ਪਟਿਆਲਾ

ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਕਮਿਉਨਿਟੀ ਸਿਹਤ ਕੇਂਦਰ ਘਨੋਰ ਦਾ ਦੋਰਾ

ਉਸਾਰੀ ਅਧੀਨ ਨਵੀਂ ਬਿਲਡਿੰਗ ਦਾ ਨਿਰਮਾਣ ਜਲਦ ਹੀ ਹੋਵੇਗਾ ਪੁਰਾ : ਸਿਵਲ ਸਰਜਨ

ਪਟਿਆਲਾ 07 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਜਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਂਵਾ ਵਿੱਚ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਵਾਉਣ ਅਤੇ ਦਿਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਡਾ. ਰਾਜੂ ਧੀਰ ਵੱਲੋਂ ਵੱਖ ਵੱਖ ਸਿਹਤ ਸੰਸਥਾਂਵਾ ਦੇ ਕੀਤੇ ਜਾ ਰਹੇ ਦੋਰੇ ਦੀ ਕੜੀ ਤਹਿਤ ਅੱਜ ਉਹਨਾਂ ਵੱਲੋਂ ਕਮਿਉਨਿਟੀ ਸਿਹਤ ਕੇਂਦਰ ਘਨੋਰ ਦਾ ਦੋਰਾ ਕੀਤਾ।ਇਸ ਮੋਕੇ ਉਹਨਾਂ ਨਾਲ ਜਿਲ਼੍ਹਾ ਐਪੀਡੋਮੋਲਜਿਸਟ ਡਾ. ਸੁਮੀਤ ਸਿੰਘ ਵੀ ਹਾਜਰ ਸਨ।ਕਮਿਉਨਿਟੀ ਸਿਹਤ ਕੇਂਦਰ ਦੇ ਦੋਰੇ ਦੋਰਾਣ ਉਹਨਾਂ ਵੱਲੋਂ ਹਸਪਤਾਲ ਵਿੱਚ ਦਵਾਈਆਂ ਅਤੇ ਹੋਰ ਸਾਜੋ ਸਮਾਨ ਦਾ ਰਿਕਾਰਡ ਚੈਕ ਕਰਨ ਉਪਰੰਤ ਵਾਰਡਾਂ ਦਾ ਦੋਰਾ ਕੀਤਾ ਅਤੇ ਮਰੀਜਾਂ ਦਾ ਹਾਲ ਚਾਲ ਪੁੱਛਿਆ।ਮਰੀਜਾਂ ਤੋਂ ਹਸਪਤਾਲਾ ਵਿੱਚ ਮਿਲ ਰਹੀਆਂ ਮੁਫਤ ਦਵਾਈਆਂ ਬਾਰੇ ਜਾਣਕਾਰੀ ਲਈ।ਉਹਨਾਂ ਸਟਾਫ ਨਾਲ ਰੂ ਬਰੂ ਹੋ ਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।

ਸਿਵਲ ਸਰਜਨ ਵੱਲੋਂ ਕਮਿਉਨਿਟੀ ਸਿਹਤ ਕੇਂਦਰ ਘਨੌਰ ਵਿਖੇ ਹਸਪਤਾਲ ਦੀ ਨਵੀਂ ਬਣ ਰਹੀ ਬਿਲਡਿੰਗ ਦਾ ਵੀ ਨਿਰੀਖਣ ਕੀਤਾ ਅਤੇ ਕਿਹਾ ਕਿ ਇਹ ਬਿਲਡਿੰਗ ਜਲਦ ਹੀ ਬਣ ਕੇ ਤਿਆਰ ਹੋ ਜਾਵੇਗੀ।ਜਿਸ ਨਾਲ ਲੋਕਾਂ ਨੂੰ ਹਸਪਤਾਲ ਵਿੱਚ ਹੋਰ ਮਿਆਰੀ ਸਿਹਤ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।ਉਹਨਾਂ ਸੀਨੀਅਰ ਮੈਡੀਕਲ ਅਫਸਰ ਡਾ. ਕਿਰਨਜੋਤ ਅਤੇ ਸਟਾਫ ਨਾਲ ਮੀਟਿੰਗ ਕਰਕੇ ਕਿਹਾ ਕਿ ਨਵੀਂ ਬਿਲਡਿੰਗ ਦੀ ਉਸਾਰੀ ਹੋਣ ਕਾਰਣ ਪੁਰਾਣੀ ਬਿਲਡਿੰਗ ਵਿੱਚ ਜਗਾਂ ਘੱਟ ਹੋਣ ਕਾਰਣ ਮਰੀਜਾਂ ਨੂੰ ਸਿਹਤ ਸੁਵਿਧਾਵਾਂ ਦੇਣ ਵਿੱਚ ਕੋਈ ਕਮੀ ਨਹੀ ਆਉਣੀ ਚਾਹੀਦੀ।ਉਹਨਾਂ ਸਟਾਫ ਨੂੰ ਹਸਪਤਾਲ ਦੀ ਸਾਫ ਸਫਾਈ, ਰਿਕਾਰਡ ਕੀਪਿੰਗ, ਐਮਰਜੇਂਸੀ ਕਿੱਟ ਅਤੇ ਐਮਰਜੈਂਸੀ ਸੇਵਾਵਾਂ ਦਾ ਖਾਸ ਖਿਆਲ ਰੱਖਣ ਦੀਆਂ ਹਦਾਇਤਾ ਜਾਰੀ ਕੀਤੀਆਂ ਅਤੇ ਲੋਕਾਂ ਨੁੰ ਵੱਧ ਤੋਂ ਵੱਧ ਸਿਹਤ ਸਕੀਮਾ ਦਾ ਲਾਭ ਦੇਣ ਲਈ ਕਿਹਾ।ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਕਿਰਨਜੌਤ ਕੌਰ ਵੱਲੋਂ ਵੀ ਹਸਪਤਾਲ ਵਿੱਚ ਸਿਹਤ ਸਟਾਫ ਦੀ ਘਾਟ ਨਾਲ ਆ ਰਹੀਆਂ ਦਿੱਕਤਾ ਬਾਰੇ ਜਾਣੇ ਕਰਵਾਇਆ ਗਿਆ।

Leave a Reply

Your email address will not be published. Required fields are marked *