ਪੰਜਾਬਪਟਿਆਲਾ

ਸ਼ੇਰਾ ਖੁੱਬਣ ਗਰੁੱਪ ਨੇ ਪੰਜਾਬ ਪੁਲਿਸ ਨੂੰ ਲਲਕਾਰਿਆ, ਕਿਹਾ ਵਿੱਕੀ ਗੌਡਰ ਅਤੇ ਪ੍ਰੇਮਾ ਲਹੌਰੀਆ ਦੀ ਮੌਤ ਦਾ ਬਦਲਾ ਲਵਾਂਗੇ

ਸ਼ੋਸ਼ਲ ਮੀਡੀਏ ‘ਤੇ ਵਾਇਰਲ, ‘ਤੁਸੀਂ ਸਾਡੇ ਦੋ ਮਾਰੇ ਅਸੀਂ ਤੁਹਾਡੇ ਤਿੰਨ ਮਾਰਾਂਗੇ’
ਪਟਿਆਲਾ 27 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਪੁਲਿਸ ਅਤੇ ਰਾਜਸਥਾਨ ਪੁਲਿਸ ਦੇ ਸਾਂਝੇ ਅਪ੍ਰੇਸ਼ਨ ‘ਚ ਅਬੋਹਰ ਨੇੜੇ ਮਸ਼ਹੂਰ ਗੈਗਂਸਟਰ ਵਿੱਕੀ ਗੌਡਰ ਅਤੇ ਪ੍ਰੇਮਾ ਲਹੌਰੀਆ ਨੂੰ ਮਾਰ ਮੁਕਾਏ ਜਾਣ ਤੋਂ ਬਾਦ ਜਿਥੇ ਪੰਜਾਬ ਪੁਲਿਸ ਜਸ਼ਨ ਭਰਿਆ ਮਾਹੌਲ ਮਨਾ ਰਹੀ ਹੈ, ਉਥੇ ਗੈਂਗਸਟਰ ਵਿੱਕੀ ਗੌਡਰ ਅਤੇ ਪ੍ਰੇਮਾ ਲਾਹੌਰੀਆ ਦੀ ਮੌਤ ਦਾ ਬਦਲਾ ਲੈਣ ਲਈ ਸ਼ੇਰਾ ਖੁੱਬਣ ਗਰੁੱਪ ਨੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ ਕਿ ਤੁਸੀਂ ਸਾਡੇ ਦੋ ਮਾਰੇ ਹਨ ਅਸੀਂ ਤੁਹਾਡੇ ਤਿੰਨ ਮਾਰਾਂਗੇ।

