ਪਟਿਆਲਾ

ਆਪਣਾ ਹੱਕ ਲੈਣ ਲਈ ਸੁਪਰੀਮ ਕੋਰਟ ਤੱਕ ਜਾਵਾਂਗੇ

ਮਾਮਲਾ 1192 ਕਲਰਕਾਂ ਦੀ ਭਰਤੀ ਦੌਰਾਨ ਗਲਤ ਮੈਰਿਟ ਬਣਾਉਣ ਦਾ
ਪਟਿਆਲਾ, 1 ਫਰਵਰੀ (ਮਧੂਸਾਰ ਬਿਊਰੋ) ਐਸ.ਐਸ.ਬੋਰਡ ਵੱਲੋਂ 1192 ਕਲਰਕਾਂ ਦੀ ਭਰਤੀ ਲਈ 2013 ਵਿਚ ਗਲਤ ਮੈਰਿਟ ਬਣਾਈ ਗਈ ਸੀ, ਜਿਸ ਕਾਰਨ ਬੀ.ਸੀ. ਕੈਟਾਗਰੀ ਦੇ 76 ਉਮੀਦਵਾਰਾਂ ਨੇ ਬੋਰਡ ਦੇ ਨਤੀਜੇ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ। ਕੁਝ ਉਮੀਦਵਾਰ ਆਪਣੀ ਆਰਥਿਕ ਤੰਗੀ ਅਤੇ ਘਰੇਲੂ ਸਮੱਸਿਆ ਕਰਕੇ ਹਾਈ ਕੋਰਟ ਨਹੀਂ ਪਹੁੰਚ ਸਕੇ ਸੀ।

ਹਾਈ ਕੋਰਟ ਦੇ 15 ਦਸੰਬਰ 2017 ਨੂੰ ਆਏ ਫੈਸਲੇ ਨਾਲ ਸਿਰਫ ਉਹਨਾਂ ਉਮੀਦਵਾਰਾਂ ਨੂੰ ਹੀ ਲਾਭ ਹੋਇਆ ਹੈ ਜਿੰਨ੍ਹਾਂ ਨੇ ਕੇਸ ਕੀਤਾ ਹੋਇਆ ਸੀ। ਹਾਈ ਕੋਰਟ ਦੇ ਇਸ ਫੈਸਲੇ ਅਤੇ ਬੋਰਡ ਵੱਲੋਂ ਗਲਤ ਮੈਰਿਟ ਬਣਾਉਣ ਨਾਲ 53% ਤੋਂ ਵੀ ਵੱਧ ਅੰਕਾਂ ਵਾਲੇ ਅਜੇ ਵੀ ਨੌਕਰੀ ਤੋਂ ਵਾਂਝੇ ਹਨ। ਹਾਈ ਕੋਰਟ ਦੇ ਇਸ ਫੈਸਲੇ ਨਾਲ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਭਵਿੱਖ ਵਿਚ ਵੀ ਜੇਕਰ ਕਿਸੇ ਨੇ ਨੌਕਰੀ ਲੈਣੀ ਹੈ ਤਾਂ ਉਹ ਵੀ ਹਾਈ ਕੋਰਟ ਵਿਚ ਕੇਸ ਕਰੇ ਤਾਂ ਹੀ ਉਹ ਨੌਕਰੀ ਲੈ ਸਕੇਗਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਹਾਈ ਕੋਰਟ ਨੇ 41% ਵਾਲੇ ਉਮੀਦਵਾਰ ਨੂੰ ਵੀ ਯੋਗ ਉਮੀਦਵਾਰ ਸਮਝ ਕੇ ਫੈਸਲਾ ਸੁਣਾਇਆ ਹੈ ਜਦੋਂ ਕਿ 41% ਤੋਂ ਬਹੁਤ ਜਿਆਦਾ ਅੰਕਾਂ ਵਾਲੇ ਉਮੀਦਵਾਰ ਅਜੇ ਵੀ ਆਪਣੇ ਹੱਕ ਲਈ ਬੋਰਡ ਦੇ ਰੋਜ਼ਾਨਾਂ ਗੇੜੇ ਮਾਰ ਰਹੇ ਹਨ। ਬੋਰਡ ਇਹ ਕਹਿ ਕੇ ਆਪਣਾ ਪਿੱਛਾ ਛੁਡਾਉਂਦਾ ਹੈ ਕਿ ਤੁਸੀਂ ਵੀ ਹਾਈ ਕੋਰਟ ਜਾÀ। ਐਸ.ਐਸ.ਬੋਰਡ ਵੱਲੋਂ ਗਲਤ ਮੈਰਿਟ ਲਿਸ਼ਟ ਬਣਾਉਣ ਦਾ ਨਤੀਜਾ ਅਸੀਂ ਬੇਰੁਜ਼ਗਾਰ ਵੱਧ ਅੰਕਾਂ ਵਾਲੇ ਭੁਗਤ ਰਹੇ ਹਾਂ। ਗਲਤ ਮੈਰਿਟ ਲਿਸ਼ਟ ਬਣਾ ਕੇ ਬੋਰਡ ਨੇ ਰਿਜ਼ਰਵੇਸ਼ਨ ਪਾਲਿਸੀ ਦਾ ਵੀ ਅਪਮਾਨ ਕੀਤਾ ਹੈ। ਨੌਕਰੀ ਤੋਂ ਵਾਂਝੇ ਰਹਿ ਗਏ ਉਮੀਦਵਾਰਾਂ ਨੇ ਐਲਾਨ ਕੀਤਾ ਕਿ ਜੇ ਸਾਨੂੰ ਆਪਣਾ ਹੱਕ ਨਾ ਮਿਲਿਆ ਤਾਂ ਧਰਨੇ ਲਾ ਕੇ ਸੰਘਰਸ਼ ਕੀਤਾ ਜਾਵੇਗਾ। ਇਹ ਵੀ ਐਲਾਨ ਕੀਤਾ ਕਿ ਆਪਣਾ ਬਣਦਾ ਹੱਕ ਲੈਣ ਲਈ ਸੁਪਰੀਮ ਕੋਰਟ ਤੱਕ ਜਾਵਾਂਗੇ।

Leave a Reply

Your email address will not be published. Required fields are marked *