ਪੰਜਾਬੀ ਯੂਨੀਵਰਸਿਟੀ ਵਿਖੇ ਮੱਟੂ ਦੀ ਅਗਵਾਈ ਵਿਚ ਜਥੇਬੰਦੀ ਦਾ ਹੋਵੇਗਾ ਵਿਸਥਾਰ
10 ਮਈ ਨੂੰ ਕੈਂਪਸ ਵਿਖੇ ਮਨਾਇਆ ਜਾਵੇਗਾ ਡਾ. ਬੀ.ਆਰ.ਅੰਬੇਡਕਰ ਦਾ ਜਨਮ ਦਿਹਾੜਾ
ਪਟਿਆਲਾ 20 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਕ ਅਹਿਮ ਮੀਟਿੰਗ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਹੋਈ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਨ, ਗੈਰ ਅਧਿਆਪਨ ਅਤੇ ਆਊਟਸੋਰਸਿਜ਼ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।ਮੀਟਿੰਗ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ 10 ਮਈ ਨੂੰ ਮਨਾਏ ਜਾਣ ਦਾ ਫੈਸਲਾ ਕੀਤਾ ਗਿਆ।
ਇਸ ਤੋਂ ਇਲਾਵਾ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਢਾਂਚੇ ਦਾ ਵਿਸਥਾਰ ਕਰਨ ਲਈ ਵੀ ਕਰਮਚਾਰੀਆਂ ਨੇ ਵਿਚਾਰ ਚਰਚਾ ਕੀਤੀ। ਇਸ ਮੌਕੇ ਹਾਜਰ ਹੋਏ ਕਰਮਚਾਰੀਆਂ ਨੇ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਕਰਮਚਾਰੀ ਫੈਡਰੇਸ਼ਨ ਦੀ ਬਾਡੀ ਦਾ ਵਿਸਥਾਰ ਕਰਨ ਦਾ ਮਤਾ ਵੀ ਪਾਇਆ।ਇਸ ਮੌਕੇ ਦਰਦਨਾਕ ਮੌਤ ਦਾ ਸ਼ਿਕਾਰ ਹੋਈ 8 ਸਾਲਾ ਬੱਚੀ ਆਸਿਫਾ ਬਾਨੋ ਨਾਲ ਵਾਪਰੀ ਦਰਦਨਾਕ ਘਟਨਾ ਨੂੰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੱਸਦੇ ਹੋਏ ਬੱਚੀ ਦੀ ਆਤਮਾ ਦੀ ਸ਼ਾਂਤੀ ਲਈ 2 ਮਿੰਟ ਦਾ ਮੋਨ ਰੱਖਿਆ ਗਿਆ।ਇਸ ਮੌਕੇ ਬੋਲਦਿਆਂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅੰਦਰ ਐਸ.ਸੀ/ਬੀ.ਸੀ ਵਰਗ ਦੇ ਮੁਲਾਜਮਾਂ ਦੇ ਰੁਟੀਨ ਵਿਚ ਹੋਣ ਵਾਲੇ ਕੰਮਾਂ ਨੂੰ ਜਾਣ ਬੁੱਝ ਕੇ ਲਮਕਾਇਆ ਜਾ ਰਿਹਾ ਹੈ। ਯੂਨੀਵਰਸਿਟੀ ਵਿਚ ਅਧਿਆਪਨ ਅਤੇ ਗੈਰ ਅਧਿਆਪਨ ਵਰਗ ਦਾ ਬੈਕ ਲਾਗ ਨਹੀਂ ਭਰਿਆ ਜਾ ਰਿਹਾ।ਨਿਗੁਣੀਆਂ ਜਿਹੀਆਂ ਤਨਖਾਹਾਂ ‘ਤੇ ਠੇਕਾ ਸਿਸਟਮ ਤਹਿਤ ਕੰਮ ਕਰ ਰਹੇ ਕਾਮਿਆਂ ਨੂੰ ਇਕ ਇਕ ਮਹੀਨਾ ਲੇਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਜੋ ਸਰਾਸਰ ਮਨੁੱਖੀ ਹੱਕਾਂ ਦਾ ਘਾਣ ਹੈ।ਡਾ. ਜਤਿੰਦਰ ਸਿੰਘ ਮੱਟੂ ਨੇ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਵਰਗ ਦੇ ਕਰਮਚਾਰੀਆਂ ਦੇ ਬਿਲਕੁੱਲ ਜਾਇਜ਼ ਕੰਮਾਂ ਵਿਚ ਅੜਚਣ ਪਾਈ ਜਾਵੇਗੀ ਤਾਂ ਇਸ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ।ਇਸ ਮੌਕੇ ਡਿਪਟੀ ਰਜਿਸਟਰਾਰ ਸ. ਕੇਸਰ ਸਿੰਘ ਗਿੱਲ, ਡਿਪਟੀ ਲਾਇਬਰੇਰੀਅਨ ਡਾ. ਗਿਆਨ ਸਿੰਘ, ਡਾ. ਗੁਰਜੰਟ ਸਿੰਘ, ਡਾ. ਲਖਵੀਰ ਸਿੰਘ, ਐਡਿਸ਼ਨ ਰਜਿਸਟਰਾਰ ਸੇਵਾ ਸਿੰਘ, ਏ.ਆਰ. ਦੇਵਕੀ ਰਾਣੀ, ਸੰਦੀਪ ਸਿੰਘ ਸਟੋਰ ਸੈਕਸ਼ਨ, ਬਾਮਸੇਫ ਤੋਂ ਪਰਮਜੀਤ ਸਿੰਘ, ਗੁਰਮੀਤ ਬਡਲਾਨ, ਜਸਪਾਲ ਸਿੰਘ, ਅਜੈਬ ਸਿੰਘ, ਬਲਵਿੰਦਰ ਕੌਰ, ਬਲਬੀਰ ਸਿੰਘ, ਕਸ਼ਮੀਰ ਸਿੰਘ, ਨਾਇਬ ਸਿੰਘ, ਜਤਿੰਦਰ ਧਾਲੀਵਾਲ, ਰਾਜੇਸ਼ ਕੁਮਾਰ, ਵਿਦਿਆਰਥੀ ਜਥੇਬੰਦੀ ਤੋਂ ਸੁਖਚੈਨ ਸਿੰਘ ਕਰਤਾਰਪੁਰ, ਸੰਦੀਪ ਸਿੰਘ, ਸਤਨਾਮ ਸਿੰਘ ਬਠੋਈ, ਨਰਿੰਦਰ ਕੁਮਾਰ, ਰਵੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਰਮਚਾਰੀ ਹਾਜਰ ਸਨ।

