ਸਿੰਡੀਕੇਟ ਬੈਠਕ : ਯੂਨੀਵਰਸਿਟੀ ਨੂੰ ਇਸ ਸੰਕਟ ਵਿਚੋਂ ਕੱਢਣ ਲਈ ਕੈਪਟਨ ਸਰਕਾਰ ਅੱਗੇ ਆਵੇ : ਵਾਈਸ ਚਾਂਸਲਰ
ਸਰਕਾਰ ਮਾਸਿਕ ਗਰਾਂਟ 7.34 ਕਰੋੜ ਤੋ ਵਧਾ ਕੇ 14.68 ਕਰੋੜ ਕਰੇ
ਸਰੀਰਕ ਪੱਖੋਂ ਅਪੰਗ ਕਰਮਚਾਰੀਆਂ ਦੇ ਕਨਵੇਂਅਸ ਅਲਾਊਂਂਸ ਵਿੱਚ 600 ਤੋਂ 1,000 ਰੁਪਏ ਵਾਧਾ
ਪਬਲੀਕੇਸ਼ਨ ਬਿਊਰੋਂ ਤੋਂ ਖਰੀਦ ਕਰਨ ਤੇ 50 ਪ੍ਰਤੀਸ਼ਤ ਡਿਸਕਾਊਂਟ ਦੇਣ ਦੀ ਵੀ ਮਨਜ਼ੂਰੀ
ਪਟਿਆਲਾ, 24 ਜਨਵਰੀ (ਕੰਵਰ ਬੇਦੀ)
ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਦੀ ਇਕੱਤਰਤਾ ਅੱਜ ਇਥੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਸਰਕਾਰ ਵਲੋਂ ਨਾਮਜ਼ਦ ਤਿੰਨ ਮੈਂਬਰਾਂ ਸਾਬਕਾ ਸਟੇਟ ਇਨਫਰਮੇਸ਼ਨ ਕਮਿਸ਼ਨਰ ਸ਼੍ਰੀ ਹਰਿੰਦਰਪਾਲ ਸਿੰਘ ਮਾਨ; ਪਟਿਆਲਾ ਤੋਂ ਉਘੇ ਪੱਤਰਕਾਰ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਅਤੇ ਮੇਜਰ ਏ.ਪੀ. ਸਿੰਘ ਨੇ ਵੀ ਹਿੱਸਾ ਲਿਆ। ਸਾਰੀਆਂ ਏਜੰਡਾ ਆਈਟਮਾਂ ਨਿਰਵਿਘਨ ਢੰਗ ਨਾਲ ਪ੍ਰਵਾਨ ਕਰ ਦਿੱਤੀਆਂ ਗਈਆਂ।
ਇਕੱਤਰਤਾ ਦੇ ਆਰੰਭ ਵਿੱਚ ਡਾ. ਘੁੰਮਣ ਨੇ ਸਿੰਡੀਕੇਟ ਮੈਂਬਰਾਂ ਨੂੰ ਯੂਨੀਵਰਸਿਟੀ ਦੀ ਮਾੜੀ ਵਿਤੀ ਸਥਿਤੀ ਦੇ ਮੱਦੇਨਜ਼ਰ ਯੂਨੀਵਰਸਿਟੀ ਵਲੋਂ ਕੀਤੇ ਜਾਂਦੇ ਖਰਚਿਆਂ ਵਿੱਚ ਕੀਤੀ ਜਾ ਰਹੀ ਕਟੌਤੀ ਸਬੰਧੀ ਯਤਨਾਂ ਬਾਰੇ ਜਾਣੂ ਕਰਵਾਇਆ। ਇਸ ਮੁੱਦੇ ਤੇ ਸਾਰੇ ਮੈਂਬਰਾਂ ਨੇ ਸਹਿਮਤੀ ਜਤਾਉਂਦਿਆਂ ਯੂਨੀਵਰਸਿਟੀ ਨੂੰ ਮੌਜੂਦਾ ਵਿਤੀ ਸੰਕਟ ਵਿਚੋਂ ਕੱਢਣ ਲਈ ਡਾ. ਘੁੰਮਣ ਨੂੰ ਪੰਜਾਬ ਸਰਕਾਰ ਅੱਗੇ ਠੋਸ ਅਪੀਲ ਕਰਨ ਲਈ ਕਿਹਾ।
