ਪੰਜਾਬਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਦੇ ਵਿਹੜੇ ਵਿਚ ਬਸੰਤ ਰੁੱਤ ਦੀ ਆਮਦ ‘ਤੇ ਹੋਇਆ ਕਵੀ-ਦਰਬਾਰ

”ਖੂਨ ਦੇ ਕੇ ਹਮ ਸਜਾਏਗੇ ਅਪਣੇ ਜਹਾਨ ਕੋ­ ਮਰ ਕਰ ਭੀ ਜਿੰਦਾ ਰੱਖਂੇਗੇ ਹਿੰਦੁਸਤਾਨ ਕੋ”
ਪਟਿਆਲਾ 22 ਜਨਵਰੀ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵੱਲੋਂ ਬਸੰਤ ਰੁੱਤ ਦੀ ਆਮਦ ‘ਤੇ ਬਸੰਤ ਪੰਚਮੀ ਨੂੰ ਸਮਰਪਿਤ ਤ੍ਰੈ-ਭਾਸ਼ੀ ਕਵੀ-ਦਰਬਾਰ ਕਰਵਾਇਆ ਗਿਆ ਜੋ ਸਾਰਿਆਂ ਦੇ ਮਨਾਂ ‘ਤੇ ਡੂੰਘੀ ਛਾਪ ਛੱਡ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ ਨੂੰ’ ਕਰਦੇ ਹੋਏ ਕਿਹਾ ਕਿ ਤਿੰਨਾਂ ਵਿਭਾਗਾਂ ਦਾ ਇਹ ਉੱਦਮ ਸ਼ਲਾਘਾਯੋਗ ਹੈ।

