ਪਟਿਆਲਾ

1000 ਕਰੋੜ ਦਾ ਦਾਅਵਾ ਕਰਨ ਵਾਲੇ ਕਾਂਗਰਸੀ ਪਟਿਆਲਾ ਵਿਚ 1 ਰੁਪਿਆ ਵੀ ਲੱਗਿਆ ਦਿਖਾਉਣ : ਬਿੱਟੂ ਚੱਠਾ

ਪਟਿਆਲਾ 14 ਫਰਵਰੀ (ਮਧੂਸਾਰ ਬਿਊਰੋ) ਨਗਰ ਨਿਗਮ ਦੇ ਸੀਨੀਅਰ ਸਾਬਕਾ ਕੋਸਲਰ ਤੇ ਅਕਾਲੀ ਨੇਤਾ ਜਸਪਾਲ ਸਿੰਘ ਬਿੱਟੂ ਚੱਠਾ ਨੇ ਅੱਜ ਇਥੇ ਆਖਿਆ ਹੈ ਕਿ 1000 ਕਰੋੜ ਲਗਾਉਣ ਦਾ ਦਾਅਵਾ ਕਰਨ ਵਾਲੇ ਕਾਂਗਰਸੀ ਪਟਿਆਲਾ ਸਹਿਰ ਵਿਚ ਕਾਂਗਰਸ ਸਰਕਾਰ ਵਲੋ ਲਗਾਇਆ 1 ਰੁਪਇਆ ਵੀ ਦਿਖਾਉਣ ਤਾਂ ਜੋ ਲੋਕਾਂ ਨੂੰ ਸਤੁੰਸ਼ਟੀ ਹੋ ਸਕੇ । ਬਿੱਟੂ ਚੱਠਾ ਅੱਜ ਇਥੇ ਉਹਨਾ ਦੇ ਹੋ ਰਹੇ ਸਨਮਾਨ ਸਮਾਗਮ ਤੋਂ ਬਾਅਦ ਗੱਲਬਾਤ ਕਰ ਰਹੇ ਸਨ।

ਬਿੱਟੂ ਚੱਠਾ ਨੇ ਕਿਹਾ ਅਸਲ ਵਿਚ ਕਾਂਗਰਸੀ ਲੋਕਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਦਿਖਾਉਂਦੇ ਹਨ ਪਰ ਹੁਣ ਲੋਕ ਇਨਾਂ ਸੁਪਨਿਆਂ ਵਿਚ ਨਹੀ ਆਉਂਦੇ ਤੇ ਆ ਰਹੀ ਲੋਕ ਸਭਾ ਚੋਣ ਵਿਚ ਕਾਂਗਰਸ ਵਲੋ ਨਿਗਮ ਚੋਣਾਂ ਵਿਚ ਕੀਤੀ ਧੱਕੇਸ਼ਾਹੀ ਦਾ ਮੁੱਲ ਮੋੜ ਦੇਣਗੇ । ਬਿੱਟੂ ਚੱਠਾ ਨੇ ਕਿਹਾ ਕਿ ਅਸੀ ਲੋਕਾਂ ਦੀ ਸੇਵਾ ਪਹਿਲਾਂ ਵਾਂਗ ਨਿਕਸਾਮ ਤੋਰ ਤੇ ਜਾਰੀ ਰੱਖਾਂਗੇ ।ਬਿੱਟੂ ਚੱਠਾ ਨੇ ਕਿਹਾ ਕਿ ਅਕਾਲੀ ਦਲ ਨੇ ਸਭ ਤੋ ਵੱਧ ਪੇਸੈ ਹਲਕੇ ਦਿਹਾਤੀ ਦੇ ਵਾਰਡਾਂ ਵਿਚ ਲਗਾਏ ਤੇ ਵਾਰਡਾਂ ਦਾ ਵਿਕਾਸ ਕਰਵਾਇਆ । ਬਿੱਟੂ ਚੱਠਾ ਨੇ ਕਿਹਾ ਕਿ ਅਕਾਲੀ ਦਲ ਹਮੇਸਾਂ ਹੀ ਲੋਕਾਂ ਦੀ ਸੇਵਾ ਵਿਚ ਹਾਜਰ ਰਹੇਗਾ ਤੇ ਸਾਡੇ ਦਰਵਾਜੇ ਲੋਕਾਂ ਲਈ ਹਮੇਸਾਂ ਖੁਲੇ ਰਹਿਣਗੇ । ਇਸ ਮੋਕੇ ਸਾਬਕਾ ਮੇਅਰ ਵਿਸਨੂੰ ਸਰਮਾ , ਪਵਨ ਨਾਗਰਥ , ਹਰਿਦੰਰ ਕੋਹਲੀ, ਮਨਿਦੰਰ ਬਿਲਾ , ਰਛਪਾਲ ਸਿੰਘ ਧੰਜੂ , ਦਲਵਿੰਦਰ ਸਿੰਘ, ਦਿਆਲ ਸਿੰਘ , ਰਾਜਨ ਪੁਰੀ, ਕੁਲਦੀਪ ਸਿੰਘ ਤੇ ਹੋਰ ਵੀ ਨੇਤਾ ਹਾਜਰ ਸਨ।

Leave a Reply

Your email address will not be published. Required fields are marked *