ਲੇਡੀ ਫਾਤਿਮਾ ਕਾਨਵੈਂਟ ਸਕੂਲ ਚ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਧੂਮ-ਧਾਮ ਨਾਲ ਮਨਾਇਆ
ਧੀਆਂ ਮਾਪਿਆਂ ਦੇ ਦੁੱਖ ਵੰਡਾਉਂਦੀਆਂ ਹਨ: ਸਿਸਟਰ ਸ਼ਲੀਨ
ਪਟਿਆਲਾ 12,ਜਨਵਰੀ (ਮਧੂਸਾਰ ਬਿਊਰੋ) ਸਥਾਨਕ ਵਿਦਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਲੇਡੀ ਫਾਤਿਮਾ ਕਾਨਵੈਂਟ ਸਕੂਲ ਪਟਿਆਲਾ ਵੱਲੋ ਧੀਆਂ ਦੀ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ।
ਇਸ ਮੋਕੇ ਸਕੂਲ ਦੀਆਂ ਵਿਦਿਆਰਥਣ ਲੜਕੀਆਂ ਵੱਲੋਂ ਭੰਗੜੇ-ਗਿੱਧਾ ਪਾ ਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੋਰਾਨ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਸਕੂਲ ਦੀ ਪ੍ਰਿੰਸੀਪਲ ਸਿਸਟਰ ਸ਼ਲੀਨ ਨੇ ਕਿਹਾ ਕਿ ਧੀਆਂ ਮਾਪਿਆ ਦਾ ਦੁੱਖ ਵੰਡਾਉਂਦੀਆ ਹਨ। ਜਦੋ ਕਿ ਪੁੱਤਰ ਮਾਪਿਆ ਦੀ ਜਾਇਦਾਦ ਦਾ ਹਿੱਸਾ ਇਸ ਲਈ ਸਾਨੂੰ ਧੀਆਂ ਨੂੰ ਇਸ ਸੰਸਾਰ ਤੇ ਆਉਣ ਦੇਣਾ ਚਾਹੀਦਾ ਹੈ ਅਤੇ ਧੀਆਂ ਦੇ ਜੰਮਣ ਤੇ ਲੜਕਿਆਂ ਤੋ ਵੱਧ ਕੇ ਖੁਸ਼ੀ ਮਨਾਉਣੀ ਚਾਹੀਦੀ ਹੈ।ਉਹਨਾਂ ਨੇ ਪ੍ਰੇਰਣਾ ਦਿੰਦੇ ਕਿਹਾ ਹੈ ਕਿ ਧੀਆਂ ਨੂੰ ਵੱਧ ਤੋਂ ਵੱਧ ਪੜਾਇਆ ਜਾਵੇ ਅਤੇ ਕਿੱਤਾਮੁਖੀ ਕੋਰਸ ਕਰਵਾਏ ਜਾਣ ਜਿਸ ਨਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੋਕੇ ਸਕੂਲ ਦੇ ਵਿਦਿਆਰਥੀਆ ਵੱਲੋ ਕਈ ਸਭਿਆਚਾਰਕ ਗੀਤਾ ਤੇ ਕੋਰੀÀਗ੍ਰਾਫੀ ਵੀ ਪੇਸ ਕਰਕੇ ਵਾਰ ਵਾਰ ਖੱਟੀ ਸਮਾਗਮ ਦੇ ਅਖੀਰ ਵਿੱਚ ਸਕੂਲ ਦੇ ਅਧਿਆਪਕਾ ਸਟਾਫ ਨੇ ਬੱਚਿਆ ਨੂੰ ਗੱਚਕ-ਰਿਊੜੀਆਂ ਮੂੰਗਫਲੀ ਵੰਡ ਕੇ ਲੋਹੜੀ ਦੇ ਤਿਉਹਾਰ ਦੀ ਖੁਸ਼ੀ ਮਨਾਈ। ਇਸ ਮੋਕੇ ਲੇਡੀ ਫਾਤਿਮਾ ਕਾਨਵੈਂਟ ਸਕੂਲ ਪਟਿਆਲਾ ਦੀ ਪ੍ਰਿੰਸੀਪਲ ਸਿਸਟਰ ਸ਼ਲੀਨ ਸਕੂਲ ਪ੍ਰਬੰਧਕ ਕਮੇਟੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

