ਬਿਜਲੀ ਮੁਲਾਜਮ ਏਕਤਾ ਮੰਚ ਵੱਲੋਂ 3 ਜਨਵਰੀ ਨੂੰ ਰੋਪੜ ਵਿਖੇ ਵਿਸਾ ਪ੍ਰਦਰਸਨ
ਪਟਿਆਲਾ 1 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਨੇ ਬਠਿਡਾ ਥਰਮਲ ਪਲਾਟ ਬੰਦ ਕਰਨ ਅਤੇ ਰੋਪੜ ਥਰਮਲ ਪਲਾਟ ਦੇ 2ਯੁਨਿਟ ਬੰਦਕਰਨ ਦੀ ਕਾਰਵਾਈ ਵਿਰੁਧ ਸੰਘਰਸ ਕਰ ਰਹੇ ਬਿਜਲੀ ਮੁਲਾਜਮਾਂ ਦੀਆਂ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ।
ਪੰਜਾਬ ਦੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਪੀ.ਐਸ.ਈ.ਬੀ.ਇੰਪਲਾਈਜ਼ ਫੈਡਰੇਸ਼ਨ ਏਟਕ,ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ,ਆਈ.ਟੀ.ਆਈ.ਇੰਪਲਾਈਜ਼ ਐਸੋਸੀਏਸ਼ਨ,ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਦੇ ਅਧਾਰਤ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨਾਲ ਹੋਈ। ਮੀਟਿਗ ਦੀ ਪ੍ਰਧਾਨਗੀ ਸ੍ਰੀ ਵੇਨੂ ਪ੍ਰਸਾਦ ਆਈ.ਏ.੍ਰਐਸ.ਪ੍ਰਿਸੀਪਲ ਸਕੱਤਰ ਲੋਕਲ ਬਾਡੀਜ਼ ਤੇ ਚੈਅਰਮੈਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਕੀਤੀ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦੇਦੇ ਹੋਏ ਬਿਜਲੀ ਏਕਤਾ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ,ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ,ਮਹਿੰਦਰ ਸਿੰਘ ਤੇ ਜਰਨੈਲ ਸਿੰਘ ਚੀਮਾ ਨੇ ਨੇ ਦੱਸਿਆ ਕਿ ਬਿਜਲੀ ਨਿਗਮ ਦੀ ਮਨੈਜਮੈਟ ਨਾਲ ਤਿੰਨ ਘੰਟੇ ਚੱਲੀ ਮੀਟਿੰਗ ਤੋ ਬਾਅਦ ਮੁਲਾਜਮਾਂ ਜਥੇਬੰਦੀਆਂ ਨੇ ਮੀਟਿੰਗ ਕਰਕੇ ਐਲਾਨ ਕੀਤਾ ਕਿ ਪਾਵਰ ਥਰਮਲ ਬੰਦ ਕਰਨ ਦੇ ਮੁੱਦੇ ਤੇ ਬਿਜਲੀ ਮੁਲਾਜਮਾਂ ਨੇ ਆਪਣੇ ਸੰਘਰਸਾਂ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।