ਪਟਿਆਲਾ

ਨਿਉ ਮਹਾਂਵੀਰ ਸੇਵਾ ਦਲ ਨੇ ਕੱਢੀ ਜਾਗੋ

-ਸੀਨੀਅਰ ਐਡਵੋਕੇਟ ਸਤੀਸ ਕਰਕਰਾ ਪਹੁੰਚੇ ਬਤੌਰ ਮੁੱਖ ਮਹਿਮਾਨ
ਪਟਿਆਲਾ, 14 ਫਰਵਰੀ (ਮਧੂਸਾਰ ਬਿਊਰੋ) ਨਿਊ ਮਹਾਂਵੀਰ ਸੇਵਾ ਦਲ ਮਹਾਂਵੀਰ ਮੰਦਰ ਚੌਂਕ ਰਾਘੋ ਮਾਜਰਾ ਪਟਿਆਲਾ ਵੱਲੋਂ ਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ ਜਾਗੋ ਕੱਢੀ।

ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਅਕਾਸ ਸ਼ਰਮਾ ਬਾਕਸਰ ਤੇ ਅਮਿਤ ਸ਼ਰਮਾ ਨੇ ਦੱਸਿਆ ਕਿ ਜਾਗੋ ਵਿਚ ਬਤੌਰ ਮੁੱਖ ਮਹਿਮਾਨ ਸੀਨੀਅਰ ਐਡਵੋਕੇਟ ਸਤੀਸ਼ ਕਰਕਰਾ ਪਹੁੰਚੇ ਅਤੇ ਮਹੰਤ ਯੋਗੀ ਵਿਜੇ ਨਾਥ ਜੀ ਵਿਸ਼ੇਸ਼ ਤੌਰ ‘ਤੇ ਆਸ਼ੀਰਵਾਦ ਲਈ ਪਹੁੰਚੇ। ਜਾਗੋ ਮਹਾਂਵੀਰ ਮੰਦਰ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਜ਼ਾਰਾਂ ਵਿਚੋਂ ਹੁੰਦੀ ਹੋਈ ਵਾਪਸ ਫੇਰ ਤੋਂ ਮਹਾਂਵੀਰ ਮੰਦਰ ‘ਤੇ ਹੀ ਆ ਕੇ ਸਮਾਪਤ ਹੋਈ। ਇਸ ਮੌਕੇ ਐਡਵੋਕੇਟ ਕਰਕਰਾ ਨੇ ਕਿਹਾ ਕਿ ਸੰਸਥਾ ਵੱਲੋਂ ਸਮਾਜ ਸੇਵਾ ਅਤੇ ਧਾਰਮਿਕ ਕੰਮ ਵਧੀਆ ਤਰੀਕੇ ਨਾਲ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਸੰਸਥਾ ਵੱਲੋਂ ਇੱਕ ਲੀਗਲ ਏਡ ਕੈਂਪ ਵੀ ਲਗਾਇਆ ਜਾਵੇਗਾ।
ਇਸ ਮੌਕੇ ਭੁਪਿੰਦਰ ਕੁਮਾਰ, ਜਸਪ੍ਰੀਤ ਸਿੰਘ ਲੱਕੀ, ਰਾਜੀਵ ਵਰਮਾ, ਰਾਜਨ ਸ਼ਰਮਾ, ਅਨਿਲ ਸ਼ਰਮਾ, ਸੰਜੀਵ ਕੁਮਾਰ ਮਾਨਾ, ਅਨੁੰਰਾਜਵੀਰ, ਮਨੋਜ ਕੁਮਾਰ ਕਾਲੂ, ਘਣਸ਼ਾਮ ਕੁਮਾਰ, ਰਮਨ ਕੁਮਾਰ, ਸੋਹਨ ਲਾਲ, ਨੀਰਜ਼ ਕੁਮਾਰ ਹੈਪੀ, ਯੋਗੇਸ਼, ਬਿਕਰਮ ਬਸੇਠਾ, ਨਵਨੀਤ ਵਾਲੀਆ, ਸੰਜੀਵ ਸ਼ਰਮਾ ਡਿੰਪੀ, ਪ੍ਰੋ. ਸਤੀਸ਼ ਸ਼ਰਮਾ, ਅਮਨ ਸ਼ਰਮਾ, ਰਾਕੇਸ਼ ਕੁਮਾਰ ਕਾਕਾ, ਸੁਰੇਸ਼ ਸ਼ਰਮਾ, ਨਰੇਸ਼ ਮਿੱਤਲ, ਰਵਿੰਦਰ ਸਿੰਘ ਖਾਲਸਾ, ਰਮੇਸ਼ ਕੁਮਾਰ ਛੋਟੂ, ਦਵਿੰਦਰ ਸਿੰਘ ਗੋਲਡੀ, ਨਰੇਸ਼ ਸ਼ਰਮਾ, ਚਰਨਜੀਤ ਸਿੰਘ ਗੋਲਡੀ, ਰਜਿੰਦਰ ਠੁਮਕੀ, ਪ੍ਰਿੰਸ ਸ਼ਰਮਾ, ਮੁਕੇਸ਼, ਸਨੀ ਵਰਮਾ,ਸੁਨੀਲ ਕੁਮਾਰ, ਰਾਜੇਸ਼ ਵਰਮਾ, ਰਾਣਾ ਪ੍ਰਤਾਪ, ਸੰਜੀਵ ਸੰਜੂ, ਜਯੰਤ ਸ਼ਰਮਾ ਅੱਜੂ, ਸੰਦੀਪ ਸ਼ਰਮਾ, ਲਖਬੀਰ ਸਿੰਘ, ਰੋਬਿਨ ਸ਼ਰਮਾ ਅਰਵਿੰਦਰ ਸਿੰਘ ਮੋਨੂੰ ਆਦਿ ਵਿਸ਼ੇਸ਼ ਤੌਰ ਹਾਜ਼ਰ ਸਨ।

Leave a Reply

Your email address will not be published. Required fields are marked *