ਅੱਜ ਸਮੇਂ ਦੀ ਜ਼ਰੂਰਤ ਹੈ ਕਿ ਇਹੋ-ਜਿਹੇ ਕਵੀ-ਸੰਮੇਲਨ ਕਰਵਾਏ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਇਨ੍ਹਾਂ ਤੋਂ ਦਿਸ਼ਾ ਲੈ ਕੇ ਭਵਿੱਖ ਨੂੰ ਉਜਵਲਾ ਬਣਾ ਸਕੇ। ਉਨ੍ਹਾਂ ਕਿਹਾ ਕਿ ਆਧੁਨਿਕ ਸਮੇਂ ਦੇ ਮਸ਼ੀਨੀ ਯੁੱਗ ਵਿਚ ਮਨੁੱਖ ਕਦਰਾਂ ਕੀਮਤਾਂ ਨਾਲੋਂ ਟੁੱਟ ਰਿਹਾ ਹੈ ਜਿਸ ਦਾ ਨਤੀਜਾ ਅਸੀਂ ਇਕ ਅਜਿਹੀ ਸੁਸਾਇਟੀ ਨੂੰ ਜਨਮ ਦੇ ਰਹੇ ਹਾਂ ਜਿਥੇ ਮਨੁੱਖੀ ਸੰਵੇਂਦਨਾਵਾਂ ਸਮਾਜ ਵਿਚੋਂ ਮਨਫੀ ਹੋ ਕੇ­ ਸਮਾਜਿਕ ਤਵੱਜੋਂ ਵਿਗੜ ਰਿਹਾ ਹੈ। ਅਜਿਹੇ ਕਾਵਿ ਸੰਮੇਲਨਾਂ ਵਿਚ ਕਵੀ ਸਮਾਜ ਵਿਚਲੇ ਭਖ਼ਦੇ ਮਸਲਿਆਂ ਨੂੰ ਆਪਣੀ ਕਾਵਿ-ਪ੍ਰਤਿਭਾ ਰਾਹੀਂ ਲੋਕਾਈ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਚੇਤੰਨ ਕਰਦੇ ਹਨ। ਇਸ ਕਵੀ-ਦਰਬਾਰ ਦਾ ਆਯੋਜਨ ਪੰਜਾਬੀ, ਹਿੰਦੀ ਅਤੇ ਉਰਦੂ ਵਿਭਾਗਾਂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਅਤੇ ਇਸ ਵਿਚ ਪੰਜਾਬੀ, ਹਿੰਦੀ ਅਤੇ ਉਰਦੂ ਦੇ 09 ਸਿਰਮੌਰ ਕਵੀਆਂ ਨੇ ਆਪਣੀਆਂ ਕਾਵਿ-ਰਚਨਾਵਾਂ ਪੇਸ਼ ਕੀਤੀਆਂ।
ਕਵੀ-ਦਰਬਾਰ ਦਾ ਆਰੰਭ ਸ਼ਮਾ-ਰੌਸ਼ਨ ਨਾਲ ਹੋਇਆ ਤੇ ਸਭ ਤੋਂ ਪਹਿਲਾ ਸ੍ਰੀ ਕੁਲਦੀਪ ਦੀਪ ਨੇ ”ਸੁਣੋ ਕਲਾ ਤੇ ਕਲਮ ਦੇ ਵਾਰਸੋ ਓਏ­ ਤੁਹਾਡੇ ਬੋਲ ਕਿਉ ਥਥਲਾਉਣ ਲੱਗੇ”­ ਸ੍ਰੀ ਸਲੇਮ ਜੁਵੇਰੀ ਨੇ ”ਜ਼ੱਰੇ ਕੋ ਆਫ਼ਤਾਫ਼ ਬਨਾਣੇ ਕੇ ਵਾਸਤੇ­ ਮੈਂ ਖੁਦ ਜਲਾ ਚਰਾਗ ਜਲਾਨੇ ਕੇ ਵਾਸਤੇ”­ ਡਾ. ਬਲਜਿੰਦਰ ਚੌਹਾਨ ”ਦਰਦ ਵਿਚ ਵੀ ਅਜਬ ਖੁਮਾਰੀ ਹੈ­ ਇਹ ਨਸ਼ਾ ਹਰ ਨਸ਼ੇ ਤੇ ਭਾਰੀ ਹੈ”­ ਇੰਜੀ. ਪਰਵਿੰਦਰ ਸ਼ੋਖ ” ਨਾਮ ਉਸ ਕਾ ਲਿਖ ਕੇ ਕਾਗਜ ਪੇ ਫੇਰੀ ਉਗਲੀਆਂ­ ਦੇਰ ਤੱਕ ਖੁਸ਼ਬੂ ਨਾ ਕਹੀਂ ਗਈ ਉਸ ਸ਼ਖਸ਼ ਕੀ” ਸ੍ਰੀਮਤੀ ਸੁਖਵਿੰਦਰ ਅੰਮ੍ਰਿਤ ”ਕਦੇਂ ਬੁਝਦੀ ਜਾਂਦੀ ਉਮੀਦ ਸਾਂ­ ਕਦੇਂ ਜਗ ਮਗਾਉਂਦਾ ਦੀਪ ਹਾਂ”­ ਸ੍ਰੀ ਦਰਸ਼ਨ ਬੁੱਟਰ ” ਜਦੋਂ ਮੈਂ ਸਿਕੰਦਰ ਸੀ ਤਾਂ ਰਾਹ ਦਿੱਤਾ ਦਰਿਆਵਾਂ ਨੇ­ ਜਦੋਂ ਮੈਂ ਰਾਹ ਬਣਿਆ ਦਰਿਆ ਵੀ ਸਿਕੰਦਰ ਹੋ ਗਏ”­ ਸ੍ਰੀਮਤੀ ਸੁਨੀਤਾ ਰੈਣਾ ” ਮੈਂ ਇਕ ਦੁਕਾਨ ਹੂੰ ਟੁਟੇ ਹੋਏ ਖਿਲੋਣੋ ਕੀ­ ਕਭੀ ਤੋ ਕਾਸ਼ ਕੋਈ ਦੇਖਣੇ ਕੋ ਆਏ ਮੁਝੇ”­ ਮੁਕੇਸ਼ ਦਰਪਨ ਨੇ ”ਖੂਨ ਦੇ ਕੇ ਹਮ ਸਜਾਏਗੇ ਅਪਣੇ ਜਹਾਨ ਕੋ­ ਮਰ ਕਰ ਭੀ ਜਿੰਦਾ ਰੱਖਂੇਗੇ ਹਿੰਦੁਸਤਾਨ ਕੋ” ਇਸ ਤੋਂ ਇਲਾਵਾ ਸ੍ਰੀ ਸਾਗਰ ਸੂਦ­ ਡਾ. ਹਰਵਿੰਦਰ ਕੌਰ ਵੱਖ ਵੱਖ ਨਜ਼ਮਾਂ ਸੁਣਾ ਕੇ ਰੰਗ ਬੰਨਿਆ।
ਡਾ. ਹਰਵਿੰਦਰ ਕੌਰ, ਮੁਖੀ, ਹਿੰਦੀ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਇਸ ਪ੍ਰੋਗਰਾਮ ਦੇ ਸਮਾਪਣ ਸਮਾਰੋਹ ਦੌਰਾਨ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਮਨੁੱਖ ਜਿੱਥੇ ਸਵੈ ਵੱਲ ਆਕਰਸ਼ਿਤ ਹੁੰਦਾ ਜਾ ਰਿਹਾ ਹੈ, ਉੱਥੇ ਉਸ ਨੂੰ ਕਵੀਆਂ ਨਾਲ ਰੂ-ਬ-ਰੂ ਕਰਵਾਉਣਾ ਜ਼ਰੂਰੀ ਹੈ ਕਿਉਂ ਜੋ ਕਵੀ ਹਿਰਦਾ ਵਿਸ਼ਾਲ ਅਤੇ ਵੇਦਨਾ ਭਰਿਆ ਹੁੰਦਾ ਹੈ। ਇਹੋ-ਜਿਹੇ ਪ੍ਰੋਗਰਾਮਾਂ ਦਾ ਮਕਸਦ ਹੀ ਮਨੁੱਖ ਨੂੰ ਸਵੈ ਤੋਂ ਉੱਪਰ ਉਠਾ ਕੇ ਲੋਕ-ਹਿਤਾਂ ਵੱਲ ਪ੍ਰੇਰਿਤ ਕਰਨਾ ਹੈ। ਸਮਾਰੋਹ ਵਿਚ ਕਾਲਜ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ

Leave a Reply

Your email address will not be published. Required fields are marked *