ਡਾ. ਘੁੰਮਣ ਨੇ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਯੂਨੀਵਰਸਿਟੀ ਪਹਿਲਾਂ ਹੀ ਸਰਕਾਰ ਨੂੰ ਪੈਂਡਿੰਗ ਅਦਾਇਗੀਆਂ ਕਰਨ ਲਈ ਤਿੰਨ ਸੌ ਕਰੋੜ ਰੁਪਏ ਦਾ ਪੈਕੇਜ ਜਾਰੀ ਕਰਨ ਅਤੇ ਮਾਸਿਕ ਗਰਾਂਟ 7.34 ਕਰੋੜ ਤੋ ਵਧਾ ਕੇ 14.68 ਕਰੋੜ ਰੁਪਏ ਕਰਨ ਲਈ ਬੇਨਤੀ ਕਰ ਚੁੱਕੀ ਹੈ। ਇਸ ਦੇ ਜਵਾਬ ਵਿੱਚ ਉਦਾਰਤਾ ਦਿਖਾਉਂਦਿਆਂ ਸ਼੍ਰੀ ਰਾਜੇਸ਼ ਸ਼ਰਮਾ, ਸ਼੍ਰੀ ਮਾਨ, ਮੇਜਰ ਏ.ਪੀ. ਸਿੰਘ ਅਤੇ ਸ਼੍ਰੀ ਅਰਵਿੰਦ ਮੋਹਨ, ਪ੍ਰਿੰਸੀਪਲ, ਪਬਲਿਕ ਕਾਲਜ, ਸਮਾਣਾ ਨੇ ਯੂਨੀਵਰਸਿਟੀ ਤੋਂ ਸਫਰੀ ਭੱਤਾ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਸਿੰਡੀਕੇਟ ਨੇ ਰਾਜ ਸਰਕਾਰ ਨੂੰ ਯੂਨੀਵਰਸਿਟੀ ਨੂੰ ਇਸ ਸੰਕਟ ਵਿਚੋਂ ਕੱਢਣ ਲਈ ਅੱਗੇ ਆਉਣ ਲਈ ਕਿਹਾ ਤਾਂ ਜੋ ਇਸ ਦੇ ਵਿਦਿਆਰਥੀਆਂ ਨੂੰ ਯੋਗ ਨੌਕਰੀਆਂ ਦਿਵਾਉਣ ਅਤੇ ਯੂਨੀਵਰਸਿਟੀ ਦੀ ਅਕਾਦਮਿਕ ਕਾਰਗੁਜ਼ਾਰੀ ਦੀ ਗਤੀਸ਼ੀਲਤਾ ਨੂੰ ਜਾਰੀ ਰੱਖਿਆ ਜਾ ਸਕੇ।
ਸਾਰੇ ਸਿੰਡੀਕੇਟ ਮੈਂਬਰਾਂ ਨੇ ਡਾ. ਘੁੰਮਣ ਵਲੋਂ ਯੂਨੀਵਰਸਿਟੀ ਦੀ ਇਸ ਬਿਪਤਾ ਮੌਕੇ ਪੰਜ ਮਹੀਨਿਆਂ ਦੇ ਥੋੜੇ ਜਿਹੇ ਸਮੇਂ ਵਿੱਚ ਦਰਪੇਸ਼ ਔਕੜਾ ਦੇ ਬਾਵਜੂਦ ਕੀਤੇ ਜਾ ਰਹੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ।ਸਿੰਡੀਕੇਟ ਨੇ ਡਾ. ਘੁੰਮਣ ਵਜੋਂ ਯੂਨੀਵਰਸਿਟੀ ਨੂੰ ਸਭ ਤੋਂ ਯੋਗ ਵਿਅਕਤੀ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਦਾ ਵੀ ਧੰਨਵਾਦ ਕੀਤਾ। ਡਾ. ਘੁੰਮਣ ਨੇ ਵੀ ਮੁੱਖ ਮੰਤਰੀ ਦਾ ਸਿੰਡੀਕੇਟ ਨੂੰ ਯੋਗ ਮੈਂਬਰਾਂ ਦੀ ਚੋਣ ਕਰਨ ਦਾ ਧੰਨਵਾਦ ਕੀਤਾ।
ਸਿੰਡੀਕਟ ਵਲੋਂ ਪੰਜਾਬੀ ਯੂਨੀਵਰਸਿਟੀ ਵਲੋਂ ਵਸਕਾਨਸਿਨ ਯੂਨੀਵਰਸਿਟੀ, ਯੂ.ਐਸ.ਏ., ਪੰਜਾਬੀ ਭਵਨ, ਟੋਰਾਂਟੋ, ਕੈਨੇਡਾ ਅਤੇ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਵਿਚਕਾਰ ਐਮ.ਓ.ਯੂ ਸਾਈਨ ਕਰਨ ਦੀ ਪ੍ਰਵਾਨਗੀ ਦਿਤੀ ਗਈ। ਸਿੰਡੀਕੇਟ ਨੇ ਡਾ. ਜੀ.ਐਸ. ਬੱਤਰਾ ਦੀ ਡੀਨ ਅਕਾਦਮਿਕ ਮਾਮਲੇ ਵਜੋਂ, ਡਾ. ਕੇ.ਐਸ. ਢਿਲੋਂ ਦੀ ਡੀਨ ਕਾਲਜਾਂ ਵਜੋਂ, ਡਾ. ਲਖਵਿੰਦਰ ਸਿੰਘ ਦੀ ਡਾਇਰੈਕਟਰ,, ਇੰਟਰਨੈਸ਼ਨਲ ਸਟੂਡੈਂਟਸ, ਡਾ. ਜਸਪਾਲ ਕੌਰ ਦੀ ਡੀਨ ਰਿਸਰਚ ਵਜੋਂ, ਡਾ. ਤਾਰਾ ਸਿੰਘ ਦੀ ਡੀਨ ਵਿਦਆਰਥੀਆਂ ਵਜੋਸਂ, ਡਾ. ਐਨ.ਐਸ. ਦਿਓਲ ਦੀ ਪ੍ਰੋਵੋਸਟ ਵਜੋਂ, ਡਾ. ਯੋਗਰਾਜ ਦੀ ਡਾਇਰੈਕਟਰ, ਯੂ.ਜੀ.ਸੀ., ਐਚ.ਆਰ.ਡੀ.ਸੀ., ਡਾ. ਕਿਰਨਦੀਪ ਕੌਰ ਦੀ ਡਾਇਰੈਕਟਰ, ਕੋਸਟੀਚੁਠੈਂਟ ਕਾਲਜਾਂ, ਡਾ. ਅਮਰਿੰਦਰ ਸਿੰਘ ਡੀ ਡਾਇਰੈਕਟਰ, ਆਈ.ਏ.ਐਸ ਟ੍ਰੇੰਿਲਗ ਸੈਂਟਰ, ਡਾ. ਸਰਬਜਿੰਦਰ ਸਿਘ ਦੀ ਪ੍ਰੋਫੈਸਰ ਇੰਚਾਰਜਪਬਲੀਕੇਸ਼ਨ ਬਿਊਰੋ ਅਤੇ ਡਾ;. ਗੁਰਚਰਨ ਸਿੰਘ ਦੀ ਪ੍ਰੋਫੈਸਰ ਇੰਚਾਰਜ, ਲੀਗਲ ਮਾਮਲੇ ਵਜੋਂ ਨਿਯੁਕਤੀਆਂ ਅਤੇ ਐਕਸਟੈਨਸ਼ਨਾਂ ਨੂੰ ਮਨਜ਼ੂਰ ਕਰ ਲਿਆ। ਸਿੰਡੀਕਟ ਵਲੋਂ ਸਰੀਰਕ ਪੱਖੋਂ ਅਪੰਗ ਕਰਮਚਾਰੀਆਂ ਦੇ ਕਨਵੇਂਅਸ ਅਲਾÀਂਂਸ ਵਿੱਚ 600 ਤੋਂ 1,000 ਰੁਪਏ ਦਾ ਵਾਧਾ ਕਰਨ ਨੂੰ ਪ੍ਰਵਾਨ ਕਰ ਲਿਆ। ਇਸ ਤੋਂ ਇਲਾਵਾ ਸਿੰਡੀਕੇਟ ਮੈਂਬਰਾਂ ਨੇ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋਂ ਤੋਂ ਖਰੀਦ ਕਰਨ ਤੇ 50 ਪ੍ਰਤੀਸ਼ਤ ਡਿਸਕਾਊਂਟ ਦੇਣ ਦੀ ਵੀ ਮਨਜ਼ੂਰੀ ਵੀ ਦਿੱਤੀ।

