ਪੋਲ ਖੋਲ ਰੈਲੀ ਨੂੰ ਸਫਲ ਬਣਾਉਣ ਲਈ ਸ਼ਹਿਰ ਨਿਵਾਸੀਆਂ ਦਾ ਕੀਤਾ ਧੰਨਵਾਦ : ਹਰਪਾਲ ਜੁਨੇਜਾ
ਪਟਿਆਲਾ, 12 ਮਾਰਚ (ਮਧੂਸਾਰ ਬਿਊਰੋ) ਸ੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਪੋਲ ਖੋਲ ਰੈਲੀ ਸਮਾਣਾ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਉਣ ਦੇ ਲਈ ਪਟਿਆਲਾ ਸ਼ਹਿਰ ਦੇ ਅਕਾਲੀ ਦਲ ਦੇ ਆਹੁਦੇਦਾਰਾਂ, ਕੌਂਸਲਰ ਸਾਹਿਬਾਨ, ਵਰਕਰਾਂ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ।
ਜ਼ਿਲ੍ਹਾ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼ਹਿਰ ਨਿਵਾਸੀਆਂ ਨੇ ਹਮੇਸ਼ਾਂ ਹੀ ਅਕਾਲੀ ਦਲ ਦਾ ਸਾਥ ਦਿੱਤਾ ਅਤੇ ਜਦੋਂ ਵੀ ਅਕਾਲੀ ਦਲ ਨੂੰ ਲੋੜ ਪਈ ਤਾਂ ਪਟਿਆਲਾ ਸ਼ਹਿਰ ਨਿਵਾਸੀਆਂ ਨੇ ਹਮੇਸ਼ਾਂ ਹੀ ਵਧ ਚੜ ਕੇ ਅਕਾਲੀ ਦਲ ਦਾ ਸਾਥ ਦਿੱਤਾ। ਸ੍ਰੀ ਜੁਨੇਜਾ ਨੇ ਬਤੌਰ ਜਿਲਾ ਸ਼ਹਿਰੀ ਸੇਵਾਦਾਰ ਅਕਾਲੀ ਦਲ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਹਮੇਸ਼ਾਂ ਦੀ ਤਰ੍ਹਾਂ ਪੋਲ ਖੋਲ ਰੈਲੀ ਵਿਚ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਲਾ ਕੇ ਸਫਲ ਬਣਾਉਣ ਲਈ ਸਾਥ ਦਿੱਤਾ।

