ਮੇਲੇ ਦਾ ਆਗਾਜ਼ ਮੌਕੇ ਕੁਰਸੀਆਂ ਰਹੀਆਂ ਖਾਲੀ
ਕੌਂਸਲਰਾਂ ਦੀ ਗੈਰ ਹਾਜ਼ਰੀ ਵੀ ਰੜਕਦੀ ਰਹੀ
ਪਟਿਆਲਾ, 21 ਫਰਵਰੀ (ਮਧੂਸਾਰ ਬਿਊਰੋ) ਸਰਸ ਮੇਲੇ ਦੇ ਪਹਿਲੇ ਦਿਨ ਆਮ ਲੋਕਾਂ ਦੀ ਆਮਦ ਘੱਟ ਰਹੀ ਅਤੇ 90 ਫੀਸਦੀ ਕੁਰਸੀਆਂ ਖਾਲੀਆਂ ਹੀ ਨਜ਼ਰ ਆਈਆਂ। ਮੇਲੇ ਦਾ ਆਗਾਜ ਸ੍ਰੀਮਤੀ ਪ੍ਰਨੀਤ ਕੌਰ ਨੇ ਕੀਤਾ।
ਇਸ ਦੇ ਬਾਵਜੂਦ ਆਪਣੇ ਹਰਮਨ ਪਿਆਰੇ ਨੇਤਾ ਦਾ ਸਵਾਗਤ ਕਰਨ, ਮੇਲਾ ਵੇਖਣ ਜਾਂ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਪਟਿਆਲਾ ਦੇ 60 ਕੌਂਸਲਰ ਤੱਕ ਨਾ ਪੁੱਜੇ। ਇਸ ਦੀ ਹਰ ਪਾਸ ਚਰਚਾ ਰਹੀ, ਕਿਉਂ ਕਿ ਮੁੱਖ ਮੰਤਰੀ ਦਾ ਸ਼ਹਿਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਧਰਮ ਪਤਨੀ ਦੇ ਸਮਾਗਮ ਵਿਚ ਕੁਰਸੀਆ ਵਾਲੀ ਰਹੀਆਂ। ਉਦਘਾਟਨ ਦਾ ਸਮਾਂ 3 ਵਜੇ ਦਾ ਸੀ, ਇਹ ਤਸਵੀਰ 3.33 ਤੇ ਲਈ ਗਈ ਹੈ। ਇਥੋਂ ਤੱਕ ਕਿ ਮੁੱਖ ਮਹਿਮਾਨ ਦੇ ਬੈਠਣ ਸਮੇਂ ਵੀ 80 ਫੀਸਦੀ ਕੁਰਸੀਆ ਖਾਲੀ ਨਜ਼ਰ ਆਈਆਂ।

