ਪੰਜਾਬਪਟਿਆਲਾ

ਖੁੱਲ੍ਹੇ ‘ਚ ਸੌਚ ਜਾਣ ਵਿਰੁਧ ਜਾਗਰੂਕਤਾ, ਘਰਾਂ ਅਤੇ ਜਨਤਕ ਥਾਵਾਂ ਵਿਖੇ ਪਖਾਨਿਆਂ ਦੇ ਨਿਰਮਾਣ ਲਈ ਹੰਭਲਾ

ਚਾਰ ਜ਼ਿਲ੍ਹਿਆਂ ਦੇ ਕਮਿਉਨਿਟੀ ਫੈਸਿਲੀਟੇਟਰਜ ਤੇ ਮੋਟੀਵੇਟਰਜ ਲਈ ਸੈਮੀਨਾਰ ਤੇ ਸਿਖਲਾਈ ਵਰਕਸ਼ਾਪ
ਪਟਿਆਲਾ, 6 ਫਰਵਰੀ (ਮਧੂਸਾਰ ਬਿਊਰੋ) ਖੁੱਲ੍ਹੇ ‘ਚ ਸੌਚ (ਪਖਾਨਾ) ਜਾਣ ਵਿਰੁਧ ਆਮ ਲੋਕਾਂ ਦੀ ਜਾਗਰੂਕਤਾ ਅਤੇ ਜਨਤਕ ਥਾਵਾਂ ਅਤੇ ਹਰ ਨਾਗਰਿਕ ਦੇ ਘਰ ਵਿੱਚ ਪਖਾਨਿਆਂ ਦੇ ਨਿਰਮਾਣ ਲਈ ਪਟਿਆਲਾ ਸਮੇਤ ਸੰਗਰੂਰ, ਬਰਨਾਲਾ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹਿਆਂ ਦੇ ਕਮਿਉਨਿਟੀ ਫੈਸਿਲੀਟੇਟਰਜ ਅਤੇ ਮੋਟੀਵੇਟਰਜ ਲਈ ਇੱਕ ਸੈਮੀਨਾਰ ਅਤੇ ਸਿਖਲਾਈ ਵਰਕਸ਼ਾਪ ਲਗਾਈ ਗਈ।

ਨਗਰ ਨਿਗਮ ਦੇ ਡਾ. ਅੰਬੇਦਕਰ ਮੀਟਿੰਗ ਹਾਲ ਵਿਖੇ ਸਥਾਨਕ ਸਰਕਾਰਾਂ ਦੇ ਖੇਤਰੀ ਡਿਪਟੀ ਡਾਇਰੈਕਟਰ ਪਟਿਆਲਾ ਸ੍ਰੀਮਤੀ ਜੀਵਨ ਜੋਤ ਕੌਰ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੀ ‘ਪੰਜਾਬ ਮਿਊਂਸੀਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ’ (ਪੀ.ਐਮ.ਆਈ.ਡੀ.ਸੀ.) ਦੇ ਪ੍ਰਾਜੈਕਟ ਡਾਇਰੈਕਟਰ ਡਾ. ਪੂਰਨ ਸਿੰਘ ਯਾਦਵ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ‘ਖੁੱਲ੍ਹੇ ‘ਚ ਸੌਚ ਜਾਣ ਤੋਂ ਮੁਕਤ’ ਓ.ਡੀ.ਐਫ਼. ਸਰਟੀਫਿਕੇਸ਼ਨ ਬਾਬਤ ਜਾਣਕਾਰੀ ਪ੍ਰਦਾਨ ਕੀਤੀ।
ਡਾ. ਯਾਦਵ ਨੇ ਖੁੱਲ੍ਹੇ ‘ਚ ਸੌਚ ਜਾਣ ਵਿਰੁਧ ਆਮ ਲੋਕਾਂ ਦੀ ਜਾਗਰੂਕਤਾ ਅਤੇ ਪਖਾਨਿਆਂ ਤੋਂ ਵਾਂਝੀਆਂ ਜਨਤਕ ਥਾਵਾਂ ਅਤੇ ਪਖਾਨਿਆਂ ਤੋਂ ਰਹਿਤ ਘਰਾਂ ‘ਚ ਪਖਾਨਿਆਂ ਦੇ ਤੁਰੰਤ ਨਿਰਮਾਣ ਲਈ ਹਦਾਇਤਾਂ ਦਿੱਤੀਆਂ ਅਤੇ ਕਿਹਾ ਕਿ ਜਿਹੜੇ ਲੋਕਾਂ ਦੇ ਘਰਾਂ ‘ਚ ਅਜੇ ਪਖਾਨੇ ਨਹੀਂ ਬਣੇ ਉਨ੍ਹਾਂ ਨੂੰ ਪ੍ਰੇਰਤ ਕਰਕੇ ਇਨ੍ਹਾਂ ਦਾ ਨਿਰਮਾਣ ਕਰਵਾਇਆ ਜਾਵੇ। ਇਸ ਤੋਂ ਬਿਨ੍ਹਾਂ ਆਪਣੇ ਆਲੇ-ਦੁਆਲੇ ਅਤੇ ਸ਼ਹਿਰੀ ਸੰਸਥਾਵਾਂ ‘ਚ ਸਾਫ਼-ਸਫ਼ਾਈ ਬਾਰੇ ਜਾਗਰੂਕਤ ਕੀਤਾ ਜਾਵੇ ਤਾਂ ਕਿ ਸਵੱਛ ਭਾਰਤ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।
ਸ੍ਰੀਮਤੀ ਜੀਵਨ ਜੋਤ ਕੌਰ ਨੇ ਕਿਹਾ ਕਿ ਸਵੱਛ ਸਰਵੇਖਣ 2018 ਦੇ ਮੱਦੇਨਜਰ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰਾਂ ‘ਚ ਕੂੜੇ ਦਾ ਪ੍ਰਬੰਧ ਅਤੇ ਲੋਕਾਂ ਲਈ ਵਧੀਆ ਪਖਾਨਿਆਂ ਦੀ ਵਿਵਸਥਾ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੁੱਲ੍ਹੇ ਵਿੱਚ ਸੌਚ ਜਾਣਾ ਜਿੱਥੇ ਮਨੁੱਖਤਾ ਸ਼ਰਮਸ਼ਾਰ ਕਰਦਾ ਹੈ, ਉਥੇ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ, ਇਸ ਲਈ ਸਵੱਛ ਭਾਰਤ ਮਿਸ਼ਨ ਦਾ ਉਦੇਸ਼ ਖੁੱਲ੍ਹੇ ‘ਚ ਸੌਚ ਜਾਣ ਦੀ ਪ੍ਰੰਪਰਾ ਨੂੰ ਖ਼ਤਮ ਕਰਨਾ ਭਾਵ ਸ਼ਹਿਰਾਂ ਨੂੰ ਓ.ਡੀ.ਐਫ. (ਓਪਨ ਡੀਫੰਕਸ਼ਨ ਫਰੀ) ਸ਼ਹਿਰ ਨੋਟੀਫਾਈ ਕਰਵਾਉਣਾ ਹੈ, ਜਿਸ ਲਈ ਆਮ ਲੋਕਾਂ ਅਤੇ ਸ਼ਹਿਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਜੁਆਇੰਟ ਡਿਪਟੀ ਡਾਇਰੈਕਟਰ ਸ. ਪਰਵਿੰਦਰ ਸਿੰਘ, ਸੁਪਰਡੈਂਟ ਅਜੇ ਸ਼ਰਮਾ ਅਤੇ ਪਟਿਆਲਾ ਸਮੇਤ ਸੰਗਰੂਰ, ਬਰਨਾਲਾ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹਿਆਂ ਦੇ ਨੁਮਾਇੰਦੇ ਮੌਜੂਦ ਸਨ।

Leave a Reply

Your email address will not be published. Required fields are marked *