ਪੰਜਾਬਪਟਿਆਲਾ

ਬਠਿਡਾ ਥਰਮਲ ਪਲਾਂਟ ਅਤੇ ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਕਰਨ ਵਿਰੁੱਧ ਸੋਪੇ ਮੰਗ ਪੱਤਰ

ਪਟਿਆਲਾ:11 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀਆ ਪ੍ਰਮੱਖ ਜਥੇਬੰਦੀਆਂ ਦੇ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੀਆਂ ਮੁੱਖ ਧਿਰਾਂ ਜਿਹਨਾਂ ਵਿੱਚ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ,ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ(ਚਾਹਲ) ਆਈ.ਟੀ.ਆਈ ਇੰਪਲਾਈਜ਼ ਐਸੋਸੀਏਸਨ ਅਤੇ ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਨੇ ਪੰਜਾਬ ਸਰਕਾਰ ਵੱਲੋ 110-110 ਮੈਗਾਵਟ ਦੇ ਬਠਿਡਾ ਥਰਮਲ ਪਲਾਂਟ ਦੇ ਚਾਰ ਯੂਨਿਟ ਬੰਦ ਕਰਨ ਅਤੇ ਰੋਪੜ ਥਰਮਲ ਪਲਾਟ ਦੇ 220 ਮੈਗਾਵਾਟ ਦੇ 2 ਯੂਨਿਟ ਪੱਕੇ ਤੋਰ ਤੇ ਬੰਦ ਕਰਨ ਦੇ ਵਿਰੋਧ ਵਿਚ ਜਥੇਬੰਦੀ ਦੇ ਸੰਦੇ ਤੇ ਮੰਤਰੀਆਂ ਅਤੇ ਵਿਧਾਇਕਾ ਨੂੰ ਮੰਗ ਪੱਤਰ ਸੋਪੇ।

