ਸ਼ਹਿਰ ਵਿੱਚ ਹੋ ਰਹੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਮੇਅਰ ਨੂੰ ਦਿੱਤਾ ਮੰਗ ਪੱਤਰ
ਪਟਿਆਲਾ, 12 ਮਾਰਚ (ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਵਿੱਚ ਕਈ ਥਾਵਾਂ ਤੇ ਹੋ ਰਹੇ ਨਜਾਇਜ਼ ਕਬਜ਼ਿਆਂ ਦਾ ਅੱਜ ਆਮ ਆਦਮੀ ਪਾਰਟੀ ਪਟਿਆਲਾ ਵਲੋਂ ਸਖਤ ਨੋਟਿਸ ਲੈਂਦਿਆਂ ਹੋਇਆਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੂੰ ਮੰਗ ਪੱਤਰ ਦਿੱਤਾ ਗਿਆ ।
ਸਾਂਝਾ ਬਿਆਨ ਜਾਰੀ ਕਰਦਿਆਂ ਸੰਦੀਪ ਬੰਧੂ, ਮੇਘਚੰਦ ਸ਼ੇਰਮਾਜਰਾ ਅਤੇ ਸਵਿੰਦਰ ਧਨੰਜੇ ਜਨਰਲ ਸਕੱਤਰ ਕਾਰਪੋਰੇਸ਼ਨ ਏਰੀਆ ਆਮ ਆਦਮੀ ਪਾਰਟੀ ਨੇ ਕਿਹਾ ਪਟਿਆਲਾ ਸ਼ਹਿਰੀ ਦੇ ਇਲਾਕਿਆਂ ਵਿੱਚ ਨਗਰ ਨਿਗਮ ਪਟਿਆਲਾ ਵਿੱਚ ਸੱਤਾ ਬਦਲਦਿਆਂ ਹੀ ਕੁਝ ਰਸੂਖਦਾਰ ਲੋਕਾਂ ਵਲੋਂ ਗਲੀਆਂ ਮੁਹੱਲਿਆਂ, ਕਲੋਨੀਆਂ ਅਤੇ ਬਜ਼ਾਰਾਂ ਵਿੱਚ ਨਜਾਇਜ਼ ਕਬਜੇ ਕਰਨੇ ਸ਼ੁਰੂ ਕਰ ਦਿੱਤੇ ਹਨ । ਤਾਜ਼ਾ ਮਾਮਲਾ ਵਾਰਡ ਨੰ: 2 ਵਿੱਚ 40 ਫੁੱਟ ਸੜਕ ਉਪਰ ਲਾਂਬਾ ਡੇਅਰੀ ਦੇ ਨਾਲ ਸੁਧੀਰ ਗੁਪਤਾ ਅਤੇ ਅਨਿਲ ਗੁਪਤਾ ਵਲੋਂ ਗਲੀ ਉਪਰ ਨਜ਼ਾਇਜ਼ ਕਬਜਾ ਕਰਕੇ ਉਸਾਰੀ ਕਰਨ ਦਾ ਮਸਲਾ ਸਾਹਮਣੇ ਆਇਆ ਹੈ । ਮੇਘਚੰਦ ਸ਼ੇਰਮਾਜਰਾ ਨੇ ਕਿਹਾ ਇਸ ਸੜਕ ਉਪਰੋਂ ਆਦਰਸ਼ ਕਾਲੋਨੀ ਅਤੇ ਨਾਲ ਦੀਆਂ ਲਗਦੀਆਂ ਕਾਲੋਨੀਆਂ ਦੇ ਹਜ਼ਾਰਾਂ ਲੋਕ ਰੋਜ ਲੰਘਦੇ ਹਨ । ਇਸ ਕਬਜੇ ਕਾਰਨ ਉਹਨਾਂ ਨੂੰ ਆਣ-ਜਾਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਦੋਹਾਂ ਵਿਅਕਤੀਆਂ ਨੂੰ ਇਲਾਕਾ ਨਿਵਾਸੀਆਂ ਵਲੋਂ ਬਾਰ-ਬਾਰ ਇਹ ਕਬਜਾ ਕਰਨ ਤੋਂ ਰੋਕਿਆ ਗਿਆ । ਪਰ ਇਹਨਾਂ ਨੇ ਆਪਣੇ ਸੱਤਾ ਪੱਖੀ ਰਸੂਖ ਦਾ ਰੋਬ ਪਾ ਕੇ ਕਿਸੇ ਦੀ ਨਾ ਸੁਣਦੇ ਹੋਏ ਕਬਜਾ ਕਰਕੇ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ।
ਇਸ ਮੌਕੇ ਪਹੁੰਚੇ ਪਟਿਆਲਾ ਸ਼ਹਿਰੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਅਤੇ ਸਵਿੰਦਰ ਧਨੰਜੇ ਜਨਰਲ ਸਕੱਤਰ ਕਾਰਪੋਰੇਸ਼ਨ ਏਰੀਆ ਆਮ ਆਦਮੀ ਪਾਰਟੀ ਨੇ ਕਿਹਾ ਪਟਿਆਲਾ ਸ਼ਹਿਰ ਵਿੱਚ ਵੀ ਕਈ ਮੁਹੱਲਿਆਂ ਵਿੱਚ ਨਜਾਇਜ਼ ਕਬਜੇ ਹੋ ਰਹੇ ਹਨ । ਸ਼ਹਿਰ ਦੇ ਮੁਹੱਲਾ ਸਠਘਰਾ, ਨੇੜੇ ਕਿਤਾਬਾਂ ਵਾਲਾ ਬਜ਼ਾਰ ਵਿੱਚ ਵੀ ਕੁਝ ਲੋਕਾਂ ਵਲੋਂ ਨਾਲੀਆਂ ਨੂੰ ਬੰਦ ਕਰਕੇ ਅਤੇ ਵੱਡੇ ਵੱਡੇ ਰੈਂਪ ਬਣਾਕੇ ਸਰਕਾਰੀ ਗਲੀਆਂ ਨੂੰ ਛੋਟਾ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਕੁਝ ਸੱਤਾ ਪੱਖੀ ਲੋਕਾਂ ਵਲੋਂ ਨਵੇਂ ਮਕਾਨ ਬਣਾਉਣ ਸਮੇਂ ਆਪਣੇ ਘਰਾਂ ਦੇ ਚੋਂਤਰੇ ਅਤੇ ਵੱਡੇ ਵੱਡੇ ਰੈਂਪ ਬਣਾ ਗਲੀਆਂ ਨੂੰ ਛੋਟਾ ਕਰਦੇ ਜਾ ਰਹੇ ਹਨ । ਜਿਸ ਕਰਕੇ ਆਮ ਲੋਕਾਂ ਨੂੰ ਆਣ-ਜਾਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਵੀ ਨਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ, ਜਿਸ ਨਾਲ ਟਰੈਫਿਕ ਜਾਮ ਤੋਂ ਆਮ ਲੋਕਾਂ ਛੁਟਕਾਰਾ ਮਿਲੇ।
ਸੰਦੀਪ ਬੰਧੂ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਜੀ ਨੇ ਉਹਨਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਉਹਨਾਂ ਦੀ ਪਾਰਟੀ ਵਲੋਂ ਆਮ ਲੋਕਾਂ ਦੇ ਜੋ ਵੀ ਮਸਲੇ ਉਹਨਾਂ ਦੇ ਧਿਆਨ ਵਿੱਚ ਲਿਆਂਦੇ ਗਏ ਹਨ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਆਮ ਲੋਕਾਂ ਨੂੰ ਰਾਹਤ ਪਹੁੰਚਾਈ ਜਾਵੇਗੀ, ਅਤੇ ਜਲਦ ਹੀ ਸਾਰੇ ਸ਼ਹਿਰ ਦੇ ਗਲੀਆਂ ਮੁਹੱਲਿਆਂ, ਕਾਲੋਨੀਆਂ ਅਤੇ ਬਜ਼ਾਰਾਂ ਦੇ ਚੈਕਿੰਗ ਕਰਵਾ ਕੇ ਜਿਸਨੇ ਵੀ ਕੋਈ ਕਾਨੂੰਨ ਤੋਂ ਬਾਹਰ ਜਾਕੇ ਨਜਾਇਜ਼ ਕਬਜਾ ਕੀਤਾ ਹੋਵੇਗਾ, ਉਸਨੂੰ ਤੁਰੰਤ ਕਰਵਾਈ ਕਰਦੇ ਹੋਏ ਤੋੜਿਆ ਜਾਵੇਗਾ । ਇਸ ਮੌਕੇ ਪਾਰਟੀ ਵਲੋਂ ਮੇਘਚੰਦ ਸ਼ੇਰਮਾਜਰਾ, ਸੰਦੀਪ ਬੰਧੂ, ਸਵਿੰਦਰ ਧਨੰਜੇ, ਜੋਰਾ ਸਿੰਘ ਚੀਮਾ, ਅਮਿਤ ਵਿੱਕੀ, ਹਰੀ ਚੰਦ, ਰਾਕੇਸ਼ ਸ਼ਰਮਾ, ਜਸਵਿੰਦਰ ਕੁਮਾਰ, ਕੁਲਦੀਪ ਸਿੰਘ, ਹਾਕਮ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਵਰਿੰਦਰ ਸਿੰਘ, ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਿਰ ਸਨ ।

