ਪੰਜਾਬਪਟਿਆਲਾ

ਪ੍ਰੋ. ਚੰਦੂਮਾਜਰਾ ਨੇ ਕੀਤਾ ਅਕਾਲੀ ਕੌਂਸਲਰ ਜੋਨੀ ਕੋਹਲੀ ਨੂੰ ਕੀਤਾ ਸਨਮਾਨਤ

ਪਟਿਆਲਾ, 8 ਜਨਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਨਗਰ ਨਿਗਮ ਚੋਣਾਂ ਵਿਚ ਜਿਤੇ ਇੱਕੋ ਇੱਕ ਅਕਾਲੀ ਕੌਂਸਲਰ ਰਵਿੰਦਰਪਾਲ ਸਿੰਘ ਜੋਨੀ ਕੋਹਲੀ ਨੂੰ ਸਨਮਾਨਤ ਕੀਤਾ। ਉਹਨਾਂ ਦੇ ਨਾਲ ਜਿਲਾ ਪ੍ਰਧਾਨ ਹਰਪਾਲ ਜੁਨੇਜਾ ਵੀ ਸਨ।

ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਰਵਿੰਦਰਪਾਲ ਸਿੰਘ ਜੋਨੀ ਕੋਹਲੀ ਅਕਾਲੀ ਦਲ ਦਾ ਜਾਂਬਾਜ ਸਿਪਾਹੀ ਹੈ। ਜਿਸ ਨੇ ਕਾਂਗਰਸੀ ਵੱਲੋਂ ਕੀਤੀ ਗਈ ਬੂਥ ਕੈਪਚਰਿੰਗ ਦੇ ਬਾਵਜੂਦ ਵੀ ਜਿੱਤ ਦਰਜ਼ ਕੀਤੀ। ਜੋਨੀ ਕੋਹਲੀ ਨੇ ਜਿਥੇ ਇਹ ਸਾਬਤ ਕਰ ਦਿੱਤਾ ਜੇਕਰ ਨਗਰ ਨਿਗਮ ਚੋਣ ਨਿਰਪੱਖ ਢੰਗ ਨਾਲ ਹੁੰਦੀਆਂ ਤਾਂ ਨਗਰ ਨਿਗਮ ‘ਤੇ ਅਕਾਲੀ ਦਲ ਦਾ ਕਬਜਾ ਹੋਣਾ ਸੀ। ਕਿਉਂਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਪਿਛਲੇ 9 ਮਹੀਨਿਆ ਵਿਚ ਲੁੱਟ ਖਸੁੱਟ ਕੀਤੀ ਗਈ ਹੈ, ਉਸ ਨਾਲ ਲੋਕ ਸਰਕਾਰ ਨੂੰ ਸ਼ੀਸ਼ਾ ਦਿਖਾਉਣਾ ਚਾਹੁੰਦੇ ਸਨ, ਪ੍ਰੰਤੂ ਕਾਂਗਰਸ ਨੇ ਧੱਕੇਸ਼ਾਹੀ ਕਰਕੇ ਲੋਕ ਦਾ ਵੋਟ ਪਾਉਣ ਦਾ ਅਧਿਕਾਰ ਹੀ ਖੋਹ ਲਿਆ। ਜਿਲਾ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਰਵਿੰਦਰਪਾਲ ਸਿੰਘ ਕੋਹਲੀ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਵਾਰਡ ਵਿਚ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਪੁਰਾ ਵਾਰਡ ਹੀ ਉਹਨਾਂ ਦਾ ਪੁਰਾ ਪਰਿਵਾਰ ਹੈ। ਦੁਜੇ ਪਾਸੇ ਕਾਂਗਰਸ ਸਰਕਾਰ ਦੀ ਮਸ਼ੀਨਰੀ ਦਾ ਪ੍ਰਯੋਗ ਕਰਕੇ ਲੋਕਤੰਤਰ ਦੀ ਹੱਤਿਆ ਕਰਨ ‘ਤੇ ਤੁਲੀ ਹੋਈ ਸੀ। ਉਹਨਾਂ ਕਿਹਾ ਕਿ ਜੇਕਰ ਚੋਣਾ ਨਿਰਪੱਖ ਹੁੰਦੀਆਂ ਤਾਂ ਕਾਂਗਰਸ ਨੂੰ ਮੁੱਖ ਮੰਤਰੀ ਦੇ ਸ਼ਹਿਰ ਵਿਚ ਹੀ ਪਿਛਲੇ 9 ਮਹੀਨਿਆ ਦੀ ਕਾਰਗੁਜਾਰੀ ਬਾਰੇ ਪਤਾ ਲੱਗ ਜਾਂਦਾ। ਇਸ ਮੌਕੇ ਸਿਮਰਨਜੀਤ ਸਿੰਘ ਚੰਦੂਮਾਜਰਾ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਸੁਖਬੀਰ ਸਨੌਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *