ਪੰਜਾਬ

ਲੇਖਿਕਾ ਸਿਮਰਨ ਸਿੰਘ ਦੀ ਪਲੇਠੀ ਕਿਤਾਬ ਲੋਕ ਅਰਪਣ

ਚੰਡੀਗੜ•, 23 ਮਾਰਚ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਵੱਲੋਂ ਅੱਜ ਅੰਮ੍ਰਿਤਸਰ ਦੀ ਨੌਜਵਾਨ ਲੇਖਿਕਾ ਸਿਮਰਨ ਸਿੰਘ ਦੀ ਅੰਗਰੇਜ਼ੀ ਵਿਚ ਲਿਖੀ ਪਹਿਲੀ ਕਿਤਾਬ ‘ਡਜ਼ ਲਵ ਐਵਰ ਐਂਡ’ ਰਿਲੀਜ਼ ਕੀਤੀ ਗਈ।

ਇਹ ਕਿਤਾਬ ਮਸ਼ਹੂਰ ਲੇਖਕ ਵਿਵੇਕ ਅੱਤਰੀ ਅਤੇ ਖੁਸ਼ਵੰਤ ਸਿੰਘ ਦੀ ਮੌਜੂਦਗੀ ਵਿੱਚ ਯੂ.ਟੀ ਗੈਸਟ ਹਾਊਸ ਵਿੱਚ ਰਿਲੀਜ਼ ਕੀਤੀ ਗਈ।
ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਇਸ ਉੱਭਰਦੀ ਲੇਖਿਕਾ ਦੀ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਮੁੱਖ ਸਕੱਤਰ ਨੇ ਕਿਹਾ ਕਿ ਲੇਖਿਕਾ ਵੱਲੋਂ ਛੋਟੀ ਉਮਰ ਵਿੱਚ ਲੰਮੇ ਪੈਂਡੇ ਦੀ ਸ਼ੁਰੂਆਤ ਕੀਤੀ ਹੈ ਅਤੇ ਬਹੁਤ ਜਲਦੀ ਅਸੀਂ ਇਸ ਕਿਤਾਬ ਦੀ ਅਗਲੀ ਲੜੀ ਦੀ ਉਡੀਕ ਕਰਾਂਗੇ।
ਉਨ•ਾਂ ਕਿਹਾ ਕਿ ਇਸ ਸਦੀ ਦੇ ਨੌਜਵਾਨਾਂ ਨੇ ਖੁਦ ਨੂੰ ਪੁਰਾਣੇ ਰਵਾਇਤੀ ਕਿੱਤਿਆਂ ਤੱਕ ਸੀਮਤ ਨਹੀਂ ਰੱਖਿਆ ਹੈ ਬਲਕਿ ਉਹ ਆਪਣੇ ਸੁਪਨਿਆਂ ਦੀ ਪੂਰਤੀ ਲਈ ਕਿਸੇ ਵੀ ਕਿਸਮ ਦਾ ਜ਼ੋਖਮ ਉਠਾਉਣ ਲਈ ਤਿਆਰ ਹਨ।ਉਨ•ਾਂ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੀ ਨੌਜਵਾਨੀ ਭਵਿੱਖਮੁਖੀ ਕਿੱਤਿਆ ਨੂੰ ਅਪਣਾ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਮੁੰਡੇ-ਕੁੜੀਆਂ ਵੱਖ-ਵੱਖ ਖੇਤਰਾਂ ਵਿਚ ਚੰਗਾ ਨਾਮ ਖੱਟਣਗੇ।
ਇਸ ਮੌਕੇ ਟ੍ਰਾਈਸਿਟੀ ਅਤੇ ਪੰਜਾਬ ਦੇ ਲੇਖਕ, ਕਵੀ, ਬੁੱਧੀਜੀਵੀ, ਸੀਨੀਅਰ ਸਿਵਲ-ਪੁਲਿਸ ਅਧਿਕਾਰੀ, ਜੁਡੀਸ਼ੀਅਲ ਅਫਸਰ ਅਤੇ ਇਲਾਕੇ ਦੇ ਹੋਰ ਪਤਵੰਤੇ ਮੌਜੂਦ ਸਨ।

Leave a Reply

Your email address will not be published. Required fields are marked *