ਜਥੇਬੰਦੀਆਂ ਨੇ ਦੱਸਿਆ ਕਿ 3 ਜਨਵਰੀ ਨੂੰ ਥਰਮਲ ਰੋਪੜ ਦੇ ਬਿਜਲੀ ਕਾਮੇ ਰੋਪੜ ਸਹਿਰ ਵਿੱਚ ਵਿਸਾਲ ਪ੍ਰਦਸ਼ਨ ਕਰਨ ਤੋ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਰਿਹਾਇਸ ਤੇ ਮੰਗਾ ਦਾ ਮੈਮੋਰੰਡਮ ਦੇਣਗੇ।ਭਾਵੇ ਕਿ ਮੀਟਿੰਗ ਦੋਰਾਨ ਬਿਜਲੀ ਨਿਗਮ ਦੇ ਚੈਅਰਮੇਨ ਵੈਣੂ ਪ੍ਰਸਾਦ ਨੇ ਵਿਸਵਾਸ ਦਿੱਤਾ ਕਿ ਥਰਮਲ ਪਲਾਟ ਬਠਿਡਾ ਅਤੇ ਰੋਪੜ ਥਰਮਲ ਤੇ ਕੰਮ ਕਰਨ ਵਾਲੇ ਕਿਸੇ ਵੀ ਰੈਗੁਲਰ,ਠੇਕੇ ਤੇ ਸੇਵਾ ਮੁਕਤ ਹੋਣ ਵਾਲੇ ਕਿਸੇ ਵੀ ਕਮਰਚਾਰੀ ਨੂੰ ਕੱਡਿਆਂ ਨਹੀ ਜਾਵੇਗਾ।ਮੁਲਾਜਮਾਂ ਦੀ ਸੇਵਾ ਸਰਤਾ ਦਾ ਪੁਰਾ ਖਿਆਲ ਰੱਖਿਆ ਜਾਵੇਗਾ।ਬਿਜਲੀ ਨਿਗਮ ਦੇ ਚੈਅਰਮੇਨ ਨੇ ਥਰਮਲ ਬੰਦ ਕਰਨ ਦੇ ਕਾਰਨਾਂ ਦਾ ਖੁਲਾਸਾ ਕਰਦਿਆਂ ਹੋਇਆ ਉਹਨਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਮੰਗ ਘਟਣ ਕਾਰਨ ਥਰਮਲ ਪਲਾਟ ਬੰਦ ਕਰਨੇ ਪੈ ਰਹੇ ਹਨ।ਜਥੇਬੰਦੀਆਂ ਨੇ ਕਿਹਾ ਕਿ ਥਰਮਲ ਪਲਾਟ ਬੰਦ ਹੋਣ ਨਾਲ ਪੰਜਾਬ ਵਿੱਚ ਬੇਰੁਜਗਾਰੀ ਵਧੇਗੀ। ਸਰਕਾਰ ਨੇ ਚੋਣਾ ਦੋਰਾਨ ਲੋਕਾ ਨਾਲ ਕੀਤੇ ਵਾਅਦਿਆਂ ਦੀ ਵਾਅਦਾ ਖਿਲਾਫੀ ਹੋਵੇਗੀ।ਸਰਕਾਰ ਵੱਲੋ ਹਰ ਘਰ ਨੂੰ ਨੋਕਰੀ ਦੇਣ ਦਾ ਵਾਅਦਾ ਟੁੱਟੇਗਾ।ਪੰਜਾਬ ਵਿੰਚ ਬੇਰੁਜਗਾਰੀ ਵਧਣ ਕਾਰਨ ਨੋਜਵਾਨਾਂ ਵਿੰਚ ਨਸਿਆਂ ਦਾ ਵਾਧਾ ਹੋਵੇਗਾ।ਜਥੇਬਦੀਆਂ ਨੇ ਦੋਸ ਲਗਾਇਆ ਕਿ ਸਰਕਾਰ ਬਿਜਲੀ ਉਤਪਾਦਨ ਦੇ ਗਲਤ ਅੰਕੜੇ ਪੇਸ਼ ਕਰ ਰਹੀ ਹੈ।ਸਰਕਾਰ ਵੱਲੋ 11.50 ਪੈਸੇ ਬਿਜਲੀ ਉਤਪਾਦਤ ਪ੍ਰਤੀ ਯੂਨਿਟ ਕਹਿਣਾ ਸਰਾਰਰ ਝੂਠ ਅਤੇ ਨਿਰਾਧਾਰ ਹੈ।ਜਦੋ ਕਿ ਘੱਟ ਲੋਡ ਫੈਕਟਰ ਤੇ ਚਲ ਕੇ ਵੀ ਕਿਸੇ ਵੀ ਹਾਲਤ ਵਿੰਚ ਪੰਜ ਰੁਪਏ ਤੋ ਵੱਧ ਯੂਨਿਟ ਨਹੀ ਪੈਦੀ ਹੈ।ਉਹਨਾਂ ਕਿਹਾ ਕਿ ਇਸ ਲਈ ਬਿਜਲੀ ਕਾਮੇ ਆਪਣੇ ਸੰਘਰਸ਼ ਨੂੰ ਤੇਜ਼ ਕਰਨਗੇ। ਉਹਨਾਂ ਕਿਹਾ ਕਿ ਸਮੱਚੇ ਪੰਜਾਬ ਵਿੰਚ 1 ਜਨਵਰੀ ਤੋ 10 ਜਨਵਰੀ ਤੱਕ ਪੰਜਾਬ ਦੇ ਬਿਜਲੀ ਕਾਮੇ ਸਮੂਹਿਕ ਰੂਪ ਵਿੱਚ ਇੱਕਠੇ ਹੋ ਕੇ ਮੰਤਰੀਆਂ ਅਤੇ ਵਿਧਾਇਕਾ ਨੂੰ ਮੰਗ ਪੱਤਰ ਦੇਣਗੇ।ਉਹਨਾਂ ਕਿਹਾ ਕਿ 3 ਜਨਵਰੀ ਨੁੰ ਬਠਿਡਾ ਥਰਮਲ ਅਤੇ ਰੋਪੜ ਥਰਮਲ ਦੇ ਵਿਸਾਲ ਧਰਨੇ ਦਿੱਤੇ ਜਾਣਗੇ।ਜਥੇਬੰਦੀਆਂ ਨੇ ਮੰਗ ਕੀਤੀ ਕਿ ਬਿਜਲੀ ਮੁਲਾਜਮਾਂ ਦੇ ਲਮਕਾਅ ਅਵਸਥਾ ਵਿਚ ਮਸਲੇ ਹੱਲ ਕੀਤੇ ਜਾਣ,ਉਹਨਾਂ ਕਿਹਾ ਕਿ 18 ਨਵੰਬਰ ਦਾ ਸਮਝੋਤਾ ਲਾਗੂ ਕੀਤਾ ਜਾਵੇ। ਅੱਜ ਦੀ ਮੀਟਿੰਗ ਵਿੱਚ ਬਿਜਲੀ ਨਿਗਮ ਦੀ ਮਨੈਜਮੇਂਟ ਵੱਲੋ ਸ੍ਰੀ ਐਸ .ਸੀ. ਅਰੋੜਾ ਡਾਇਰੈਕਟਰ ਵਿੱਤ,ਸ੍ਰੀ ਆਰ.ਪੀ.ਪਾਡਵ ਡਾਇਰੈਕਟਰ ਪ੍ਰਬੰਧਕੀ ਅਤੇ ਮੁਲਾਜਮ ਜਥੇਬੰਦੀਆਂ ਵੱਲੋ ਹਰਭਜਨ ਸਿੰਘ ਪਿਲਖਣੀ,ਗੁਰਵੇਲ ੰਿਸੰਘ ਬੱਲਪੁਰੀਆ,ਨਰਿੰਦਰ ਸੈਣੀ,ਜਰਨੈਲ ਸਿੰਘ ਚੀਮਾ,ਮਨਜੀਤ ਸਿੰਘ ਚਾਹਲ,ਗੁਰਪ੍ਰੀਤ ਸਿੰਘ ਗੰਡੀਵਿੰਡ,ਮਹਿੰਦਰ ਸਿੰਘ ਲਹਿਰਾ,ਪੂਰਨ ਸਿੰਘ ਖਾਈ ,ਦਵਿੰਦਰ ਸਿੰਘ ਪਸੋਰ,ਸੁਰਿੰਦਰਪਾਲ ਸਿੰਘ ਲਹੋਰੀਆ,ਕਮਲ ਕੁਮਾਰ ਪਟਿਆਲਾ,ਰਣਜੀਤ ਸਿੰਘ ਬਿਜੋਕੀ,ਨਰਿੰਦਰ ਬੱਲ,ਗੋਬਿੰਦਰ ਸਿੰਘ ਬਰਨਾਲਾ,ਆਰ.ਕੇ ਤਿਵਾਣੀ, ਤੇ ਹਰਬੰਸ ਸਿੰਘ ਬਰਨਾਲਾ,ਅਮਰਜੀਤ ਸਿੰਘ ਹਾਜਰ ਸਨ।ਇਸ ਮੋਕੇ ਬਿਜਲੀ ਨਿਗਮ ਦੇ ਉਪ ਸਕੱਤਰ ਆਈ ਆਰ ਬੀ.ਐਸ.ਗੁਰਮ ਹਾਜਰ ਸਨ।

