‘ਉਜਾਲਾ ਜਾਗਰੂਕਤਾ ਮੁਹਿੰਮ’ ਦੀ ਸ਼ੁਰੂਆਤ 10 ਜਨਵਰੀ ਤੋਂ
ਚੰਡੀਗੜ•, 8 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਦੇ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਬਿਜਲੀ ਦੀ ਖਪਤ ਨੂੰ ਘਟਾਉਣ ਵਾਲੇ ਉਪਕਰਨਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ 10 ਜਨਵਰੀ, 2018 ਨੂੰ ਉਜਾਲਾ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆ ਇੱਕ ਬੁਲਾਰੇ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਇਸ ਜਾਗਰੂਕਤਾ ਮੁਹਿੰਮ ਤਹਿਤ ਵੀ.ਆਈ.ਪੀ. ਗੈਸਟ ਹਾਊਸ, ਪੀ.ਐਸ.ਟੀ.ਸੀ.ਐਲ. (ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ), ਐਸ.ਏ.ਐਸ ਨਗਰ ਤੋਂ ਸਵੇਰੇ 10 ਵਜੇ ਇਕ ਸਮਾਗਮ ਨੂੰ ਸੰਬੋਧਨ ਕਰਨ ਤੋਂ ਬਾਅਦ 16 ਉਜਾਲਾ ਵੈਨਾਂ ਨੂੰ ਰਵਾਨਾ ਕਰਨਗੇ। ਇਹ ਮੋਬਾਇਲ ਵੈਨਾਂ ਉਜਾਲਾ ਐਲ.ਈ.ਡੀ. ਬਲਬ, ਐਲ.ਈ.ਡੀ. ਟਿਊਬ ਲਾਈਟਾਂ ਅਤੇ ਘੱਟ ਬਿਜਲੀ ਖਪਤ ਵਾਲੇ ਪੱਖਿਆਂ ਨੂੰ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਉਤਸ਼ਾਹਿਤ ਕਰਨ ਲਈ ਖਾਸ ਤੌਰ ‘ਤੇ ਤਿਆਰ ਕੀਤੀਆਂ ਗਈਆਂ ਹਨ। ਬੁਲਾਰੇ ਨੇ ਦੱਸਿਆ ਕਿ ਇਨ•ਾਂ ਵੈਨਾਂ ਰਾਹੀਂ ਈ.ਈ.ਐਸ.ਐਲ. (ਐਨਰਜੀ ਐਫੀਸ਼ੇਂਸੀ ਸਰਵਿਸਿਸ ਲਿਮਟਿਡ) ਦੀ ਪ੍ਰਚਾਰ ਸਮੱਗਰੀ ਅਤੇ ਵੰਡ ਕੇਂਦਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
ਉਜਾਲਾ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਬੁਲਾਰੇ ਨੇ ਕਿਹਾ ਕਿ 24 ਮਈ, 2017 ਨੂੰ ਉਜਾਲਾ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਈ.ਈ.ਐਸ.ਐਲ. ਵੱਲੋਂ ਹੁਣ ਤੱਕ 6.5 ਲੱਖ ਦੇ ਕਰੀਬ ਐਲ.ਈ.ਡੀ. ਬਲਬ, 45000 ਐਲ.ਈ.ਡੀ. ਟਿਊਬਾਂ ਅਤੇ ਘੱਟ ਬਿਜਲੀ ਖਪਤ ਵਾਲੇ 10000 ਪੱਖੇ ਵੰਡੇ ਜਾ ਚੁੱਕੇ ਹਨ । ਉਪਕਰਨਾਂ ਦੀ ਵੰਡ ਸਬੰਧੀ ਅਤੇ ਵੰਡ ਕੇਂਦਰਾਂ ਦੇ ਪਤੇ ਸਬੰਧੀ ਜਾਣਕਾਰੀ http://www.ujala.gov.in/state-dashboard/punjab ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ । ਉਨ•ਾਂ ਦੱਸਿਆ ਕਿ ਇਨ•ਾਂ ਉਪਕਰਨਾਂ ਦੀ ਵੰਡ ਸਦਕਾ ਪੰਜਾਬ 9 ਕਰੋੜ ਕਿਲੋਵਾਟ ਘੰਟੇ (ਕੇ.ਡਬਲਿਊ.ਐਚ.) ਬਿਜਲੀ ਬਚਾਉਣ ਵਿੱਚ ਸਫ਼ਲ ਹੋਇਆ ਹੈ ਅਤੇ ਆਧਨਿਕ ਬਿਜਲੀ ਉਪਕਰਨਾਂ ਦੀ ਵਰਤੋਂ ਕਰਕੇ ਬਿਜਲੀ ਖ਼ਪਤ ਵਿੱਚ 17 ਮੈਗਾਵਾਟ ਦੀ ਕਟੌਤੀ ਵੀ ਆਈ ਹੈ। ਇਸ ਦੇ ਨਾਲ ਹੀ ਕਾਰਬਨਡਾਈਆਕਸਾਇਡ ਗੈਸ ਦੀ ਸਾਲਾਨਾ ਨਿਕਾਸੀ ਵਿੱਚ 66000 ਟਨ ਦੀ ਕਟੌਤੀ ਦਰਜ਼ ਕੀਤੀ ਗਈ ਹੈ ।
ਈ.ਈ.ਐਸ.ਐਲ. ਵੱਲੋਂ ਚਲਾਈ ਜਾ ਰਹੀ ਇਸ ਸਕੀਮ ਤਹਿਤ ਉਪਕਰਨਾਂ ਦੀਆਂ ਕੀਮਤਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਇੱਕ ਐਲ.ਈ.ਡੀ. ਬਲਬ ਦੀ ਕੀਮਤ 70 ਰੁਪਏ, ਇੱਕ ਐਲ.ਈ.ਡੀ. ਟਿਊਬ 220 ਰੁਪਏ ਅਤੇ ਛੱਤ ਵਾਲੇ ਦੇ ਪੱਖੇ ਦੀ ਕੀਮਤ 1110 ਰੁਪਏ ਹੈ। ਸੂਬੇ ਦੇ 15 ਜ਼ਿਲਿ•ਆਂ ਵਿੱਚ ਸਥਿਤ ਵੱਖ-ਵੱਖ ਕੇਂਦਰਾਂ ਤੋਂ ਖਪਤਕਾਰ ਇਹ ਉਪਕਰਨ ਖਰੀਦ ਸਕਦੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ ਅਤੇ ਸ੍ਰੀ ਸਤੀਸ਼ ਚੰਦਰਾ, ਵਧੀਕ ਮੁੱਖ ਸਕੱਤਰ ਬਿਜਲੀ ਵੀ ਇਸ ਮੌਕੇ ਸੰਬੋਧਨ ਕਰਨਗੇ। ਜਦਕਿ ਈ.ਈ.ਐਸ.ਐਲ. (ਪੰਜਾਬ) ਦੇ ਖੇਤਰੀ ਮੈਨੇਜਰ ਸ੍ਰੀ ਨਿਤਿਨ ਭੱਟ ਵੱਲੋਂ ਉਜਾਲਾ ਮੁਹਿੰਮ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਾਵੇਗੀ ਅਤੇ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਸ੍ਰੀ ਏ. ਵੇਨੂੰ ਪ੍ਰਸਾਦ ਲੋਕਾਂ ਦਾ ਧੰਨਵਾਦ ਕਰਨਗੇ।

