭਕਰਨ ਦੀ ਨੀਂਦ ਸੋਹਣਾ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਪੰਜਾਬ ਦਾ ਆਮ ਨਾਗਰਿਕ ਵੀ ਇਸ ਕਾਂਗਰਸ ਦੇ ਰਾਜ ਵਿੱਚ ਆਪਣੇ ਆਪ ਨੂੰ ਸੁੱਰਖਿਅਤ ਮਹਿਸੂਸ ਨਹੀਂ ਕਰ ਰਿਹਾ । ਸ੍ਰ. ਰੱਖੜਾ ਨੇ ਕਿਹਾ ਕਿ ਅਕਾਲੀ ਵਰਕਰਾਂ ਤੇ ਆਗੂਆਂ ਉਤੇ ਤਸ਼ਦੱਦ ਕਰਨ ਵਾਲੇ ਕਾਂਗਰਸੀਆਂ ਤੋਂ ਸਮਾਂ ਆਉਣ ਤੇ ਇਕ-ਇਕ ਪਾਈ ਦਾ ਹਿਸਾਬ ਲਿੱਤਾ ਜਾਵੇਗਾ ਅਤੇ ਅੱਜ ਸਮੁੱਚਾ ਸ਼੍ਰੋਮਣੀ ਅਕਾਲੀ ਦਲ, ਪਾਰਟੀ ਵਰਕਰਾਂ ਤੇ ਅਕਾਲੀ ਆਗੂਆਂ ਨਾਲ ਚਟਾਨ ਵਾਂਗ ਖੱੜਾ ਹੈ। ਇਸ ਮੌਕੇ ਸ੍ਰ. ਰੱਖੜਾ ਦਾ ਸ੍ਰ. ਰਵਿੰਦਰ ਸਿੰਘ ਵਿੰਦਾ, ਸ੍ਰ. ਸਤਿੰਦਰ ਸਿੰਘ ਸ਼ੱਕੂ ਗਰੋਵਰ, ਬੀਬੀ ਕਮਲਪ੍ਰੀਤ ਕੌਰ (ਪ੍ਰੀਤੀ ਗਰੋਵਰ) ਤੇ ਹੋਰ ਪਰਿਵਾਰਿਕ ਮੈਂਬਰਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ, ਹਰਪ੍ਰੀਤ ਸਿੰਘ ਗਰੋਵਰ, ਰਣਜੀਤ ਕੌਰ, ਭਵਕੀਰਤ ਕੌਰ, ਪ੍ਰਭਪਾਲ ਕੌਰ, ਸੁਖਵਿੰਦਰ ਸਿੰਘ ਆਨੰਦ, ਸੋਨੀ ਪੀ.ਏ. ਵੀ ਮੌਜ਼ੂਦ ਸਨ।

