ਪੰਜਾਬ

ਪੰਜਾਬ ਸਰਕਾਰ ਸਹਿਕਾਰੀ ਖੰਡ ਮਿੱਲਾਂ ਨੂੰ ਲਾਹੇਵੰਦਾ ਬਣਾਉਣ ਲਈ ਠੋਸ ਨੀਤੀ ਉਲੀਕੇਗੀ : ਮਨਪ੍ਰੀਤ ਬਾਦਲ

(ਕੈਬਨਿਟ ਸਬ-ਕਮੇਟੀ ਨੇ ਮਾਹਿਰਾਂ ਵੱਲੋਂ ਤਿਆਰ ਰਿਪੋਰਟ ‘ਤੇ ਕੀਤਾ ਵਿਚਾਰ-ਵਟਾਂਦਰਾ)
ਚੰਡੀਗੜ੍ਹ,20 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿ;ਘ ਬਾਦਲ ਨੇ ਰਾਜ ਦੀਆਂ ਘਾਟੇ ਵਿੱਚ ਚੱਲ ਰਹੀਆਂ ਸਹਿਕਾਰੀ ਖੰਡ ਮਿੱਲਾਂ ਦੇ ਨਵੀਨੀਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਸਰਹੱਦੀ ਇਲਾਕਿਆਂ ਵਿੱਚ ਮਿਆਰੀ ਗੰਨੇ ਦੀ ਚੰਗੀ ਪੈਦਾਵਾਰ ਦੇ ਮੱਦੇਨਜ਼ਰ ਇਨ੍ਹਾਂ ਸਹਿਕਾਰੀ ਖੰਡ ਮਿੱਲਾਂ ਦੀ ਪੁਨਰ ਸੁਰਜੀਤੀ ਦੇ ਨਾਲ ਨਾ ਕੇਵਲ ਇੰਨ੍ਹਾਂ ਇਲਾਕਿਆਂ ਦਾ ਆਰਥਿਕ ਵਿਕਾਸ ਹੋਵੇਗਾ ਬਲਕਿ ਰੋਜ਼ਗਾਰ ਦੇ ਨਵੇਂ ਮੌਕੇ ਵੀ ਖੁੱਲਣਗੇ। ਇਸ ਸਬੰਧੀ ਸਬ-ਕਮੇਟੀ ਦੀ ਅਗਲੀ ਮੀਟਿੰਗ ਦੌਰਾਨ ਇਨ੍ਹਾਂ ਖੰਡ ਮਿੱਲਾਂ ਨੂੰ ਮੁਨਾਫ਼ੇ ਵਿੱਚ ਲਿਆਉਣ ਲਈ ਵਿਚਾਰ ਚਰਚਾ ਉਪਰੰਤ ਨਵੀਂ ਨੀਤੀ ਉਲੀਕੀ ਜਾਵੇਗੀ।