ਜਥੇਬੰਦੀ ਦੇ ਮੁੱਖ ਦਫਤਰ ਤੇ ਪੁੱਜੀ ਸੁਚਨਾ ਮੁਤਬਿਕ ਬਾਰਡਰ ਜ਼ੋਨ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ,ਪੈਡੂ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰੰੰਘ ਬਾਜਵਾ ਅਤੇ ਹਰਮਿੰਦਰ ਸਿੰਘ ਗਿੱਲ ਵਿਧਾਇਕ ਪੱਟੀ,ਸੁਖਰਾਜ ਸਿੰਘ ਭੁਲਰ ਵਿਧਾਇਕ ਖੇਮਕਰਨ ,ਸ੍ਰੀ ਅਗਨੀ ਹੋਤਰੀ ਵਿਧਾਇਕ ਤਰਨਤਾਰਨ,ਸ਼ ਅਮਨ ਅਰੋੜਾ ਵਿਧਾਇਕ ਸੁਨਾਮ,ਸ੍ਰੀ ਹਰਦਿਆਲ ਸਿੰਘ ਕੰਬੋਜ਼ ਵਿਧਾਇਕ ਰਾਜਪੁਰਾ,ਸ੍ਰੀ ਐਨ.ਕੇ ਸਰਮਾ ਵਿਧਾਇਕ ਡੇਰਾਬਸੀ,ਬਲਬੀਰ ਸਿੰਘ ਸਿਧੂ ਵਿਧਾਇਕ ਮੁਹਾਲੀ ,ਸ੍ਰੀ ਪਰਮਿੰਦਰ ਸਿੰਘ ਢੀਡਸਾ ਵਿਧਾਇਕ ਲਹਿਰਾਗਾਗਾ ਤੋ ਇਲਾਵਾ 2 ਦਰਜ਼ਨ ਵਿਧਾਇਕਾ ਨੂੰ ਵੱਡੀ ਗਿਣਤੀ ਵਿੱਚ ਮੁਲਾਜਮਾਂ ਨੇ ਇੱਕਠੇ ਹੋ ਕੇ ਮੰਗ ਕੀਤੀ ਕਿ ਇਹਨਾ ਥਰਮਲ ਪਲਾਟਾਂ ਦੇ ਬੰਦ ਹੋਣ ਨਾਲ ਬਠਿੰਡਾ ਥਰਮਲ ਪਲਾਟ ਦੇ 1030 ਪੱਕੇ ਕਰਮਚਾਰੀ ਅਤੇ 800 ਠੇਕਾ ਅਧਾਰਤ ਕਰਮਚਾਰੀ ਅਤੇ ਰੋਪੜ ਥਰਮਲ ਪਲਾਟ ਤੇ 1537 ਪੱਕੇ ਅਤੇ 2227 ਠੇਕਾ ਅਧਾਰਤ ਕਰਮਚਾਰੀਆਂ ਦੀਆਂ ਸੇਵਾਵਾ ਤੇ ਅਸਰ ਪਵੇਗਾ।ਥਰਮਲਾਂ ਦੇ ਬੰਦ ਹੋਣ ਨਾਲ ਇਹਨਾ ਕਾਮਿਆਂ ਨੂੰ ਘਰ ਤੋ ਬੇਘਰ ਹੋਣਾ ਪਵੇਗਾ। ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਕਨਵੀਨਰ ਹਰਭਜਨ ਸਿੰਘ ਖਿਲਖਣੀ,ਗੁਰਵੇਲ ਸਿੰਘ ਬੱਲਪੁਰੀਆਂ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ,ਜਰਨੈਲ ਸਿੰਘ ਚੀਮਾ ਅਤੇ ਮਹਿੰਦਰ ਸਿੰਘ ਲਹਿਰਾ ਨੇ ਦੱਸਿਆਂ ਕਿ ਇਹਨਾ ਥਰਮਲ ਪਲਾਟਾਂ ਨੂੰ ਬੰਦ ਕਰਨ ਲਈ ਪਿਛਲੇ ਇਕ ਦਹਾਕੇ ਤੋ ਸਰਕਾਰਾਂ ਵੱਲੋ ਗੋਦਾ ਗੁੰਦੀਆਂ ਜਾ ਰਹੀਆਂ ਸਨ।ਜਥੇਬੰਦੀਆ ਨੇ ਕਿਹਾ ਕਿ ਥਰਮਲ ਪਲਾਟਾਂ ਨੂੰ ਬੰਦ ਕਰਨ ਦੇ ਫੈਸਲੇ ਨਿਜੱੀ ਆਰਥਿਕ ਤੇ ਰਾਜਨੀਤਕ ਕਾਰਨਾਂ ਕਰਕੇ ਪੈਦਾ ਕੀਤੇ ਗਏ ਹਨ।ਉਹਨਾਂ ਕਿਹਾ ਕਿ ਜੇਕਰ ਬਠਿੰਡਾ ਤੇ ਰੋਪੜ ਥਰਮਲ ਪਲਾਟ ਮਹਿੰਗੇ ਭਾਅ ਤੇ ਉਤਪਾਦਨ ਕਰ ਰਹੇ ਹਨ ਤਾ ਬਾਇਉ ਮਾਸ ਪਲਾਟਾਂ ਤੋ ਮਹਿੰਗੇ ਭਾਅ ਬਿਜਲੀ ਖਰੀਦਣ ਲਈ ਸੰਮਝੋਤੇ ਕਿਉ ਕੀਤੇ ਗਏ? ਜਥੇਬੰਦੀਆਂ ਨੇ ਮੰਗ ਕੀਤੀ ਕਿ ਪਿਛਲੇ ਸਮੇ ਪਾਵਰ ਪਰਚੇਜ਼ ਦੇ ਸਮਝੋਤਿਆਂ ਦੀ ਸਮੀਖਿਆਂ ਕੀਤੀ ਜਾਵੇ।ਉਹਨਾਂ ਦੋਸ ਲਗਾਇਆਂ ਕਿ ਪ੍ਰਾਈਵੇਟ ਸੈਕਟਰ ਦੇ ਪਾਵਰ ਪਲਾਟਾਂ ਤੇ ਪੰਜਾਬ ਦੇ ਲੋਕਾ ਨੂੰ ਨੋਕਰੀ ਦੇਣ ਆਨਾਕਾਨੀ ਕੀਤੀ ਜਾਦੀ ਹੈ। ਇਹ ਥਰਮਲ ਪਲਾਟ ਪੰਜਾਬ ਵਿਚੋ ਬੈਰੁਜ਼ਗਾਰੀ ਖਤਮ ਕਰਨ ਚ ਨਕਾਮ ਸਿੱਧ ਹੋਏ ਹਨ।ਉਹਨਾਂ ਕਿਹਾ ਕਿ ਸਰਕਾਰੀ ਸੈਕਟਰ ਦੇ ਥਰਮਲ ਪਲਾਟਾਂ ਨੇ ਪੰਜਾਬ ਦੇ ਲੋਕਾ ਦੀ ਆਰਥਿਕ ਸਥਿਤੀ ਵਿੱਚ ਸੂਧਾਰ ਲਿਆਉਣ ਦਾ ਕੰਮ ਕੀਤਾ ਹੈ। ਉਹਨਾਂ ਦੱਸਿਆ ਕਿ ਬਠਿਡਾ ਥਰਮਲ ਪਲਾਟ ਦੇ ਮੁਲਾਜਮਾਂ ਅਤੇ ਠੇਕਾ ਕਰਮਚਾਰੀਆਂ ਦੇ ਰੂਜਗਾਰ ਨੂੰ ਯਕੀਨੀ ਬਣਾਉਣ ਲਈ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨੇ ਜਥੇਬੰਦੀਆਂ ਦੀ ਮੀਟਿੰਗ 15 ਜਨਵਰੀ ਨੂੰ ਪਟਿਆਲਾ ਵਿਖੇ ਬੁਲਾਈ ਹੈ। ਜਿਸ ਵਿੱਚ ਅਗਲੇ ਪ੍ਰੋਗਰਾਮ ਤੇ ਸੰਘਰਸ ਦੇ ਐਲਾਨ ਕੀਤਾ ਜਾਵੇਗਾ। ਜਥੇਬੰਦੀਆਂ ਨੇ ਪੰਜੁਬ ਸਰਕਾਰ ਤੇ ਦੋਸ ਲਗਾਇਆ ਕਿ ਉਹ ਨਿੱਜੀ ਖੇਤਰ ਨੂੰ ਉਤਸ਼ਾਹਤ ਕਰ ਰਹੀ ਹੈ।

Leave a Reply

Your email address will not be published. Required fields are marked *