ਪੰਜਾਬਪਟਿਆਲਾ

ਕਿਸਾਨਾਂ ਦੀਆਂ ਖੁਦਕਸ਼ੀਆਂ ਦੇ ਹੱਲ ਲੱਭਣ ਸਬੰਧੀ ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇਕੱਤਰਤਾ

ਪਟਿਆਲਾ, 11 ਜਨਵਰੀ (ਮਧੂਸਾਰ ਬਿਊਰੋ) ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿੱਚ ਰਾਜ ਵਿੱਚ ਕਿਸਾਨਾਂ ਦੇ ਖੁਦਕੁਸ਼ੀ ਦੇ ਮੌਜੂਦਾ ਘਿਨਾਉਣੀ ਰੁਝਾਨ ਦਾ ਸਥਾਈ ਹੱਲ ਲੱਭਣ ਲਈ ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਹੋਈ।

ਇਕੱਤਰਤਾ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਵਲੋਂ 15 ਨਵੰਬਰ, 2017 ਨੂੰ ਇਸੇ ਸਥਾਨ ‘ਤੇ ਹੋਈ ਇਕ ਵਰਕਸ਼ਾਪ ਦੌਰਾਨ ‘ਨੀਤੀ ਦੇ ਦ੍ਰਿਸ਼ਟੀਕੋਣ ‘ਦਾ ਖਰੜਾ ਤਿਆਰ ਕਰਨ ਅਤੇ ਇਸ ਗੁੰਝਲਦਾਰ ਸਮੱਸਿਆ ਦਾ ਜਲਦੀ ਤੋਂ ਜਲਦੀ ਸਹੀ ਹੱਲ ਲੱਭਣ ਲਈ ਦਿਖਾਈ ਪ੍ਰਤੀਬੱਧਤਾ ਦੇ ਸਿੱਟੇ ਵਜੋਂ ਹੋਈ। ਅੱਜ ਹੋਈ ਇਸ ਇਕੱਤਰਤਾ ਵਿੱਚ ਇਸ ਜਟਿੱਲ ਸਮੱਸਿਆ ਦੇ ‘ਢਾਂਚਾਗਤ ਹੱਲ’ ਦੀ ਬਜਾਏ ‘ਸਥਾਈ ਅਤੇ ਠੋਸ ਆਧਾਰ’ ਲੱਭਣ ਲਈ ਸਰਬਸੰਮਤੀ ਨਾਲ ਸਹਿਮਤੀ ਹੋਈ।
ਤਿੰਨ ਪ੍ਰਮੁੱਖ ਪਾਰਟੀਆਂ ਦੇ ਵਿਧਾਇਕ, ਜਿਨ੍ਹਾਂ ਵਿੱਚ ਕੁਲਦੀਪ ਸਿੰਘ ਨਾਗਰਾ ਅਤੇ ਸ਼੍ਰੀ ਨੱਥੂ ਰਾਮ (ਕਾਂਗਰਸ); ਸ਼੍ਰੀ ਐੱਚ.ਐਸ. ਚੰਦੂਮਾਜਰਾ (ਸ਼੍ਰੋਮਣੀ ਅਕਾਲੀ ਦਲ) ਅਤੇ ਸ੍ਰੀ ਨਾਜਰ ਸਿੰਘ ਮਨਸਾਹੀਆ (ਆਪ) ਸ਼ਾਮਲ ਹਨ, ਨੇ ਰਾਜਨੀਤਕ ਮਾਹੌਲ ਤੋਂ ਉਪਰ ਉਠ ਕੇ ਧਿਆਨ ਪੂਰਵਕ ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿਚ ਪੇਸ਼ ਕੀਤੀ ਜਾਣ ਵਾਲੀ ਅੰਤਿਮ ਰਿਪੋਰਟ ਬਣਾਉਣ ਲਈ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ, ਸਮਾਜ ਸ਼ਾਸਤਰ ਵਿਭਾਗ, ਮਨੋਵਿਗਿਆਨ ਵਿਭਾਗ, ਕਲਾ ਅਤੇ ਮੀਡੀਆ ਦੇ ਮਾਹਿਰਾਂ ਦੇ ਵਿਚਾਰਾਂ ਨੂੰ ਸੁਣਿਆ।
ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕਰਦੇ ਹੋਏ ਡਾ. ਘੁੰਮਣ ਨੇ ਕਿਹਾ ਕਿ ਸਮੱਸਿਆ ਦੀ ਜੜ੍ਹ ਸਿਰਫ ਅਰਥਚਾਰੇ ਨਾਲ ਸਬੰਧਤ ਨਹੀਂ ਹੈ ਪਰ ਇਹ ਸੁਭਾਅ ਪੱਖੋਂ ਬਹੁ-ਆਯਾਮੀ ਹੈ। ਉਨ੍ਹਾਂ ਨੇ ਖੇਤੀ ਅਧਾਰਿਤ ਸਨਅਤਾਂ ਦੀ ਸਥਾਪਨਾ ਦਾ ਸੁਝਾਅ ਦਿੱਤਾ ਤਾਂ ਕਿ ਕਿਸਾਨ ਖੇਤੀਬਾੜੀ ਉਤਪਾਦਾਂ ‘ਤੇ ਨਿਰਭਰ ਹੋਣ ਦੀ ਬਜਾਏ ਆਮਦਨ ਦੇ ਵਾਧੂ ਅਤੇ ਵੱਖੋ-ਵੱਖਰੇ ਢੰਗ ਵਿਕਸਤ ਕਰ ਸਕਣ। ਸਰਕਾਰ ਵੱਲੋਂ ਗਠਿਤ ਮੌਜੂਦਾ ਬਹੁ-ਪੱਖੀ ਕਮੇਟੀ ਨੂੰ ਪ੍ਰਮਾਣ ਦੇ ਤੌਰ ਤੇ ਇਕ ਸਬੂਤ ਵਜੋਂ ਦੱਸਦਿਆਂ ਡਾ. ਘੁੰਮਣ ਨੇ ਕਿਹਾ ਕਿ ਇਹ ਕੇਵਲ ਪ੍ਰਕਿਰਤੀ ਦੇ ਰੂਪ ਵਿਚ ਨਹੀਂ ਹੈ, ਪਰ ਇਹ ਸਚਾਈ ਦੀ ਭਾਵਨਾ ਦਰਸਾਉ਼ਦੀ ਹੈ ਅਤੇ ਟੀਮ ਦੇ ਮੈਂਬਰ ਨਿੱਜੀ ਤੌਰ ‘ਤੇ ਸਹੀ ਜਾਣਕਾਰੀ ਇਕੱਠੀ ਕਰਨ ਲਈ ਹਰੇਕ ਹਿਤਧਾਰਕ ਦੇ ਦਰਵਾਜੇ ਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਮਿਆਰੀ ਅਤੇ ਸਕੂਲ ਦੀ ਗੁਣਵੱਤਾ ਭਰਪੂਰ ਪੜ੍ਹਾਈ ਸਹੀ ਜਾਗਰੂਕਤਾ ਪੈਦਾ ਕਰਨ ਅਤੇ ਇੱਕ ਇਮਾਨਦਾਰ ਅਤੇ ਚੰਗੇ ਜੀਵਨ ਜਿਊਣ ਦਾ ਮੁੱਖ ਸਾਧਨ ਹੈ। ਮੀਟਿੰਗ ਤੋਂ ਉਭਰਨ ਵਾਲੀ ਦੂਜੀ ਸਹਿਮਤੀ ਇਹ ਸੀ ਕਿ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਨੂੰ ਸਿਆਸੀ ਦਖਲਅੰਦਾਜੀ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ, ਜੋ ਕਿ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਜ਼ਿਆਦਾ ਵਿਰੋਧ ਅਤੇ ਲੜਾਈ ਪੈਦਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।
ਸੰਕਲਪ ਨਾਲ ਸਹਿਮਤ ਹੁੰਦਿਆਂ ਸ਼੍ਰੀ ਕੇ.ਐਸ. ਨਾਗਰਾ ਨੇ ਕਿਹਾ ਕਿ ਇਕ ਗੰਭੀਰ ਅਤੇ ਸਿਆਸੀ ਅਗਵਾਈ ਦਾ ਮੁੱਖ ਸਰੋਤ ਮਾਹਿਰ ਅਤੇ ਵਿਦਵਤਾਪੂਰਣ ਵਿਚਾਰ ਜਾਂ ਸਮਾਜ ਸੁਧਾਰ ਸੁਧਾਰ ਅੰਦੋਲਨ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮਾਜਿਕ-ਸੱਭਿਆਚਾਰਕ ਪਰਿਵਰਤਨ ਦੇ ਮੱਦੇਨਜ਼ਰ ਸਮਾਜਿਕ-ਆਰਥਿਕ ਪ੍ਰਬੰਧਨ ਨੂੰ ਸੁਧਾਰਨਾ ਸਮੇਂ ਦੀ ਲੋੜ ਹੈ। ਸ੍ਰੀ ਚੰਦੂਮਾਜਰਾ ਨੇ ਇਸ ਵਿਚਾਰ ‘ਤੇ ਜ਼ੋਰ ਦਿੱਤਾ ਕਿ ਛੋਟੇ ਅਤੇ ਵੱਡੇ ਕਿਸਾਨਾਂ ਵਿੱਚ ਆਰਥਿਕ ਨਾਬਰਾਬਰੀ ਅਤੇ ਲੋੜ ਤੋਂ ਵੱਧ ਖਰਚੇ ਇਸ ਸਮੱਸਿਆ ਦੀ ਜੜ ਹਨ। ਉਨ੍ਹਾਂ ਨੇ ਇਹ ਵਿਚਾਰ ਪ੍ਰਗਟ ਕੀਤਾ ਕਿ ਅਧਿਆਪਕ ਕਿਸਾਨਾਂ ਵਿੱਚ ਸਮਝਦਾਰੀ ਪੈਦਾ ਕਰਨ ਵਿੱਚ ਬਹੁਤ ਵਧੀਆ ਭੂਮਿਕਾ ਨਿਭਾ ਸਕਦਦੇ ਹਨ ਕਿਉਂਕਿ ਉਹ ਰਾਜਨੀਤਿਕ ਨੇਤਾਵਾਂ ਦੇ ਮੁਕਾਬਲੇ ਵਧੇਰੇ ਭਰੋਸੇਮੰਦ ਸਨ। ਉਨ੍ਹਾਂ ਅੱਗੇ ਕਿਹਾ ਕਿ ਜ਼ਿੰਦਗੀ ਦੇ ਪ੍ਰਤੀ ਇਕ ਸੰਤੁਲਿਤ ਅਤੇ ਤਰਕਸ਼ੀਲ ਪਹੁੰਚ ਇਕਸਾਰਤਾ ਵਿਚ ਜੀਉਣ ਦਾ ਇਕੋ ਇਕ ਟਿਕਾਊ ਸਾਧਨ ਹੈ।
ਨਵੰਬਰ 2017 ਦੀ ਵਰਕਸ਼ਾਪ ਦੀ ਕਾਰਵਾਈ ਨੂੰ ਪੇਸ਼ ਕਰਦੇ ਹੋਏ ਡਾ. ਲਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਆਰਥਿਕ ਵਿਕਾਸ ਦੇ ਮਾਡਲ ਸਮਕਾਲੀ ਵਿਕਾਸ ਅਤੇ ਵਿਕਾਸ ਦੇ ਪੈਟਰਨ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਜ਼ਮੀਨ, ਆਮਦਨ ਅਤੇ ਉਤਪਾਦਕਤਾ ਘੱਟ ਰਹੀ ਹੈ ਅਤੇ ਨਾਜ਼ੁਕ ਸਥਿਤੀ ਦੀਆਂ ਗੁੰਝਲਤਾਵਾਂ ਅਤੇ ਮਾਪ ਬਹੁਤ ਵਧ ਰਹੇ ਹਨ ਜਿਸ ਨਾਲ ਕਰਜ਼ਾ ਅਨੁਪਾਤ ਵੱਧਣ ਨਾਲ ਕਿਸਾਨ ਖੁਦਕੁਸ਼ੀ ਕਰਦੇ ਹਨ।ਉਨ੍ਹਾਂ ਨੇ ਖੇਤੀਬਾੜੀ ਵਿਸਥਾਰ ਸੇਵਾਵਾਂ ਬਣਾਉਣ ਅਤੇ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਲਾਗਤ-ਪ੍ਰਭਾਵਸ਼ਾਲੀ ਬਣਾਉਣ ਦੇ ਕਾਰਨ ਦੀ ਵਕਾਲਤ ਕੀਤੀ। ਡਾ ਗਿੱਲ ਨੇ ਬੁਢਾਪਾ ਪੈਨਸ਼ਨ ਅਤੇ ਪੰਜਾਬ ਸਟੇਟ ਖਾਸ ਬੀਮਾ ਸਕੀਮ ਦੀ ਪ੍ਰਣਾਲੀ ਦੀ ਸ਼ੁਰੂਆਤ ਸੁਝਾਅ ਦਿੱਤਾ।
ਇਸ ਮੌਕੇ ਤੇ ਸ਼੍ਰੀ ਮਾਨਸਾਹੀਆ, ਸ਼੍ਰੀ ਨੱਥੂ ਰਾਮ, ਡਾ. ਕੇ.ਐਸ. ਭੰਗੂ, ਡਾ. ਬੀ.ਐਸ. ਸੰਧੂ, ਡਾ. ਸੁਖਵਿੰਦਰ ਸਿੰਘ, ਡਾ. ਗਿਆਨ ਸਿੰਘ , ਡਾ. ਬੀਰਿੰਦਰਪਾਲ ਸਿੰਘ ਅਤ ਡਾ. ਜਸਪਾਲ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਜੀ.ਐਸ. ਬੱਤਰਾ, ਡੀਨ ਅਕਾਦਮਿਕ ਮਾਮਲੇ ਨੇ ਕਾਰਵਾਈ ਦਾ ਸੰਚਾਲਨ ਕੀਤਾ

Leave a Reply

Your email address will not be published. Required fields are marked *