ਰਾਜ ਦੀਆਂ ਖੰਡ ਮਿੱਲਾਂ ਲਈ ਗਠਿਤ ਕੈਬਨਿਟ ਸਬ-ਕਮੇਟੀ ਦੀ ਪ੍ਰਧਾਨਗੀ ਕਰਦਿਆਂ ਵਿੱਤ ਮੰਤਰੀ ਨੇ ਜੰਗਲਾਤ, ਪ੍ਰਿਟਿੰਗ ਤੇ ਸਟੇਸ਼ਨਰੀ ਅਤੇ ਐਸ.ਸੀ, ਬੀ.ਸੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇਪੀ ਦੀ ਮੌਜੂਦਗੀ ਵਿੱਚ ਉਨਾਂ ਕਿਹਾ ਕਿ ਸਹਿਕਾਰੀ ਖੰਡ ਉਦਯੋਗਾਂ ਨੂੰ ਆਰਥਿਕ ਤੌਰ ‘ਤੇ ਖੁਦ-ਮੁਖਤਿਆਰ ਬਣਾਉਣ ਲਈ ਪੰਜਾਬ ਸਰਕਾਰ ਲੋੜੀਂਦੇ ਕਦਮ ਉਠਾਏਗੀ। ਜ਼ਿਕਰਯੋਗ ਹੈ ਕਿ ਇਹ ਸਬ-ਕਮੇਟੀ ਸੂਬੇ ਦੀਆਂ ਘਾਟੇ ਵਿੱਚ ਚੱਲ ਰਹੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਮੁਨਾਫਾਯੋਗ ਬਣਾਉਣ ਲਈ ਰਾਜ ਸਰਕਾਰ ਵੱਲੋਂ ਗਠਿਤ ਮਾਹਿਰਾਂ ਦੀ ਕਮੇਟੀ ਦੀਆਂ ਸਿਫਾਰਸ਼ਾਂ ਅਤੇ ਸੁਝਾਵਾਂ ‘ਤੇ ਵਿਚਾਰ ਹਾਸਲ ਕਰਕੇ ਨਵੀਂ ਨੀਤੀ ਕੈਬਨਿਟ ਵਿੱਚ ਲਿਆਵੇਗੀ।
ਮੀਟਿੰਗ ਵਿੱਚ ਕੈਬਨਿਟ ਸਬ-ਕਮੇਟੀ ਨੇ ਸੂਬੇ ਵਿੱਚ ਸਹਿਕਾਰੀ ਖੰਡ ਮਿੱਲਾਂ ਦੀ ਪੁਨਰ ਸੁਰਜੀਤੀ ਅਤੇ ਨਵੀਨੀਕਰਨ ਲਈ ਪੰਜਾਬ ਸਰਕਾਰ ਵੱਲੋਂ ਨਾਮਜ਼ਦ ਮਾਹਿਰਾਂ ਦੁਆਰਾ ਦਿੱਤੇ ਸੁਝਾਵਾਂ ਦੀ ਇੱਕ ਵਿਸਤ੍ਰਿਤ ਰਿਪੋਰਟ ਉੱਤੇ ਵਿਸ਼ੇਸ਼ ਚਰਚਾ ਕੀਤੀ। ਇਸ ਮੌਕੇ ਇਹ ਵੀ ਵਿਚਾਰਿਆ ਗਿਆ ਕਿ ਸੂਬੇ ਵਿੱਚ ਖੰਡ ਅਤੇ ਸ਼ੀਰੇ ਦੀ ਕੀਮਤਾਂ ਵਿੱਚ ਅਸਥਿਰਤਾ ਇਨਾਂ ਖੰਡ ਮਿੱਲਾਂ ਦੀ ਕਾਮਯਾਬੀ ਵਿੱਚ ਵੱਡਾ ਅੜਿੱਕਾ ਹੈ ਅਤੇ ਮਿੱਲਾਂ ਨੂੰ ਸੁਚਾਰੂ ਰੂਪ ਵਿੱਚ ਚਲਦੇ ਰੱਖਣ ਲਈ ਸਹਿ-ਉਤਪਾਦਨ ਅਤੇ ਇਥੇਨੌਲ ਵਰਗੇ ਉੱਪ-ਉਤਪਾਦਾਂ ਤੋਂ ਆਮਦਨੀ ਲੈਣ ਲਈ ਸਹੂਲਤਾਂ ਮੁਹੱਈਆ ਕਰਵਾਉਣੀਆਂ ਪੈਣਗੀਆਂ। ਇਸ ਮੌਕੇ ਮਾਹਿਰਾਂ ਨੇ ਮਿੱਲਾਂ ਨੂੰ ਪੈ ਰਹੇ ਘਾਟੇ ਨੂੰ ਪੂਰਨ ਲਈ ਇੱਕ ਸੁਝਾਵਾਂ ਦਾ ਇੱਕ ਖ਼ਰੜਾ ਵੀ ਪੇਸ਼ ਕੀਤਾ ਜਿਸ ਤਹਿਤ ਖੰਡ ਉਤਪਾਦਨ ਦੇ ਨਾਲ-ਨਾਲ ਸ਼ਰਾਬ, ਇਥਨੌਲ, ਬਿਜਲੀ ਆਦਿ ਬਨਾਉਣ ਦੀ ਤਜਵੀਜ਼ ਵੀ ਪੇਸ਼ ਕੀਤੀ ਗਈ।
