ਪਟਿਆਲਾ

ਰੋੜੀ ਕੁੱਟ ਮੁਹੱਲੇ ‘ਚੋਂ ਨਜਾਇਜ਼ ਕਬਜ਼ੇ ਹਟਾਉਣ ਲਈ ਨਿਗਮ ਨੇ ਕੀਤੀ ਕਾਰਵਾਈ

ਪਟਿਆਲਾ, 21 ਫਰਵਰੀ (ਮਧੂਸਾਰ ਬਿਊਰੋ) : ਨਗਰ ਨਿਗਮ ਪਟਿਆਲਾ ਦੀ ਟੀਮ ਨੇ ਸਵੇਰੇ ਤੜਕਸਾਰ 4 ਵਜੇ ਵੱਡੀ ਕਾਰਵਾਈ ਕੀਤੀ। ਇਸ ਦੋਰਾਨ ਸਪੈਸਲ ਮੈਜਿਸਟਰੇਟ ਸ੍ਰੀ ਭਾਰਦਵਾਜ਼, ਨਿਗਮ ਅਧਿਕਾਰੀ ਅਜਾਇਬ ਸਿੰਘ ਸਿੱਧੁ, ਸੁਪਰਡੈਂਟ ਰਵਦੀਪ ਸਿੰਘ ਸਮੇਤ ਪੁਲਿਸ ਪਾਰਟੀ ਉਥੇ ਕਾਰਵਾਈ ਕਰਲ ਪੁੱਜੇ।

ਨਿਗਮ ਅਧਿਕਾਰੀਆ ਦਾ ਕਹਿਣਾ ਹੈ ਕਿ ਲੰਬੇ ਸਮੇ ਤੋਂ ਇਥੇ ਨਜਾਇਜ ਕਬਜੇ ਕੀਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਕਈ ਵਾਰ ਇਨ੍ਹਾਂ ਨੂੰ ਕਿਹਾ ਗਿਆ ਸੀ ਕਿ ਇਥੇ ਸੜਕ ਉਤੇ ਲੱਕੜਾ ਨਾ ਸੁੱਟੀਆਂ ਜਾਣ, ਰੋੜੀ ਆਦਿ ਨਾ ਕੁੱਟੀ ਜਾਵੇ ਅਤੇ ਨਾ ਹੀ ਝੁਗੀਆ ਆਦਿ ਪਾਈਆ ਜਾਣ, ਇਸ ਦੇ ਬਾਵਜੂਦ ਇਥੇ ਰੋੜੀ ਕੁੱਟ ਕੇ ਅਤੇ ਝੁਗੀਆ ਪਾ ਕੇ ਨਜਾਇਜ ਕਬਜ਼ੇ ਕੀਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਇਕ ਦਿਨ ਪਹਿਲਾਂ ਸਪੀਕਰ ਰਾਹੀਂ ਅਨਾਉਸਮੈਂਟ ਕਰਵਾਈ ਗਈ ਸੀ, ਫਿਰ ਵੀ ਕਬਜੇ ਨਹੀਂ ਛੱਡੇ ਗਏ। ਇਸ ਲਈ ਸਵੇਰੇ ਤੜਕਸਾਰ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਰੋੜੀ ਅਤੇ ਝੁਗੀਆ ਚੁੱਕ ਕੇ ਰਾਹ ਪੱਧਰਾ ਕਰ ਦਿੱਤਾ ਗਿਆ ਹੈ ਤਾਂ ਕਿ ਲੋਕਾਂ ਕੋਈ ਦਿੱਕਤ ਨਾ ਆਵੇ। ਉਨ੍ਹਾਂ ਇਹ ਵੀ ਨਜਾਇਜ ਕਬਜੇ ਕਰਨ ਵਾਲੇ ਕਿਸੇ ਨੂੰ ਵੀ ਬਖਸਿਆ ਨੂੰ ਨਹੀਂ ਜਾਏਗਾ।

Leave a Reply

Your email address will not be published. Required fields are marked *