ਪਟਿਆਲਾ

ਪੰਜਾਬ ਸਰਕਾਰ ਵਲੋਂ ਚਿਤਕਾਰਾ ਕਮਿਊਨਿਟੀ ਰੇਡੀਓ ਦੀਆਂ ਸੇਵਾਵਾਂ ਲਈਆਂ ਜਾਣਗੀਆਂ: ਚੰਨੀ

ਤਕਨੀਕੀ ਸਿੱਖਿਆ ਮੰਤਰੀ ਵਲੋਂ ਚਿਤਕਾਰਾ ਰੇਡੀਓ ਸਟੇਸ਼ਨ ਦਾ ਦੌਰਾ
ਪਟਿਆਲਾ/ਰਾਜਪੁਰਾ, 28 ਫਰਵਰੀ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵਲੋਂ ‘ਚਿਤਕਾਰਾ ਐਫ. ਐਮ. ਕਮਿਊਨਿਟੀ ਰੇਡੀਓ ਸਟੇਸ਼ਨ’ ਨਾਲ ਸਰਕਾਰ ਦੀਆਂ ਭਲਾਈ ਸਕੀਮਾ ਅਤੇ ਪ੍ਰਾਪਤੀਆਂ ਨੂੰ ਲੋਕਾਂ ਤੱਕ ਪੁਹੰਚਾਉਣ ਲਈ ਸਮਝੌਤਾ ਕੀਤਾ ਜਾਵੇਗਾ।

ਸੂਬੇ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਿਤਕਾਰਾ ਯੂਨੀਵਰਸਿਟੀ ਦੇ ਦੌਰੇ ਦੌਰਾਨ ‘ ਚਿਤਕਾਰਾ ਐਫ.ਐਮ 107.8 ਕਮਿਊਨਿਟੀ ਰੇਡੀਓ ਸਟੇਸ਼ਨ ਦਾ ਦੌਰਾ ਮੌਕੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਇਹ ਜਾਣਕਾਰੀ ਸਾਂਝੀ ਕੀਤੀ।
ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਚਿਤਕਾਰਾ ਐਫ.ਐਮ ਰੇਡੀਓ ਸਟੇਸ਼ਨ ਹਰ ਤਰਾਂ ਦੀ ਨਵੀਂ ਤਕਨੀਕ ਨਾਲ ਲੈਸ ਹੈ ਅਤੇ ਇਨਾਂ ਦੇ ਪ੍ਰੋਗਰਾਮ ਪੇਸ਼ ਕਰਨ ਵਾਲੇ ਵੀ ਬਹੁਤ ਹੀ ਹੁਨਰਮੰਦ ਹਨ। ਉਨਾਂ ਨਾਲ ਹੀ ਦੱਸਿਆ ਕਿ ਇੰਨਾਂ ਦੇ ਪੱਤਰਕਾਰੀ ਦੇ ਵਿਦਿਆਰਥੀ ਵੀ ਖੁਦ ਪ੍ਰੋਗਰਾਮ ਤਿਆਰ ਕਰਕੇ ਪੇਸ਼ ਕਰਦੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਸ. ਚੰਨੀ ਨੇ ਕਿਹਾ ਕਿ ਲੋਕਾਂ ਵਿਚ ਲੋਕ ਭਲਾਈ ਸਕੀਮਾਂ, ਕੈਰੀਅਰ ਕਾਉਂਸਲਿੰਗ, ਟਰੈਫਿਕ ਨਿਯਮ, ਸਿਹਤ ਸਬੰਧੀ ਜਾਣਕਾਰੀ, ਵੱਖ ਵੱਖ ਵਜੀਫਾ ਸਕੀਮਾਂ ਅਤੇ ਹੋਰ ਕਈ ਅਜਿਹੇ ਲਾਭਕਾਰੀ ਪ੍ਰੋਗਰਾਮਾਂ ਰਾਹੀਂ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਚਿੱਤਕਾਰਾ ਰੇਡੀਓ ਦੀਆਂ ਸੇਵਾਵਾਂ ਲਈਆਂ ਜਾਣਗੀਆਂ।
ਤਕਨੀਕੀ ਸਿੱਖਿਆ ਮੰਤਰੀ ਵਲੋਂ ਚਿਤਕਾਰਾ ਟੀ.ਵੀ ਸਟੂਡੀਓ ਦਾ ਵੀ ਦੌਰਾ ਕੀਤਾ ਗਿਆ ਜੋ ਸਾਰੀਆਂ ਆਫ ਲਾਈਨ ਆਨਲਾਈਨ ਐਡੀਟਿੰਗ ਅਧੁਨਿਕ ਸਹੂਲਤਾਂ ਨਾਲ ਲੈਸ ਹੈ। ਉਨ੍ਹਾਂ ਇਸ ਸਬੰਧੀ ਵੀ ਕਿਹਾ ਕਿ ਸਰਕਾਰ ਵਲੋਂ ਚਿੱਤਕਾਰਾ ਟੀ.ਵੀ ਸਟੁਡੀਓ ਦੀਆਂ ਸੇਵਾਵਾਂ ਲੈਣ ‘ਤੇ ਵਿਚਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *