ਪਟਿਆਲਾ

ਲੋਕ ਸਭਾ ਚੋਣਾ 2019 ਨੂੰ ਲੈ ਕੇ ਭਾਜਪਾ ਯੁਵਾ ਮੋਰਚਾ ਵੱਲੋਂ ਬੈਠਕਾਂ ਸ਼ੁਰੂ

ਰਾਮ ਰਤਨ ਢਾਲਿਆਂ ਨੂੰ ਭਾਜਪਾ ਯੁਵਾ ਮੋਰਚਾ ਦੇ ਸਟੇਡੀਅਮ ਮੰਡਲ ਦਾ ਪ੍ਰਧਾਨ ਬਣਾਇਆ
ਪਟਿਆਲਾ 22 ਜਨਵਰੀ (ਮਧੂਸਾਰ ਬਿਊਰੋ) ਲੋਕ-ਸਭਾ ਚੋਣਾ 2019 ਦੀਆਂ ਤਿਆਰੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਚ ਤਿਆਰੀਆਂ ਕੀਤੀਆਂ ਜਾ ਰਹੀ ਹੈ ਤੇ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਸਬੰਧੀ ਜਾਣੂ ਕਰਵਾਉਂਦੇ ਹੋਏ ਭਾਜਪਾ ਦੇ ਨਾਲ ਲੋਕਾਂ ਨੂੰ ਜੋੜਿਆ ਜਾ ਰਿਹਾ ਹੈ।

ਇਸ ਮੁਹਿੰਮ ਤਹਿਤ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸੇ ਦੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਪਟਿਆਲਾ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਵਰੁਨ ਜਿੰਦਲ ਦੀ ਅਗਵਾਈ ਚ ਹੋਈ। ਜਿੱਥੇ ਰਾਮ ਰਤਨ ਢਾਲਿਆਂ ਨੂੰ ਭਾਜਪਾ ਯੁਵਾ ਮੋਰਚਾ ਸਟੇਡੀਅਮ ਮੰਡਲ ਦਾ ਪ੍ਰਧਾਨ ਬਣਾਇਆ ਗਿਆ ਹੈ।
ਇਸ ਮੌਕੇ ਵਰੁਨ ਜਿੰਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣਾ ਦੌਰਾਨ ਨੌਜਵਾਨਾ ਨੂੰ ਵੱਡੇ ਪੱਧਰ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾ ਤੋਂ ਪਹਿਲਾਂ ਯੁਵਾ ਮੋਰਚਾ ਦੇ ਆਗੂਆਂ ਵੱਲੋਂ ਹੀ ਭਾਜਪਾ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕਾਰਜ ਕਰਨਾ ਹੈ, ਤਾਂ ਜੋ ਲੋਕ ਵੱਡੇ ਪੱਧਰ ਤੇ ਭਾਜਪਾ ਦੇ ਨਾਲ ਜੁੜ ਸਕਣ। ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਵੱਡੇ ਪੱਧਰ ਤੇ ਲੋਕਾਂ ਨੂੰ ਭਾਜਪਾ ਦੇ ਨਾਲ ਜੋੜਨ ਸਬੰਧੀ ਵੀ ਅਪੀਲ ਕੀਤੀ ਗਈ।
ਮੀਟਿੰਗ ਦੌਰਾਨ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਮੇਸ਼ ਵਰਮਾ, ਮੰਡਲ ਪ੍ਰਧਾਨ ਯੋਗੇਸ਼ ਸ਼ਰਮਾ, ਮੀਤ ਪ੍ਰਧਾਨ ਅਮਰ ਚੰਦ ਡਾਬੀ, ਯੁਵਾ ਮੋਰਚਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ, ਪੁਨੀਤ ਗਰਗ, ਮਦਨ ਲਾਲ, ਸ਼ੰਕਰ ਚੌਹਾਨ, ਟੈਗੋਰ ਕੁਮਾਰ, ਮਦਨ ਲਾਲ, ਸਤਪਾਲ ਜੋਇਆਂ, ਕਾਲੂ ਰਾਮ, ਭੀਮ ਜੋਇਆਂ, ਸੁਰੇਸ਼ ਗੋਹਲਤ, ਵਿਜੈ ਜੋਇਆਂ, ਰਮੇਸ਼ ਚਿਤਾਰਾਂ ਅਤੇ ਵੱਡੀ ਗਿਣਤੀ ਚ ਭਾਜਪਾ ਦੇ ਆਗੂ ਹਾਜ਼ਰ ਰਹੇ।

Leave a Reply

Your email address will not be published. Required fields are marked *