ਸ਼ੋਸਲ ਮੀਡੀਏ ‘ਤੇ ਵਾਇਰਲ ਕੀਤੀ ਸ਼ੇਰਾ ਖੁੱਬਣ ਗਰੁੱਪ ਨੇ ਸ਼ੇਰਆਮ ਪੰਜਾਬ ਪੁਲਿਸ ਨੂੰ ਲਲਕਾਰਦਿਆਂ ਕਿਹਾ ਕਿ ਤੁਸੀਂ ਆਪਣਾ ਕੰਮ ਕਰ ਲਿਆ ਹੈ ਹੁਣ ਸਾਡੀ ਵਾਰੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਇਹ ਨਾ ਆਖਿਓ ਪੁੱਤ ਦਾ ਕੀ ਕਸੂਰ ਸੀ ਜਾਂ ਭਰਾ, ਜਿਨ੍ਹਾਂ ਦਾ ਤੁਸੀਂ ਪੁੱਤ ਮਾਰਿਆ ਉਸ ਮਾਂ ਦਾ ਵੀ ਕੀ ਕਸੂਰ ਸੀ।
ਸ਼ੇਰਾ ਖੁੱਬਣ ਗਰੁੱਪ ਨੇ ਫੇਸਬੁੱਕ ਪੇਜ਼ ‘ਤੇ ਵਿੱਕੀ ਗੌਂਡਰ ਨਾਲ ਤਸਵੀਰ ਪਾਉਂਦਿਆਂ ਕਿਹਾ ਕਿ ਸਤਿ ਸ੍ਰੀ ਅਕਾਲ ਜੀ ਮੇਰੇ ਵੀਰੋ ਤੇ ਭੈਣੋ ਅੱਜ ਜੋ ਵੀ ਹੋਇਆ ਬਹੁਤ ਮਾੜਾ ਹੋਇਆ। ਸਾਡੇ ਬਹੁਤ ਹੀ ਖਾਸ ਵੀਰ ਵਿੱਕੀ ਗੌਡਰ ਤੇ ਪ੍ਰੇਮਾ ਲੌਹਰੀਆ ਸਾਡੇ ਤੋਂ ਦੂਰ ਹੋਇਆ ਸਮਝ ਰਹੇ ਇਹ ਪੁਲਿਸ ਵਾਲੇ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਅੱਜ ਵੀ ਸਾਡੇ ਦਿਲਾਂ ‘ਚ ਜਿਉਂਦੇ ਹਨ ਤੇ ਪੁਲਿਸ ਓਨ੍ਹਾਂ ਨੂੰ ਮਰਿਆ ਸਮਝਦੀ ਹੈ। ਉਹ ਸਾਡੇ ਭਰਾਵਾਂ ਦੇ ਦਿਲਾਂ ‘ਚ ਵੱਸਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਤੇ ਵੀਰ ਹੋਰਾਂ ਨੂੰ ਜਾਨੋਂ ਮਾਰ ਮੁਕਾ ਦਿੱਤਾ। ਗਰੁੱਪ ਨੇ ਕਿਹਾ ਅਸੀਂ ਤੁਹਾਨੂੰ ਪਹਿਲਾ ਕਿਹਾ ਸੀ ਬਣਦੀ ਕਾਰਵਾਈ ਕਰੋ, ਪਰ ਝੂਠੇ ਪੁਲਿਸ ਮੁਕਾਬਲੇ ਨਾ ਬਣਾਓ, ਫਿਰ ਤੁਹਾਡੇ ਅਤੇ ਵੀਰ ਵਿਚ ਕੋਈ ਫਰਕ ਤਾਂ ਨਹੀਂ ਰਿਹਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਤੁਸੀਂ ਇਕ ਮਾਰੋਗੇ ਤਾਂ ਅਸੀਂ ਦੋ ਮਰਾਂਗੇ। ਹੁਣ ਤੁਹਾਡੇ ਤਿੰਨ ਮਾਰਾਂਗੇ ਬਸ ਤਕੜੇ ਹੋ ਕੇ ਰਹੋ। ਉਨ੍ਹਾਂ ਕਿਹਾ ਕਿ ਤੁਹਾਨੂੰ ਦਸਾਂਗੇ ਮੈਡਲ ਪਵਾਉਣ ਵਾਲਿਓ ਕਿਸੇ ਦਾ ਪੁੱਤ ਕੀਮੇ ਮਾਰੀਦਾ। ਉਨ੍ਹਾਂ ਧਮਕੀ ਦਿੰਦਿਆਂ ਕਿਹਾ ਕਿ ਅਸੀਂ ਬਦਲਾ ਜ਼ਰੂਰ ਲਵਾਂਗੇ ਵਿੱਕੀ ਯਾਰਾ ਭਾਵੇਂ ਉਹ ਕੋਈ ਵੀ ਹੋਵੇ ਜੋ ਕਹਿ ਤਾਂ ਕਰਕੇ ਵਿਖਾਵਾਂਗੇ। ਤੇਰੇ ਭਰਾ ਜਿਉਂਦੇ ਆ। ਤੂੰ ਸਾਡੀ ਰੂਹ ‘ਚ ਵਸਿਆ ਵੇਖਦੇ ਆ ਇਹ ਕਿਵੇ ਕੱਢਣਗੇ। ਬਾਕੀ ਤੇਰੇ ਯਾਰ ਜਿਉਂਦੇ ਨੇ ਅਜੇ। ਇਹ ਗੱਲ ਸਿਰਫ ਵਿੱਕੀ ਗੌਡਰ ਦੀ ਨਹੀਂ ਜਿਨ੍ਹਾਂ ਦਾ ਕੱਲਾ ਕੱਲਾ ਪੁੱਤ ਸੀ ਤੁਸੀਂ ਤਾਂ ਉਸ ਮਾਂ ਬਾਪ ਨੂੰ ਵੀ ਜਿਉਂਦਿਆਂ ਮਾਰਤਾ। ਪੁਲਿਸ ਵਾਲਿਓ ਜਦੋਂ ਤੁਹਾਡੇ ਆਪਦੇ ਮਰਨਗੇ ਨਜਾਇਜ਼ ਫੇਰ ਪਤਾ ਲੱਗੂ, ਕਿਸੇ ਦਾ ਘਰ ਕਿਵੇਂ ਪੱਟੀਦਾ। ਤੁਸੀਂ ਇਹੀ ਸੋਚ ਭਰਨੀ ਸੀ ਸਾਡੇ ਦਿਮਾਗ ‘ਚ ਭਰ ਦਿੱਤੀ ਹੈ।

Leave a Reply

Your email address will not be published. Required fields are marked *