ਆਈ.ਜੀ. ਤੇ ਡੀ.ਆਈ.ਜੀ ਨੇ ਹੌਲਦਾਰ ਕਰਮਜੀਤ ਸਿੰਘ ਦੇ ਏ.ਐਸ.ਆਈ. ਵਾਲੇ ਸਟਾਰ ਲਾਏ
ਪਟਿਆਲਾ, 1 ਫਰਵਰੀ (ਮਧੂਸਾਰ ਬਿਊਰੋ) ਪਟਿਆਲਾ ਜ਼ੋਨ ਦੇ ਆਈ.ਜੀ. ਸ. ਏ.ਐਸ. ਰਾਏ ਅਤੇ ਡੀ.ਆਈ.ਜੀ. ਪਟਿਆਲਾ ਰੇਂਜ ਡਾ. ਸੁਖਚੈਨ ਸਿੰਘ ਗਿੱਲ ਨੇ ਹੌਲਦਾਰ ਕਰਮਜੀਤ ਸਿੰਘ ਦੀ ਪਦਉਨਤੀ ਹੋਣ ‘ਤੇ ਉਸਦੇ ਮੋਢਿਆਂ ‘ਤੇ ਏ.ਐਸ.ਆਈ. ਵਾਲੇ ਸਟਾਰ ਲਗਾਏ। ਪਟਿਆਲਾ ਪੁਲਿਸ ਦੇ ਬੈਲਟ ਨੰਬਰ 512 ਤਹਿਤ ਸੇਵਾ ਨਿਭਾ ਰਹੇ ਹੌਲਦਾਰ ਕਰਮਜੀਤ ਸਿੰਘ ਨੇ ਆਈ.ਪੀ.ਐਸ. ਅਧਿਕਾਰੀ ਹਰਦਿਆਲ ਸਿੰਘ ਮਾਨ ਨਾਲ ਸੇਵਾ ਨਿਭਾਈ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਚੰਗੀ ਕਾਰਗੁਜ਼ਾਰੀ ਦਿਖਾਈ, ਜਿਸ ਕਰਕੇ ਉਨ੍ਹਾਂ ਦੀ ਬਿਹਤਰ ਸੇਵਾ ਨੂੰ ਵੇਖਦਿਆਂ ਤਰੱਕੀ ਦਿੱਤੀ ਗਈ।
ਇਸੇ ਤਹਿਤ ਉਨ੍ਹਾਂ ਦੇ ਕਰਮਜੀਤ ਸਿੰਘ ਦੇ ਮੋਢਿਆਂ ‘ਤੇ ਏ.ਐਸ.ਆਈ. ਵਾਲੇ ਸਟਾਰ ਲਾਉਂਦਿਆਂ ਪਟਿਆਲਾ ਜ਼ੋਨ ਦੇ ਆਈ.ਜੀ. ਸ. ਏ.ਐਸ. ਰਾਏ ਅਤੇ ਡੀ.ਆਈ.ਜੀ. ਪਟਿਆਲਾ ਰੇਂਜ ਡਾ. ਸੁਖਚੈਨ ਸਿੰਘ ਗਿੱਲ ਨੇ ਉਮੀਦ ਜਤਾਈ ਕਿ ਕਰਮਜੀਤ ਸਿੰਘ ਇਸੇ ਤਰ੍ਹਾਂ ਭਵਿਖ ‘ਚ ਵੀ ਚੰਗੀ ਕਾਰਗੁਜ਼ਾਰੀ ਦਿਖਾਉਣਗੇ।

