’84 ਕਤਲੇਆਮ ‘ਤੇ ਵੱਡਾ ਖੁਲਾਸਾ : ਜਗਦੀਸ਼ ਟਾਈਟਲਰ ਦੀ ਵੀਡੀਓ ਵਾਈਰਲ
ਨਵੀਂ ਦਿੱਲੀ (ਮਧੂਸਾਰ ਬਿਊਰੋ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ ਵਲੋਂ ਟਾਈਟਲਰ ਦਾ ਇਕ ਸਟਿੰਗ ਜਾਰੀ ਕੀਤਾ ਗਿਆ ਹੈ।
ਜੀ. ਕੇ ਮੁਤਾਬਕ ਸਟਿੰਗ ਵਿਚ ਟਾਈਟਲਰ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ 100 ਸਰਦਾਰਾਂ ਦਾ ਕਤਲ ਕੀਤਾ ਹੈ ਤੇ ਕੋਈ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਿਆ। ਇਸ ਦੇ ਨਾਲ ਹੀ ਸਟਿੰਗ ਵਿਚ ਟਾਈਟਲਰ ਜੱਜਾਂ ਦੀ ਨਿਯੁਕਤੀ ਤੇ ਸਵਿੱਸ ਖਾਤਿਆਂ ਬਾਰੇ ਵੀ ਕਹਿੰਦੇ ਸੁਣੇ ਗਏ। ਜੀ. ਕੇ ਮੁਤਾਬਕ ਟਾਈਟਲਰ ਦਾ ਇਹ ਸਟਿੰਗ 2011 ਵਿਚ ਕੀਤਾ ਗਿਆ ਸੀ। ਫਿਲਹਾਲ ਜਗ ਬਾਣੀ ਇਸ ਸਟਿੰਗ ਦੀ ਪੁਸ਼ਟੀ ਨਹੀਂ ਕਰਦਾ ਹੈ ਇਹ ਸਟਿੰਗ ਮਨਜੀਤ ਸਿੰਘ ਜੀ. ਕੇ. ਵਲੋਂ ਦਿੱਲੀ ‘ਚ ਇਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਪੇਸ਼ ਕੀਤਾ ਗਿਆ।

