ਪੰਜਾਬਪਟਿਆਲਾ

ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਸੈਣੀ ਦਾ ਸਨਮਾਨ

ਪਟਿਆਲਾ, 8 ਮਾਰਚ (ਚ.ਨ.ਸ.) : ਗਲੋਬਲ ਪੰਜਾਬ ਫਾਊਂਡੇਸ਼ਨ ਰਜਿ. ਪਟਿਆਲਾ ਵੱਲੋਂ ਟੋਰਾਂਟੋ ਤੋਂ ਆਏ ਸਮਾਜ ਸੇਵਕ ਅਤੇ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਟੋਰਾਂਟੋ ਚੈਪਟਰ ਦੇ ਜਰਨਲ ਸਕੱਤਰ ਕੁਲਵਿੰਦਰ ਸਿੰਘ ਸੈਣੀ ਦੇ ਸਨਮਾਨ ਵਿਚ ਸਮਾਰੋਹ ਕੀਤਾ ਗਿਆ।

ਫਾਊਂਡੇਸ਼ਨ ਚੇਅਰਮੈਨ ਡਾ. ਹਰਜਿੰਦਰ ਵਾਲੀਆ ਨੇ ਕਿਹਾ ਕਿ ਕੁਲਵਿੰਦਰ ਸੈਣੀ ਪੰਜਾਬ ਤੋਂ ਪੜ੍ਹਾਈ ਕਰਨ ਜਾਂਦੇ ਵਿਦਿਆਰਥੀਆਂ ਦੀ ਹਰ ਲੋੜੀਂਦੀ ਸਹਾਇਤਾ ਕਰਕੇ ਇਕ ਵੱਡਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੈਣੀ ਸਾਹਿਬ ਦੀ ਅਗਵਾਈ ਵਿਚ ਫਾਊਂਡੇਸ਼ਨ ਦਾ ਟੋਰਾਂਟੋ ਚੈਪਟਰ ਲਗਾਤਾਰ ਸਾਹਿਤਕ ਅਤੇ ਸਮਾਜਿਕ ਗਤੀਵਿਧੀਆਂ ਕਰਦਾ ਰਹਿੰਦਾ ਹੈ। ਇਸ ਮੌਕੇ ਚਰਨ ਸਿੰਘ ਚੌਪੜਾ ਨੇ ਕੁਲਵਿੰਦਰ ਸੈਣੀ ਦਾ ਸਨਮਾਨ ਪੱਤਰ ਪੜਿਆ। ਕੁਲਵਿੰਦਰ ਸੈਣੀ ਨੇ ਆਪਣੇ ਭਾਸ਼ਣ ਵਿਚ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਦੀ ਸਹਾਇਤਾ ਨਾਲ 27 ਪੰਜਾਬੀ ਵਿਦਿਆਰਥੀਆਂ ਦੇ ਰੱਦ ਹੋਏ ਦਾਖਲੇ ਬਹਾਲ ਕਰਵਾਏ। ਕੁਲਵਿੰਦਰ ਸਿੰਘ ਸੈਣੀ ਨੇ ਫਾਊਂਡੇਸ਼ਨ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੇ ਕੁਮਾਰ, ਸਾਹਿਬਾ, ਦਿਸ਼ਾ ਬੱਤਰਾ, ਰਵੀ ਕੁਮਾਰ ਅਤੇ ਵਤਨਦੀਪ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *