ਮਹਿਲਾ ਬੇਹੋਸ਼, ਫਸਟ ਏਡ ਪ੍ਰਬੰਧਾਂ ‘ਚ ਕਮੀ ਝਲਕੀ
ਪਟਿਆਲਾ, 21 ਫਰਵਰੀ (ਰੁਪਾਣਾ)- ਸਰਸ ਮੇਲੇ ਦੇ ਆਗਾਜ਼ ਤੋਂ ਬਾਦ ਇਕ ਬਜੁਰਗ ਮਹਿਲਾ ਬੇਹੋਸ਼ ਹੋਣ ਮਗਰੋਂ ਫਸਟ ਏਡ ਪ੍ਰਬੰਧਾਂ ਦੀ ਘਾਟ ਸਾਫ ਝਲਕਦੀ ਨਜ਼ਰ ਆਈ। ਦੱਸਣਯੋਗ ਹੈ ਕਿ ਜੋ ਸਰਕਾਰੀ ਐਂਬੂਲੈਂਸ ਨੂੰ ਤਾਇਨਾਤ ਕੀਤਾ ਗਿਆ
ਉਹ ਕਾਫੀ ਵੱਡੀ ਸੀ, ਜਿਸ ਨੂੰ ਮੇਲੇ ਵਾਲੀ ਜਗ੍ਹਾ ਦੇ ਨੇੜੇ ਤੇੜੇ ਲਿਜਾਣਾ ਬੇਹੱਦ ਮੁਸ਼ਕਲ ਸੀ। ਅਜਿਹਾ ਹੀ ਅੱਜ ਹੋਇਆ, ਬਜੁਰਗ ਮਹਿਲਾ ਜਿਸ ਜਗਾ ਤੇ ਬੇਹੋਸ਼ ਹੋਈ, ਉਥੇ ਖੁੱਲੀ ਜਗਾ ਹੋਣ ਕਾਰਨ ਵੀ ਐਂਬੂਲੈਂਸ ਨਹੀਂ ਜਾ ਸਕੀ। ਮੇਲੇ ਵਿਚ ਇਕ ਛੋਟੀ ਐਂਬੂਲੈਂਸ ਵੀ ਤਾਇਨਾਤ ਕਰਨ ਦੀ ਲੋੜ ਹੈ।

