ਪਟਿਆਲਾ

ਲਾਗਤ ਘੱਟ ਕਰਕੇ ਉਤਪਾਦਨ ਵਧਾਉਣ ਲਈ ਵੇਰਕਾ ਅਪਣਾ ਰਿਹਾ ਹੈ ਜਪਾਨੀ ਤਕਨੀਕ

ਹੋਸ਼ਿਨ ਕੈਨਰੀ ਕਾਸਕੈਡਿੰਗ ਤਕਨੀਕ ਸਬੰਧੀ ਵੇਰਕਾ ਪਲਾਂਟ ­­­­ਚ ਮੀਟਿੰਗ ਆਯੋਜਿਤ
ਪਟਿਆਲਾ, 12 ਅਪ੍ਰੈਲ (ਮਧੂਸਾਰ ਬਿਊਰੋ) ਅਜੋਕੇ ਪ੍ਰਬੰਧਨ ਦੇ ਯੁੱਗ ‘ਚ ਕੋਈ ਵੀ ਸੰਸਥਾ ਤਾਂ ਹੀ ਕੰਮ ਕਰ ਸਕਦੀ ਹੈ ਜੇਕਰ ਆਪਣੇ ਵਸੀਲਿਆਂ ਦਾ ਸਹੀ ਇਸਤੇਮਾਲ ਕਰੇ। ਇਹ ਵਿਚਾਰ ਵੇਰਕਾ ਪਲਾਟ ਦੇ ਜਨਰਲ ਮੈਨੇਜਰ ਸ੍ਰੀ ਐਮ.ਕੇ. ਮਦਾਨ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੈਨੇਜਮੈਟ ਸੰਬੰਧੀ ਮੀਟਿੰਗ ‘ਚ ਰੱਖੇ। ਉਹਨਾਂ ਕਿਹਾ ਕਿ ਸਹੀ ਤਰੀਕੇ ਨਾਲ ਜੇਕਰ ਆਪਣੇ ਮੌਜੂਦਾ ਸੁਵਿਧਾਵਾਂ ਅਤੇ ਢਾਂਚੇ ਨੂੰ ਹੀ ਵਰਤਿਆਂ ਜਾਵੇ ਤਾਂ ਵਧੀਆ ਮੁਨਾਫਾ ਕਮਾਇਆ ਜਾ ਸਕਦਾ ਹੈ।

ਸ੍ਰੀ ਐਮ.ਕੇ ਮਦਾਨ ਨੇ ਕਿਹਾ ਕਿ ਇਸ ਲਈ ਲਾਗਤ ਘੱਟ ਕਰਕੇ ਉਤਪਾਦਨ ਵਧਾਉਣ ਲਈ ਵੇਰਕਾ ਜਪਾਨੀ ਤਕਨੀਕ ਆਪਣਾ ਰਿਹਾ ਹੈ। ਇਸੇ ਸੰਬੰਧ ਵਿੱਚ ਵੇਰਕਾ ਪਲਾਂਟ ‘ਚ ਤੀਜੀ ਮੀਟਿੰਗ ਆਯੋਜਿਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜਪਾਨੀ ਤਕਨੀਕ ਜਿਸ ਨੂੰ ਕੀ ਹੋਸ਼ਿਨ ਕੈਨਰੀ ਕਾਸਕੈਡਿੰਗ ਤਕਨੀਕ ਵੀ ਕਿਹਾ ਜਾਂਦਾ ਹੈ ਇਸ ਦਾ ਉਪਯੋਗ ਕਰਕੇ ਡੇਅਰੀ ਪਲਾਂਟ ‘ਚ ਸਮੇਂ-ਸਮੇਂ ਤੇ ਮੈਨੇਜਮੈਟ ਪੱਖੋ ਛੋਟੇ-ਛੋਟੇ ਬਦਲਾਵ ਕੀਤੇ ਜਾਂਦੇ ਹਨ। ਇਹਨਾਂ ਵਿੱਚ ਹਾਊਸ ਕੀਪਿੰਗ, ਅਦਰੇ ‘ਚ ਮਾਹੌਲ ਦਾ ਸਰਵੇਖਣ ਛੋਟੇ-ਛੋਟੇ ਗਰੁੱਪਾਂ ‘ਚ ਗਤੀਵਿਧੀਆਂ ਚਲਾਉਣਾ ਅਤੇ ਗੱਲਬਾਤ ਕਰਨਾ ਆਦਿ ਵੀ ਸ਼ਾਮਿਲ ਹਨ।
ਮੀਟਿੰਗ ਦੇ ਦੌਰਾਨ ਪਲਾਂਟ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਮੈਨੇਜਰ ਪੋਡਕਸ਼ਨ, ਮੈਨੇਜਰ ਇੰਜੀਨੀਅਰਿੰਗ, ਮੈਨੇਜਰ ਮਿਲਕ ਪ੍ਰੋਕਿਓਰਮੈਂਟ,ਇੰਚਾਰਜ ਕੁਆਲਟੀ ਕੰਟਰੋਲ, ਇੰਚਾਰਜ ਮਾਰਕੀਟਿੰਗ, ਇੰਚਾਰਜ ਅਕਾਉਂਟਸ, ਇੰਚਾਰਜ ਐਡਮਨ, ਇੰਚਾਰਜ ਪ੍ਰਚੇਜ਼ ਅਤੇ ਇਚਾਰਜ ਮੇਨ ਸਟੋਰ ਆਦਿ ਨੇ ਉਪਰੋਕਤ ਸਿਧਾਂਤਾਂ ਤੇ ਚਲਦੇ ਹੋਏ ਸਾਲ 2017-18 ਦੌਰਾਨ ਕੀਤੀਆਂ ਪ੍ਰਾਪਤੀਆਂ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਪਰੋਕਤ ਸੈਕਸ਼ਨ ਮੁਖੀਆਂ ਨੇ ਸਾਲ 2018-19 ਦੌਰਾਨ ਨਿਰਧਾਰਤ ਕੀਤੇ ਗਏ ਟੀਚਿਆਂ ਬਾਰੇ ਪ੍ਰੈਜੈਨਟੇਸ਼ਨ ਅਤੇ ਟਿਚਿੱਆਂ ਨੂੰ ਹਾਸਲ ਕਰਨ ਸਬੰਧੀ ਅਪਣਾਈ ਗਈ ਰਣਨਿਤੀ ਤੇ ਵੀ ਵਿਸਥਾਰਪੂਰਵਕ ਚਾਣਨਾ ਪਾਇਆ। ਪਲਾਂਟ ਦੇ ਬੋਰਡ ਆਫ ਡਾਇਰੈਕਟਰਜ਼ ਸਾਹਿਬਾਨ ਨੇ ਪਲਾਂਟ ਦੁਆਰਾ ਕੀਤੀ ਗਈ ਪ੍ਰਗਤੀ ਤੇ ਆਪਣੀ ਸੰਤੁਸ਼ਟੀ ਪ੍ਰਗਟਾਈ।
ਮੀਟਿੰਗ ਦੇ ਅੰਤ ਵਿੱਚ ਸਮੂਹ ਬੋਰਡ ਆਫ ਡਾਇਰੈਕਟਰਜ਼ ਅਤੇ ਜਨਰਲ ਮੈਨੇਜਰ ਸ੍ਰੀ ਐਮ.ਕੇ. ਮਦਾਨ ਨੇ ਪਲਾਂਟ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਚਾਨਣਾਂ ਪਾਉਂਦੇ ਹੋਏ ਦੱਸਿਆ ਕਿ ਵੇਰਕਾ ਪਟਿਆਲਾ ਡੇਅਰੀ ਪਿਛਲੇ ਕਈ ਸਾਲਾਂ ਤੋਂ ਚੰਗੇ ਮੁਨਾਫੇ ਵਿੱਚ ਚੱਲ ਰਹੀ ਹੈ ਅਤੇ ਇਸ ਸਾਲ ਵੀ ਚੰਗਾ ਮੁਨਾਫ਼ਾ ਹੋਣ ਦੀ ਉਮੀਦ ਹੈ। ਸ੍ਰੀ ਮਦਾਨ ਨੇ ਵੇਰਕਾ ਪਟਿਆਲਾ ਡੇਅਰੀ ਦੇ ਸਮੂਹ ਕਰਮਚਾਰੀਆਂ ਨੂੰ ਮਿੱਲ ਜੁੱਲ ਕੇ ਪਲਾਂਟ ਦੀ ਬਿਹਤਰੀ ਲਈ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪਲਾਂਟ ਹੋਰ ਤਰੱਕੀ ਕਰ ਸਕੇ। ਕਰਮਚਾਰੀਆਂ ਨੇ ਵੀ ਭਵਿੱਖ ਵਿੱਚ ਪਲਾਂਟ ਦੀ ਮੈਨੇਜਮੈਂਟ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਵਿਸ਼ਵਾਸ ਵੀ ਦਿੱਤਾ।

Leave a Reply

Your email address will not be published. Required fields are marked *