ਸਿੱਖਿਆ ਬਚਾਓ ਮੰਚ ਵੱਲੋਂ 1 ਅਪ੍ਰੈਲ ਤੋਂ ”ਪੜੋ ਪੰਜਾਬ ਪੜਾਓ ਪੰਜਾਬ” ਦਾ ਮੁਕੰਮਲ ਬਾਈਕਾਟ
ਪਟਿਆਲਾ, 12 ਮਾਰਚ (ਮਧੂਸਾਰ ਬਿਊਰੋ) ਸਿੱਖਿਆ ਬਚਾਓ ਦੇ ਸੀਨੀਅਰ ਆਗੂ ਅਨੂਪ ਸ਼ਰਮਾ ਅਤੇ ਈ.ਟੀ.ਟੀ. ਅਧਿਆਪਕ ਯੂਨੀਅਨ ਪਟਿਆਲਾ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਖੇੜੀਮਾਨੀਆ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਸਿੱÎਖਿਆ ਵਿਭਾਗ ਦੀਆਂ ਗਲਤ ਨੀਤੀਆਂ ਕਾਰਨ ਅਧਿਆਪਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।
ਸਿੱਖਿਆ ਵਿਭਾਗ ਵੱਲੋਂ ਨਵੀਂ ਤਬਾਦਲਾ ਨੀਤੀ ਵਿੱਚ 7 ਸਾਲ ਦੀ ਸ਼ਰਤ ਲਗਾ ਕੇ ਅਧਿਆਪਕਾਂ ਨੂੰ ਬਦਲਣ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਹੈ ਅਤੇ ਕਈ ਸਾਲਾਂ ਤੋਂ ਸਕੂਲਾਂ ਵਿੱਚ 25-30 ਹਜਾਰ ਤੋਂ ਵੱਧ ਕੰਮ ਕਰ ਰਹੇ ਕੰਪਿਊਟਰ ਅਧਿਆਪਕ ਅਤੇ ਹੋਰ ਅਧਿਆਪਕਾਂ ਨੂੰ ਬੇਸਿਕ ਪੇ ਤੇ ਕੰਮ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਹੈ। ਜੋ ਕਿ ਅਧਿਆਪਕ ਵਰਗ ਇਸ ਮਾਰੂ ਨੀਤੀਆਂ ਨੂੰ ਕਦੇ ਵੀ ਸਹਿਣ ਨਹੀਂ ਕਰੇਗਾ। ਇਸ ਦੇ ਵਿਰੋਧ ਵਜੋਂ ਸਿੱਖਿਆ ਬਚਾਓ ਮੰਚ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਸਿੱਖਿਆ ਵਿਭਾਗ ਵੱਲੋਂ ਜੇਕਰ ਇਹ ਅਧਿਆਪਕ ਮਾਰੂ ਫੈਸਲੇ ਨੂੰ ਤੁਰੰਤ ਵਾਪਸ ਨਾ ਲਿਆ ਗਿਆ ਤਾਂ 1 ਅਪ੍ਰੈਲ ਤੋਂ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ਪੜੋ ਪੰਜਾਬ ਪੜਾਓ ਪੰਜਾਬ ਦਾ ਸਕੂਲਾਂ ਵਿੱਚ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਬੱਚਿਆਂ ਨੂੰ ਸਲੇਬਸ ਦੇ ਅਨੁਸਾਰ ਹੀ ਪੜਾਇਆ ਜਾਵੇਗਾ। ਇਸ ਤੋਂ ਇਲਾਵਾ ਸੀ.ਐਮ.ਟੀ., ਬੀ.ਐਮ.ਟੀ., ਬੀ.ਐਲ.ਓ. ਅਤੇ ਈ ਪੰਜਾਬ ਦਾ ਕੰਮ ਵੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 13 ਮਾਰਚ ਨੂੰ ਮੰਚ ਦੇ 250 ਮੈਂਬਰਾਂ ਵੱਲੋਂ ਸਿੱਖਿਆ ਮੰਤਰੀ ਅਰੁਣਾ ਚੋਧਰੀ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੂੰ ਇਹ ਮਾਰੂ ਨੀਤੀਆਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਬਹਾਦਰ ਸਿੰਘ ਚਹਿਲ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪਾਲੀਆ, ਹਰਪ੍ਰੀਤ ਸਿੰਘ ਪੰਧੇਰ, ਨਰਿੰਦਰ ਸਿੰਘ ਨਿੰਦੀ, ਜਗਮੋਹਨ ਸਿੰਘ ਜੱਗੂ, ਸਤਵਿੰਦਰ ਰਾਏ ਪਟਿਆਲਾ, ਦੀਪਕ ਪੁਰੀ ਤੇ ਬਲਾਕ ਪ੍ਰਧਾਨ ਅਮਿਤ ਰਾਜਪੁਰਾ ਆਦਿ ਹਾਜਰ ਸਨ।

