ਪਟਿਆਲਾ

35ਵੇਂ ਓਰੀਐਂਟੇਸ਼ਨ ਕੋਰਸ ਦੇ ਸਮਾਪਤੀ ‘ਤੇ ਸਮਾਰੋਹ

ਪਟਿਆਲਾ, 28 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਐਮ.ਐਚ.ਆਰ.ਡੀ-ਯੂਜੀਸੀ ਸੈਂਟਰ ਦੇ 35ਵੇਂ ਓਰੀਐਂਟੇਸ਼ਨ ਕੋਰਸ ਦੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. ਬੀ.ਐਸ ਘੁੰਮਣ ਨੇ ਮਸ਼ਵਿਰਾ ਦਿੱਤਾ ਕਿ ਇਸ ਸੈਂਟਰ ਤੋਂ ਸਫਲਤਾਪੂਰਵਕ ਓਰੀਐਂਟੇਸ਼ਨ ਅਤੇ ਰਿਫਰੈਸ਼ਰ ਕੋਰਸ ਪੂਰਾ ਕਰ ਚੁੱਕੇ ਅਧਿਆਪਕਾਂ ਦੀ ਇੱਕ ਅਲੂਮਨੀ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ।

ਪ੍ਰੋ. ਘੁੰਮਣ ਨੇ ਇਸ ਤਰ੍ਹਾਂ ਦੇ ਕੋਰਸਾਂ ਦੀ ਮਹੱਤਤਾ ਤੇ ਅਪਣੇ ਵਿਚਾਰ ਰੱਖਦੇ ਹੋਏ ਕਿਹਾ ਅਧਿਆਪਕਾਂ ਨੂੰ ਸਿੱਖਿਆ ਦੇ ਆਧੁਨਿਕਰਣ ਵਿੱਚ ਅਪਣੇ ਆਪ ਨੂੰ ਉੱਪਰ ਰੱਖਣ ਲਈ ਇਹਨਾਂ ਕੋਰਸਾਂ ਰਾਹੀਂ ਉੱਚ ਸਿੱਖਿਆ ਸਿੱਖਿਆ ਪ੍ਰਣਾਲੀ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ।
ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਗਿਆਨ ਦੇ ਰੂਪ ਵਿਚਾਰਾਂ ਦੀ ਤਰ੍ਹਾਂ ਤੇਜੀ ਨਾਲ ਬਦਲ ਰਹੇ ਹਨ, ਇਸ ਲਈ ਅਧਿਆਪਕਾਂ ਨੂੰ ਵੀ ਉਸੇ ਗਤੀ ਨਾਲ ਗਿਆਨ ਪ੍ਰਾਪਤੀ ਲਈ ਤੇਜੀ ਨਾਲ ਬਦਲਣਾ ਪਵੇਗਾ। ਹੁਣ ਉੱਚ ਸਿੱਖਿਆ ਵਿੱਚ ਹੁਣ ਕਿਸੇ ਕਿਸੇ ਵਿਸ਼ੇ ਦਾ ਏਕਾਧਿਕਾਰ ਨਹੀਂ ਰਹਿ ਗਿਆ ਹੈ ਬਲਕਿ ਹਰ ਵਿਸ਼ਾ ਅਪਣੇ ਆਪ ਵਿੱਚ ਮਹੱਤਤਾ ਰੱਖਦਾ ਹੈ।ਅੱਗੇ ਉਹਨਾਂ ਕਿਹਾ ਕਿ ਇਹ ਕੋਰਸ ਭਾਗੀਦਾਰਾਂ ਲਈ ਸਹਾਇਕ ਹੋਣਗੇ ਕਿ ਉਹ ਇੱਕ ਸਮੇਂ ਵਿੱਚ ਵੱਖ ਵੱਖ ਤਰ੍ਹਾਂ ਦੇ ਸੱਭਿਆਚਾਰ, ਅੰਤਰਾਂ ਅਤੇ ਸਮਾਨਤਾਵਾਂ ਨੂੰ ਸਮਝਣ।
ਸੈਂਟਰ ਦੇ ਡਾਇਰੈਕਟਰ ਪ੍ਰੋ. ਯੋਗਰਾਜ ਨੇ ਅਪਣੇ ਸੁਆਗਤੀ ਭਾਸ਼ਣ ਵਿੱਚ ਦੱਸਿਆ ਕਿ ਵੱਖ ਵੱਖ ਰਾਜਾਂ, ਜਿਸ ਵਿੱਚ ਕੇਰਲ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਪੰਜਾਬ ਅਤੇ ਹਰਿਆਣਾ ਸ਼ਾਮਿਲ ਹਨ, ਤੋਂ 30 ਅਧਿਆਪਕਾਂ ਨੇ ਇਸ ਚਾਰ ਹਫਤਿਆਂ ਦੀ ਵਰਕਸ਼ਾਪ ਵਿੱਚ ਹਿੱਸਾ ਲਿਆ। ਕੇਰਲ, ਮਹਾਰਾਸ਼ਟਰ, ਹਿਮਾਚਲ ਅਤੇ ਪੰਜਾਬ ਦੇ ਭਾਗੀਦਾਰਾਂ ਨੇ ਇਸ ਦੌਰਾਨ ਸਿੱਖੀਆਂ ਨਵੀਆਂ ਗੱਲਾਂ ਅਤੇ ਯੂਨੀਵਰਸਿਟੀ ਦੀ ਚੰਗੀ ਮਹਿਮਾਨ ਨਿਵਾਜੀ ਪ੍ਰਤੀ ਅਪਣੇ ਵਿਚਾਰ ਰੱਖੇ।ਇਸ ਦੋਰਾਨ ਉਹਨਾਂ ਯੂਨੀਵਰਸਿਟੀ ਦੇ ਖੂਬਸੂਰਤ ਵਾਤਾਵਰਣ ਦੀ ਵੀ ਪ੍ਰਸੰਸਾ ਕੀਤੀ।

Leave a Reply

Your email address will not be published. Required fields are marked *