ਪੰਜਾਬ ਦੇ ਇਤਹਾਸ ਦੀ ਸਭ ਤੋ ਘਟੀਆ ਦੇ ਨਿਕੰਮੀ ਸਰਕਾਰ ਸਿੱਧ ਹੋਈ ਹੇ ਅਮਰਿੰਦਰ ਸਰਕਾਰ : ਸੁਰਜੀਤ ਅਬਲੋਵਾਲ
ਇਕ ਸਾਲ ਵਿਚ ਆਪਣੇ ਸਾਰੇ ਵਾਅਦਿਆਂ ਤੋਂ ਮੁਕਰੀ ਕਾਂਗਰਸ ਸਰਕਾਰ
ਪਟਿਆਲਾ, 14 ਫਰਵਰੀ (ਮਧੂਸਾਰ ਬਿਊਰੋ ) : ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਤੇ ਪੰਜਾਬ ਟੂਰਇਜਮ ਕਾਰਪੋਰੇਸ਼ਨ ਦੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਮੋਜੂਦਾ ਕਾਂਗਰਸ ਸਰਕਾਰ ਪੰਜਾਬ ਦੀ ਹੁਣ ਤੱਕ ਦੇ ਇਤਹਾਸ ਵਿਚ ਸਭ ਤੋਂ ਨਿਕੰਮੀ ਸਰਕਾਰ ਸਿੱਧ ਹੋਈ ਹੈ ਜਿਹੜੀ ਕਿ ਪੂਰੇ 1 ਸਾਲ ਵਿਚ ਪੰਜਾਬ ਦੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀ ਕਰ ਸਕੀ ਹੈ । ਸੁਰਜੀਤ ਅਬਲੋਵਾਲ ਅੱਜ ਇਥੇ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੀ ਮੀਟਿੰਗ ਤੋ ਬਾਅਦ ਗੱਲਬਾਤ ਕਰ ਰਹੇ ਸਨ।
ਸੁਰਜੀਤ ਅਬਲੋਵਾਲ ਨੇ ਅੱਜ ਇਥੇ ਕਾਂਗਰਸ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਆਖਿਆ ਹੈ ਕਿ ਕਾਂਗਰਸ ਆਪਣੀਆਂ ਨਾਕਾਮੀਆਂ ਦਾ ਠਿੱਕਰਾ ਬੁਖਲਾਹਟ ਵਿੱਚ ਆ ਕੇ ਅਕਾਲੀ ਸਰਕਾਰ ‘ਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਕਾਂਗਰਸ ਸਰਕਾਰ ਪਹਿਲੇ ਆਪਣੇ ਸਾਰੇ ਵਾਅਦਿਆਂ ਤੋਂ ਪਿਛੇ ਹੱਟ ਗਈ ਹੈ। ਉਹਨਾਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਅਤੇ ਕਦੀ ਵੀ ਇਹ ਨਹੀਂ ਕਿਹਾ ਕਿ ਕਾਂਗਰਸ ਖਜਾਨਾ ਖਾਲੀ ਛੱਡ ਕੇ ਗਈ ਸੀ ਪਰ ਕਾਂਗਰਸ ਪਾਰਟੀ ਨੇ ਚੋਣਾਂ ਵੇਲੇ ਲੋਕਾਂ ਨਾਲ ਅਜਿਹੇ ਲੋਕ ਲੁਭਾਓ ਵਾਅਦੇ ਕੀਤੇ , ਜਿਨ੍ਹਾਂ ਨੂੰ ਪੂਰਾ ਕਰਨਾ ਹੁਣ ਲਈ ਮੁਸ਼ਕਲ ਜਾਪ ਰਿਹਾ ਹੈ ਤੇ ਕਾਂਗਰਸ ਆਪਣੀ ਨਾਕਾਮੀਆਂ ਦਾ ਠਿੱਕਰਾ ਅਕਾਲੀ ਦਲ ‘ਤੇ ਥੋਪਣਾ ਚਾਹੁੰਦੀ ਹੈ ਪਰ ਪੰਜਾਬ ਦੀ ਜਨਤਾ ਨੂੰ ਸਾਰੀ ਅਸਲੀਅਤ ਸਮਝ ਆ ਚੁੱਕੀ ਹੈ ।
ਅਬਲੋਵਾਲ ਨੇ ਆਖਿਆ ਕਿ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਕਾਂਗਰਸ ਨੂੰ ਤੁਰੰਤ ਮਾਫ ਕਰਨੇ ਚਾਹੀਦੇ ਹਨ, ਇਸ ਦੇ ਨਾਲ ਹੀ ਹਰ ਘਰ ਵਿੱਚ ਹੁਣ ਨੌਕਰੀ ਵੀ ਦੇਣੀ ਚਾਹੀਦੀ ਹੈ ਤੇ ਨਸ਼ਿਆਂ ਨੂੰ ਖਤਮ ਕਰਨ ਲਈ ਤਾਂ ਸਿਰਫ ਇਕ ਮਹੀਨਾ ਹੀ ਮੰਗਿਆ ਸੀ ਪਰ ਹੁਣ ਪੂਰਾ 1 ਸਾਲ ਬੀਤਣ ਵਾਲਾ ਹੈ । ਇਸ ਮੋਕੇ ਚੈਅਰਮੈਨ ਜਸਪਾਲ ਸਿੰਘ ਕਲਿਆਣ , ਚੈਅਰਮੈਨ ਭੁਪਿੰਦਰ ਸਿੰਘ ਡਕਾਲਾ , ਚੈਅਰਮੈਨ ਹਰਜਿੰਦਰ ਸਿੰਘ ਬੱਲ, ਚੈਅਰਮੈਨ ਬਲਵਿੰਦਰ ਸਿੰਘ ਬਰਸਟ, ਜਥੇਦਾਰ ਕਰਮ ਸਿੰਘ ਬਠੋਈ, ਗੋਸਾ ਢੀਢਸਾ ਸਰਪੰਚ, ਜਥੇਦਾਰ ਪਵਿਤਰ ਸਿੰਘ ਡਕਾਲਾ, ਜੋਗਾ ਸਿੰਘ, ਹਰਭਜਨ ਸਿੰਘ ਰੰਧਾਵਾ , ਬਲਵਿੰਦਰ ਸਿੰਘ ਮਵੀ ਸੱਪਾਂ, ਗੁਰਦੀਪ ਸਿੰਘ ਕਰਹਾਲੀ ਸਮੁੱਚੇ ਮੈਂਬਰ ਬਲਾਕ ਸੰਮਤੀ , ਸਰਪੰਚ ਚਰਨਜੀਤ ਕੋਰ ਕਰਹਾਲੀ, ਐਡਵੋਕੇਟ ਮਨਬੀਰ ਵਿਰਕ ਤੇ ਹੋਰ ਵੀ ਨੇਤਾ ਹਾਜਰ ਸਨ।

