ਸੂਬੇ ਵਿਚ ਫਿਲਮ ਪਦਮਾਵਤ ਬਿਨਾਂ ਕਿਸੇ ਰੁਕਾਵਟ ਦੇ ਵਿਖਾਈ ਜਾ ਰਹੀ : ਡੀਜੀਪੀ ਸੰਧੂ
ਪੰਚਕੂਲਾ 25 ਜਨਵਰੀ (ਮਧੂਸਾਰ ਬਿਊਰੋ) ਹਰਿਆਣਾ ਪੁਲਿਸ ਦੇ ਡਾਇਰੈਕਟਰ ਜਰਨਲ ਬੀ.ਐਸ.ਸੰਧੂ ਨੇ ਕਿਹਾ ਕਿ ਸੂਬੇ ਵਿਚ ਫਿਲਮ ਪਦਮਾਵਤ ਬਿਨਾਂ ਕਿਸੇ ਰੁਕਾਵਟ ਦੇ ਵਿਖਾਈ ਜਾ ਰਹੀ ਹੈ। ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ। ਕਿਸੇ ਵੀ ਸ਼ਹਿਰ ਵਿਚ ਕੋਈ ਵੀ ਮੱਦਭਾਗੀ ਘਟਨਾ ਨਹੀਂ ਹੋਈ ਹੈ।
ਇਹ ਜਾਣਕਾਰੀ ਉਨਾਂ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਦਿੱਤੀ। ਉਨਾਂ ਦਸਿਆ ਕਿ ਸੂਬੇ ਵਿਚ 9 ਸ਼ਹਿਰਾਂ, ਜਿੰਨਾਂ ਵਿਚ ਗੁਰੂਗ੍ਰਾਮ ਵਿਚ 7, ਫਰੀਦਾਬਾਦ ਵਿਚ 11, ਹਿਸਾਰ ਵਿਚ 3, ਸਿਰਸਾ ਵਿਚ ਇਕ, ਫਤਿਹਾਬਾਦ ਵਿਚ ਇਕ, ਰੋਹਤਕ ਵਿਚ 6, ਝੱਜਰ ਵਿਚ 2, ਸੋਨੀਪਤ ਵਿਚ ਇਕ ਅਤੇ ਰਿਵਾੜੀ ਵਿਚ ਇਕ ਸਮੇਤ ਕੁਲ 33 ਸਿਨੇਮਾਘਰਾਂ ਵਿਚ ਫਿਲਮ ਨੂੰ ਵਿਖਾਇਆ ਜਾ ਰਿਹਾ ਹੈ। ਕਿਸੇ ਵੀ ਥਾਂ ‘ਤੇ ਕੋਈ ਤੋੜਫੋੜ ਜਾਂ ਮੱਦਭਾਗੀ ਘਟਨਾ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਉਨਾਂ ਦਸਿਆ ਕਿ ਸੂਬੇ ਵਿਚ ਕੁਝ ਹਿੱਸਿਆਂ ਵਿਚ ਕਲ ਹੋਈ ਤੋੜਫੋੜ ਦੀ ਘਟਨਾਵਾਂ ‘ਤੇ ਕਾਰਵਾਈ ਕਰਦੇ ਹੋਏ ਕੁਲ 31 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਸਿਨੇਮਾਘਰਾਂ ਦੇ ਅੰਦਰ ਅਤੇ ਬਾਹਰ ਵੀ ਪੁਲਿਸ ਵੱਲੋਂ ਪੂਰੀ ਸੁਰੱਖਿਆ ਮਹੁੱਇਆ ਕਰਵਾਈ ਗਹੀ ਹੈ। ਗੁਰੂਗ੍ਰਾਮ ਵਿਚ ਸਕੂਲ ਬਸ ‘ਤੇ ਪਥਰਾਵ ਘਟਨਾ ਵਿਚ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੁਝ ਲੋਕਾ ਨੂੰ ਸ਼ੱਕ ‘ਤੇ ਗ੍ਰਿਫਤਾਰ ਵੀ ਕੀਤਾ ਗਿਆ ਹੈ। ਉਨਾਂ ਦਸਿਆ ਕਿ ਵਿਰੋਧ ਕਰਨ ਦੇ ਮਾਮਲਿਆਂ ਵਿਚ ਹੁਣ ਤਕ 4 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਉਨਾਂ ਕਿਹਾ ਕਿ ਕਿਸੇ ਵੀ ਸਥਿਤੀ ਵਿਚ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਨਹੀਂ ਲੈਣ ਦਿੱਤਾ ਜਾਵੇਗਾ ਅਤੇ ਕੋਈ ਵੀ ਅਜਿਹਾ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਸਿਨੇਮਾ ਮਾਲਕਾਂ ਤੋਂ ਵੀ ਅਪੀਲ ਕਰਦੇ ਹੋਏ ਕਿਹਾ ਕਿ ਸਿਨੇਮਾ ਮਾਲਕ ਸਥਾਨਕ ਪੁਲਿਸ ਅਤੇ ਜਿਲਾ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰਨ ਅਤੇ ਉਨਾਂ ਨੂੰ ਸੁਰੱਖਿਆ ਮਹੁੱਇਆ ਕਰਵਾਈ ਜਾਵੇਗੀ। ਜੋ ਵੀ ਫਿਲਮ ਨੂੰ ਵਿਖਾਉਣਾ ਚਾਹੁੰਦੇ ਹਨ, ਉਨਾਂ ਨੂੰ ਪੂਰੀ ਸੁਰੱਖਿਆ ਮਹੁੱਇਆ ਕਰਵਾਈ ਜਾਵੇਗੀ।