ਇਸ ਮੌਕੇ ਨੈਸ਼ਨਲ ਫੈਡਰੇਸ਼ਨ ਆਫ ਸਹਿਕਾਰੀ ਖੰਡ ਉਦਯੋਗ ਲਿਮਟਿਡ (ਐਨ.ਐਫ.ਸੀ.ਐਸ.ਐਫ), ਨਵੀਂ ਦਿੱਲੀ ਦੇ ਮੈਨੇਜਿੰਗ ਡਾਇਰੈਕਟਰ ਪ੍ਰਕਾਸ਼ ਨੈਕਨਵਾਰੇ ਨੇ ਖੰਡ ਉਦਯੋਗ ਦੀ ਮੌਜੂਦਾ ਸÎਥਿਤੀ ਦਾ ਭਾਰਤੀ ਅਤੇ ਆਲਮੀ ਦ੍ਰਿਸ਼ਾਂਟ ਵੀ ਪੇਸ਼ ਕੀਤਾ ਅਤੇ ਐਨ.ਐਫ.ਸੀ.ਐਸ.ਐਫ ਦੇ ਤਕਨੀਕੀ ਸਲਾਹਕਾਰ ਜਸਬੀਰ ਸਿੰਘ ਨੇ ਖੰਡ ਮਿੱਲਾਂ ਦੀ ਸੁਰਜੀਤੀ ਲਈ ਵਿਸਤ੍ਰਿਤ ਰੂਪ ਵਿੱਚ ਤਕਨੀਕੀ ਨੀਤੀਆਂ ਬਾਰੇ ਚਾਨਣਾ ਪਾਇਆ। ਪੰਜਾਬ ਵਿੱਚ ਗੰਨੇ ਦੀ ਮੌਜੂਦਾ ਕਾਸ਼ਤ ਨੂੰ ਸਮਝਦੇ ਹੋਏ ਸ਼ੂਗਰਕੇਨ ਬ੍ਰੀਡਿੰਗ ਇੰਸਟੀਚਿਊਟ ਕੋਇਮਬਟੂਰ ਦੇ ਡਾਇਰੈਕਟਰ ਬਖ਼ਸ਼ੀ ਰਾਮ ਨੇ ਪੰਜਾਬ ਵਿੱਚ ਗੰਨੇ ਦੀ ਪੈਦਾਵਾਰ ਅਤੇ ਵੱਧ ਝਾੜ ਲਈ ਬੀਜ ਉਤਪਾਦਨ ਅਤੇ ਐਕਸਟੈਂਸ਼ਨ ਪ੍ਰੋਗ੍ਰਾਮ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਗੰਨੇ ਦੀ ਉਤਪਾਦਨ ਲਈ ਲੋੜੀਂਦੀ ਸਮਰੱਥਾ ਤੇ ਕੁਸ਼ਲਤਾ ਹੈ ਅਤੇ ਗਲੋਬਲ ਵਾਰਮਿੰਗ ਦੇ ਮੱਦੇ ਨਜ਼ਰ ਇਸ ਦਾ ਲਾਹਾ ਲੈਣ ਦੀ ਲੋੜ ਹੈ। ਇਸ ਮੌਕੇ ਵਸੰਤ ਦਾਦਾ ਇੰਸਟੀਚਿਊਟ ਪੁਣੇ ਦੇ ਡਾਇਰੈਕਟਰ ਸ਼ਿਵਾਜੀਰਾਓ ਸੀ. ਦੇਸ਼ਮੁੱਖ (ਸੇਵਾ ਮੁਕਤ ਆਈ.ਏ.ਐਸ) ਨੇ ਸੂਬਾ ਸਰਕਾਰ ਨੂੰ ਖੰਡ ਮਿਲਾਂ ਸਬੰਧੀ ਨੀਤੀਆਂ ਵਿੱਚ ਸੁਧਾਰ ਲਿਆਉਣ ਤੇ ਜ਼ੋਰ ਦਿੱਤਾ।
ਵਧੀਕ ਮੁੱਖ ਸਕੱਤਰ ਸਹਿਕਾਰਤਾ ਡੀ.ਪੀ ਰੈਡੀ ਅਤੇ ਵਧੀਕ ਮੁੱਖ ਸਕੱਤਰ ਵਿਕਾਸ ਵਿਸ਼ਵਜੀਤ ਖੰਨਾ ਨੇ ਇਸ ਮੇਕ ਦੱਸਿਆ ਕਿ ਗੰਨਾ ਉਤਪਾਦਕਾਂ ਦੀ ਹਾਲਤ ‘ਚ ਸੁਧਾਰ ਲਿਆਉਣ ਲਈ ਮਾਹਿਰਾਂ ਕਈ ਭਾਈਵਾਲਾਂ ਨਾਲ ਮੀਟਿੰਗਾਂ ਦੀ ਇਕ ਲੜੀ ਤੋਂ ਬਾਅਦ ਹੀ ਨਵੀਨੀਕਰਨ ਦਾ ਇਹ ਖਰੜਾ Àਲੀਕਿਆ ਗਿਆ ਹੈ ਅਤੇ ਇਥੇਨੌਲ ਦੇ ਉਤਪਾਦਨ ਲਈ ਡਿਸਟਿਲਰੀਆਂ ਲਗਾਉਣ ਦੀ ਤਜਵੀਜ਼ ਰੱਖੀ ਹੈ ਤਾਂ ਜੋ ਸੂਬੇ ਵਿੱਚ ਸਹਿਕਾਰੀ ਖੰਡ ਮਿੱਲਾਂ ਦੀ ਦਸ਼ਾ ਅਤੇ ਸਿਹਤ ਵਿੱਚ ਸੁਧਾਰ ਆ ਸਕੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਸਕੱਤਰ ਸਹਿਕਾਰਤਾ ਗਗਨਦੀਪ ਸਿੰਘ ਬਰਾੜ, ਰਜਿਸਟਰਾਰ ਸਹਿਕਾਰੀ ਸੰਸਥਾਵਾ ਅਰਵਿੰਦਰ ਸਿੰਘ ਬੈਂਸ, ਪ੍ਰਬੰਧ ਨਿਰਦੇਸ਼ਕ ਅਰੁਨ ਸੇਖੜੀ , ਗੰਨਾ ਕਮਿਸ਼ਨਰ ਪੰਜਾਬ ਜਸਵੰਤ ਸਿੰਘ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਕੇ.ਐਸ. ਥਿੰਦ ਵੀ ਮੌਜੂਦ ਸਨ।

Leave a Reply

Your email address will not be published. Required fields are marked *