ਬਿਜਲੀ ਕਾਮੇ ਬਜਟ ਸੇਸ਼ਨ ਦੋਰਾਨ 24 ਮਾਰਚ ਨੂੰ ਵਿਧਾਨ ਸਭਾ ਚੰਡੀਗੜ ਵੱਲ ਮਾਰਚ ਕਰਨਗੇ
ਪਟਿਆਲਾ :9 ਮਾਰਚ (ਮਧੂਸਾਰ ਬਿਊਰੋ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਸਮੀਸ਼ਨ ਕਾਰਪੋਰੇਸ਼ਨ ਦੇ ਹਜਾਰਾਂ ਕਾਮੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮਨੈਜਮੇਟ ਵੱਲੋ ਬਠਿਡਾ ਥਰਮਲ ਪਲਾਟ,ਰੋਪੜ ਥਰਮਲ ਪਲਾਟ ਦੇ ਦੋ ਯੁਨਿਟ ਬੰਦ ਕਰਨ ਵਿਰੁੱਧ ਅਤੇ ਮੰਨੀਆਂ ਮੰਗਾਂ ਲਾਗੂ ਕਰਾਉਣ ਲਈ ਬਜਟ ਸੇਸ਼ਨ ਦੋਰਾਨ 24 ਮਾਰਚ ਨੂੰ ਵਿਧਾਨ ਸਭਾ ਚੰਡੀਗੜ੍ਹ ਵੱਲ ਰੋਹ ਭਰਭੂਰ ਮਾਰਚ ਕਰਨਗੇ।
ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਸੁਬਾਈ ਪੱਧਰ ਦੀ ਮੀਟਿੰਗ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦੇਦੇ ਹੋਏ ਮੰਚ ਦੇ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਬਿਜਲੀ ਕਾਮੇ ਪਿਛਲੇ ਲੰਮੇ ਸਮੇ ਤੋ ਆਪਣੀਆਂ ਮੰਨੀਆਂ ਮੰਗਾ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ।ਪ੍ਰਤੁੰ ਬਿਜਲੀ ਨਿਗਮ ਦੀ ਮਨੈਜਮੇਟ ਮੁਲਾਜਮਾਂ ਦੀਆਂ ਮੰਗਾ ਨੂੰ ਲਾਰੇਬਾਜ਼ੀ ਲਾ ਕੇ ਲਟਕਾਅ ਰਹੀ ਹੈ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਮੁਲਾਜਮਾਂ ਦੀਆਂ ਮੰਗਾ ਮੰਨਣ ਦੀ ਬਜਾਏ ਪੰਜਾਬ ਦੇ ਮਹੱਤਵਪੁਰਨ 2 ਥਰਮਲ ਪਲਾਟਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸ ਨਾਲ ਹਜਾਰਾਂ ਮੁਲਾਜਮਾਂ ਦੀਆਂ ਤਰੱਕੀਆਂ ਰੁਕ ਜਾਣਗੀਆਂ ਅਤੇ ਮੁਲਾਜਮਾਂ ਨੂੰ ਘਰ ਤੋ ਬੇਘਰ ਹੋਣਾ ਪਵੇਗਾ।ਉਹਨਾਂ ਕਿਹਾ ਕਿ ਪੰਜਾਬ ਦੇ ਬਿਜਲੀ ਕਾਮੇ ਪਿਛਲੇ ਲੰਮੇ ਸਮੇ ਤੋ ਥਰਮਲ ਨੂੰ ਬੰਦ ਕਰਨ ਵਿਰੁੱਧ ਸੰਘਰਸ ਕਰ ਰਹੇ ਹਨ।ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆਂ ਕਿ ਉਹ ਸਰਕਾਰੀ ਅਦਾਰਿਆਂ ਨੂੰ ਬੰਦ ਕਰਕੇ ਪ੍ਰਾਈਵੇਟ ਸੈਕਟਰ ਨੂੰ ਉਤਸਾਹਤ ਕਰ ਰਹੀ ਹੈ। ਉਹਨਾ ਕਿਹਾ ਬਿਜਲੀ ਨਿਗਮ ਦੀ ਮਨੈਜਮੇਟ ਨੇ 23 ਸਾਲਾਂ ਪ੍ਰਮੋਸਨ ਸਕੇਲ ਬਿਨਾਂ ਕਿਸੇ ਸ਼ਰਤ ਤੋ ਸਾਰੇ ਮੁਲਾਜਮਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ,ਠੇਕੇਦਾਰੀ ਅਧੀਨ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰਨ,ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ਼ ਤੇ ਬਿਜਲੀ ਮੁਲਾਜਮਾਂ ਨੂੰ ਪੇ ਬੈਡ 1.12.11 ਦੇਣ ਦੇ ਫੈਸਲੇ ਤੋ ਇਲਾਵਾ 28 ਮੰਗਾ ਤੇ ਸਹਿਮਤੀ ਬਣੀ ਸੀ । ਲੇਕਿਨ ਲੰਮਾ ਸਮਾ ਬੀਤ ਜਾਣ ਬਾਵਜੂਦ ਮੁਲਾਜਮਾਂ ਦੇ ਮਸਲੇ ਹੱਲ ਨਹੀ ਕੀਤੇ ਜਾ ਰਹੇ ।ਮੀਟਿੰਗ ਵਿੱਚ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਸੁਬਾਈ ਆਗੁ ਮਹਿੰਦਰ ਸਿੰਘ ਲਹਿਰਾ, ਮਨਜੀਤ ਸਿੰਘ ਚਾਹਲ,ਜਰਨੈਲ ਸਿੰਘ ਚੀਮਾ,ਨਰਿੰਦਰ ਸੈਣੀ,ਦਵਿੰਦਰ ਸਿੰਘ ਪਸੌਰ,ਪੁਰਨ ਸਿੰਘ ਖਾਈ,ਹਰਬੰਸ ਸਿੰਘ ਦੀਦਾਰਗੜ੍ਹ,ਮਹਿੰਦਰ ਸਿੰਘ ਰੁੜਕੇ, ਕਮਲ ਪਟਿਆਲਾ,ਸੁਰਿੰਦਰਪਾਲ ਲਹੋਰੀਆ, ਆਰ.ਕੇ ਤਿਵਾੜੀ,ਰਣਜੀਤ ਸਿੰਘ ਨੀਲੋ,ਗੁਰਪ੍ਰੀਤ ਸਿੰਘ ਗੰਡੀਵਿੰਡ ਹਾਜ਼ਰ ਸਨ।

