ਪੰਜਾਬਪਟਿਆਲਾ

ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਛੇ ਗ੍ਰਿਫ਼ਤਾਰ

ਪਟਿਆਲਾ, 21 ਫਰਵਰੀ (ਮਧੂਸਾਰ ਬਿਊਰੋ) : ਸੀ.ਆਈ.ਏ ਪਟਿਆਲਾ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਨੇ ਨਾਕਾਬੰਦੀ ਦੋਰਾਨ ਸਰਾਬ ਦੀ ਸਮੱਗਲਿੰਗ ਕਰਨ ਵਾਲੇ 6 ਵਿਅਕਤੀਆਂ ਨੂੰ ਤਿੰਨ ਗੱਡੀਆ ਸਮੇਤ ਗ੍ਰਿਫਤਾਰ ਕਰਕੇ ਇਹਨਾ ਦੇ ਕਬਜਾ ਵਿੱਚੋ 1740 ਬੋਤਲ ਸਰਾਬ ਠੇਕਾ ਦੇਸੀ ਮਾਰਕਾ ਸੰਤਰਾ ਫਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਕੀਤੀ ਹੈ।

ਡਾ: ਐਸ. ਭੂਪਤੀ ਆਈ.ਪੀ.ਐਸ. ਐਸ.ਐਸ.ਪੀ. ਪਟਿਆਲਾ ਨੇ ਸੰਖੇਪ ਵਿੱਚ ਦੱਸਿਆ ਕਿ ਮਿਤੀ 20/02/2018 ਨੂੰ ਸ:ਥ ਇਕਬਾਲ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਬਰਾਏ ਤਲਾਸ ਸੱਕੀ ਵਾ ਭੈੜੇ ਪੁਰਸਾ ਦੇ ਸਬੰਧ ਵਿੱਚ ਪਿੰਡ ਧਰੇੜੀ ਜੱਟਾਂ ਰਾਜਪੁਰਾ ਪਟਿਆਲਾ ਰੋਡ ਮੋਜੂਦ ਸੀ ਤਾਂ ਮੁਖਬਰੀ ਦੇ ਅਧਾਰ ਪਰ ਦੋਰਾਨੇ ਨਾਕਾਬੰਦੀ ਸ਼ਰਮਾ ਸਿੰਘ ਉਰਫ ਕਾਕਾ ਉਮਰ 19 ਸਾਲ ਪੁੱਤਰ ਚੂਹੜ ਸਿੰਘ ਵਾਸੀ ਪਿੰਡ ਸੇਰਪੁਰ ਜਿਲਾ ਸੰਗਰੂਰ ਅਤੇ ਬਾਰਾ ਸਿੰਘ ਉਮਰ 23 ਸਾਲ ਪੁੱਤਰ ਰਾਜਾ ਸਿੰਘ ਵਾਸੀ ਕਾਂਤਰੋਂ ਥਾਣਾ ਸੇਰਪੁਰ ਜਿਲਾ ਸੰਗਰੂਰ ਨੂੰ ਕਾਬੂ ਕਰਕੇ ਇਹਨਾ ਦੇ ਕਬਜਾ ਵਾਲੀ ਮਹਿੰਦਰਾ ਲੋਗਨ ਕਾਰ ਨੰਬਰੀ ਪੀ.ਬੀ 10ਸੀਡੀ-8193 ਦੀ ਤਲਾਸੀ ਕਰਨ ਪਰ 600 ਬੋਤਲਾ ਸਰਾਬ ਠੇਕਾ ਦੇਸੀ ਮਾਰਕਾ ਸੰਤਰਾ ਫਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਹੋਣ ਪਰ ਇਹਨਾ ਦੇ ਖਿਲਾਫ ਮੁਕੱਦਮਾ ਨੰਬਰ 32 ਮਿਤੀ 20/02/2018 ਅ/ਧ 61/1/14 ਅਕਸਾਇਜ ਐਕਟ ਥਾਣਾ ਸਦਰ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ।ਇਸੇ ਤਰਾ ਹੀ ਸ:ਥ ਜਸਪਾਲ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਵਾ ਤਲਾਸ ਸੱਪੁਰਸ਼ਾ ਦੇ ਸਬੰਧ ਵਿੱਚ ਖਲੀਫੇਵਾਲ ਤੋ ਚਲੈਲਾ ਰੋਡ ਨੇੜੇ ਬੱਸ ਅੱਡਾ ਸਰਹੰਦ ਰੋਡ ਮੋਜੂਦ ਸੀ ਤਾ ਨਾਕਾਬੰਦੀ ਦੋਰਾਨ ਆਉੂਣ ਤੇ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਦੋਰਾਨੇ ਨਾਕਾਬੰਦੀ ਨਵਦੀਪ ਸਿੰਘ ਉਰਫ ਬੱਬੂ ਉਰਫ 40 ਸਾਲ ਪੁੱਤਰ ਨਰਿੰਦਰਪਾਲ ਸਿੰਘ ਵਾਸੀ ਰਾਮਗੜ੍ਹ ਸਰਦਾਰਾਂ ਥਾਣਾ ਮਲੋਦ ਜਿਲਾ ਲੁਧਿਆਣਾ ਨੂੰ ਕਾਬੂ ਕਰਕੇ ਇਸ ਦੇ ਕਬਜਾ ਵਾਲੀ ਇਨੋਵਾ ਗੱਡੀ ਪੀਬੀ-11ਸੀਬੀ-7232 ਦੀ ਤਲਾਸੀ ਕਰਨ ਪਰ ਉਸ ਵਿੱਚੋਂ 540 ਬੋਤਲਾ ਸਰਾਬ ਠੇਕਾ ਦੇਸੀ ਮਾਰਕਾ ਸੰਤਰਾ ਫਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਹੋਣ ਪਰ ਇਸ ਦੇ ਖਿਲਾਫ ਮੁਕੱਦਮਾ ਨੰਬਰ 50 ਮਿਤੀ 20/02/2018 ਅ/ਧ 61/1/14 ਅਕਸਾਇਜ ਐਕਟ ਥਾਣਾ ਤ੍ਰਿਪੜੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ। ਇਸੇ ਤਰ੍ਹਾ ਹੀ ਏ.ਐਸ.ਆਈ. ਜਸਵੀਰ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਤਲਾਸ ਸੱਕੀ ਤੇ ਭੈੜੇ ਪੁਰਸਾ ਦੇ ਸਬੰਧ ਵਿੱਚ ਡਕਾਲਾ ਚੁੰਗੀ ਨੇੜੇ ਸੀਸ ਮਹਿਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਨੇ ਮੁਖਬਰੀ ਦੇ ਅਧਾਰ ਪਰ ਰੋਸ਼ਨ ਸਿੰਘ ਉਰਫ ਜੋਧਾ ਉਮਰ 31 ਸਾਲ ਪੁੱਤਰ ਧਰਮ ਸਿੰਘ ਵਾਸੀ ਰਾਜਗੜ੍ਹ ਰੋੜ ਕੋਠੇ ਰਜਿੰਦਰਪੁਰਾ ਥਾਣਾ ਧਨੋਲਾ ਜਿਲਾ ਬਰਨਾਲਾ ਅਤੇ ਅਮਰੀਕ ਸਿੰਘ ਉਰਫ ਅਮਰੀਕਾ ਉਮਰ 27 ਸਾਲ ਪੁੱਤਰ ਨਾਨਕ ਸਿੰਘ ਵਾਸੀ ਕਾਹਨਗੜ੍ਹ ਥਾਣਾ ਧਨੋਲਾ ਜਿਲਾ ਬਰਨਾਲਾ ਨੂੰ ਗ੍ਰਿਫਤਾਰ ਕਰਕੇ ਇਹਨਾ ਦੇ ਕਬਜਾ ਵਾਲੀ ਸਿਟੀ ਹੌਡਾ ਕਾਰ ਦੀ ਤਲਾਸ਼ੀ ਕਰਨ ਪਰ ਗੱਡੀ ਵਿੱਚੋਂ 600 ਬੋਤਲਾ ਸਰਾਬ ਠੇਕਾ ਦੇਸੀ ਮਾਰਕਾ ਸੰਤਰਾ ਫਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਹੋਣ ਪਰ ਇਹਨਾ ਦੇ ਖਿਲਾਫ ਮੁਕੱਦਮਾ ਨੰਬਰ 37 ਅਧੀਨ 61, 1, 14 ਅਕਸਾਇਜ ਐਕਟ ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *