ਦੇਸ਼-ਵਿਦੇਸ਼ਪੰਜਾਬ

ਕੁੱਟਮਾਰ ਦੇ ਮਾਮਲੇ ‘ਚ ਸੁਖਬੀਰ ਬਾਦਲ ਨੂੰ ਅਦਾਲਤ ਵੱਲੋਂ ਮਿਲੀ ਰਾਹਤ

ਫਰੀਦਕੋਟ 15 ਮਾਰਚ (ਮਧੂਸਾਰ ਬਿਊਰੋ) ਫਰੀਦਕੋਟ ਦੀ ਮਾਣਯੋਗ ਸੈਸ਼ਨ ਅਦਾਲਤ ਨੇ ਨਰੇਸ਼ ਸਹਿਗਲ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਜਾਣਕਾਰੀ ਮਿਲੀ ਹੈ ਕਿ ਇਸ ਤੋਂ ਪਹਿਲਾਂ ਵੀ ਲੋਅਰ ਅਦਾਲਤ ਨੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬਰੀ ਕਰ ਦਿੱਤਾ ਸੀ।

ਸੁਖਬੀਰ ਬਾਦਲ ਦੇ ਬਰੀ ਹੋਣ ਦੇ ਮਾਮਲੇ ਦੇ ਖਿਲਾਫ ਨਰੇਸ਼ ਸਹਿਗਲ ਨੇ ਸੈਸ਼ਨ ਅਦਾਲਤ ‘ਚ ਅਪੀਲ ਦਰਜ ਕੀਤੀ ਸੀ। ਪਟੀਸ਼ਨ ਕਰਤਾ ਨਰੇਸ਼ ਸਹਿਗਲ ਨੇ ਮਾਣਯੋਗ ਹਾਈਕੋਰਟ ਜਾਣ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ 30 ਜੂਨ, 2006 ਨੂੰ ਥਾਣਾ ਕੋਟਕਪੂਰਾ ਵਿਚ ਪੱਤਰਕਾਰ ਨਰੇਸ਼ ਕੁਮਾਰ ਸਹਿਗਲ ਦੀ ਕੁੱਟਮਾਰ ਦੇ ਮਾਮਲੇ ‘ਚ ਸਹਿਗਲ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ‘ਤੇ ਸੁਖਬੀਰ ਸਿੰਘ ਬਾਦਲ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਦੱਸ ਦਈਏ ਕਿ 9 ਮਈ 1999 ਨੂੰ ਕੋਟਕਪੂਰਾ ਵਿਖੇ ਕਥਿਤ ਤੌਰ ‘ਤੇ ਚੋਣ ਹਿੰਸਾ ਹੋਈ ਸੀ, ਜਦੋਂ ਸੁਖਬੀਰ ਨੇ ਫਰੀਦਕੋਟ ਤੋਂ ਸੰਸਦੀ ਚੋਣਾਂ ਲੜੀਆਂ ਸਨ। ਹਾਲਾਂਕਿ ਸੁਖਬੀਰ ਅਤੇ ਹੋਰਨਾਂ ਖਿਲਾਫ ਕੇਸ ਕੋਟਕਪੂਰਾ ਪੁਲਸ ਨੇ 2006 ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਦਰਜ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਅੱਜ ਫਰੀਦਕੋਟ ਦੀ ਮਾਣਯੋਗ ਸੈਸ਼ਨ ਅਦਾਲਤ ‘ਚ ਪੇਸ਼ ਹੋਏ, ਜਿੱਥੇ ਸੁਖਬੀਰ ਬਾਦਲ ਨੂੰ ਰਾਹਤ ਦਿੰਦੇ ਹੋਏ ਅਦਾਲਤ ਵੱਲੋਂ ਨਰੇਸ਼ ਸਹਿਗਲ ਦੀ ਦਾਇਰ ਕੀਤੀ ਗਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

Leave a Reply

Your email address will not be published. Required fields are marked *