ਕੈਨੇਡਾਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਕਿਰਨ ਬਾਲਾ ਨੂੰ ਪਾਕਿ ਭੇਜਣ ਲਈ ਅਕਾਲੀ ਮੰਤਰੀ ਦਾ ਹੱਥ!

ਸ਼੍ਰੋਮਣੀ ਕਮੇਟੀ ਨੇ ਮੁੜ ਲਿਆ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਸਹਾਰਾ
ਪਟਿਆਲਾ 21 ਅਪ੍ਰੈਲ (ਮਧੂਸਾਰ ਬਿਊਰੋ) ਸਿੱਖ ਪਾਕਿ ਜਥੇ ‘ਚ ਸ਼ਾਮਲ ਹੋ ਕੇ ਪਾਕਿ ਪੁੱਜੀ ਕਿਰਨ ਬਾਲਾ ਵੱਲੋਂ ਵਿਆਹ ਕੀਤੇ ਜਾਣ ਮਗਰੋਂ ਜਿਥੇ ਸ਼੍ਰੋਮਣੀ ਕਮੇਟੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਉਥੇ ਇਹ ਵੀ ਰਹੱਸ ਖੁੱਲ੍ਹਣ ਲੱਗਾ ਹੈ ਕਿ ਕਿਰਨ ਬਾਲਾ ਨੂੰ ਪਾਕਿ ਜਥੇ ‘ਚ ਸ਼ਾਮਲ ਕੀਤੇ ਜਾਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਧਿਕਾਰੀ ਵੱਲੋਂ ਸਿਫਾਰਸ਼ ਕੀਤੀ ਗਈ ਸੀ, ਇਸ ਰਹੱਸ ਮਗਰੋਂ ਅਕਾਲੀ ਦਲ ਦੇ ਇਕ ਮੰਤਰੀ ਦਾ ਨਾਂ ਵੀ ਖੁੱਲ੍ਹਕੇ ਸਾਹਮਣੇ ਆਉਣ ਲੱਗਾ, ਜਿਸ ਨੇ ਕਿਰਨ ਬਾਲਾ ਨੂੰ ਪਾਕਿ ਭੇਜਣ ‘ਚ ਅਹਿਮ ਰੋਲ ਅਦਾ ਕੀਤਾ ਹੈ, ਇਸ ਪੂਰੇ ਮਾਮਲੇ ਤੋਂ ਬਚਕੇ ਨਿਕਲਣ ਲਈ ਸ਼੍ਰੋਮਣੀ ਕਮੇਟੀ ਨੇ ਮਾਮਲੇ ਦੀ ਜਾਂਚ ਲਈ ਮੁੜ ਸਬ ਕਮੇਟੀ ਬਣਾ ਕੇ ਸਹਾਰਾ ਲਿਆ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਨਾਨਕ ਸ਼ਾਹ ਫਕੀਰ ਫਿਲਮ ਰਲੀਜ਼ਿਗ ਨੂੰ ਲੈ ਕੇ ਪ੍ਰਵਾਨਗੀ ਦੇਣ ਦੇ ਮਾਮਲੇ ਦਾ ਸਿਵਾ ਅਜੇ ਠੰਡਾ ਨਹੀਂ ਸੀ ਹੋਇਆ ਕਿ ਵਿਸਾਖੀ ਮਨਾਉਣ ਲਈ ਪਾਕਿ ਸਿੱਖ ਜਥੇ ‘ਚ ਸ਼ਾਮਲ ਮਹਿਲਾ ਕਿਰਨ ਬਾਲਾ ਵੱਲੋਂ ਜਥੇ ਤੋਂ ਵੱਖ ਹੋ ਕੇ ਧਰਮ ਪਰਿਵਰਤਨ ਕਰਕੇ ਪਾਕਿਸਤਾਨ ‘ਚ ਵਿਆਹ ਕੀਤੇ ਜਾਣ ਦੇ ਮਾਮਲੇ ਨੇ ਤੂਲ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਮੁੜ ਪੈਰ ਪਿਛਾਂਹ ਖਿੱਚਣੇ ਸ਼ੁਰੂ ਕਰ ਦਿੱਤੇ ਹਨ ਅਤੇ ਮਾਮਲੇ ਦੀ ਪੜਤਾਲ ਲਈ ਜਾਂਚ ਸਬ ਕਮੇਟੀ ਹਵਾਲੇ ਕਰ ਦਿੱਤੀ ਹੈ।
ਸ਼੍ਰੋਮਣੀ ਕਮੇਟੀ ਵਲੋਂ ਕਿਰਨ ਬਾਲਾ ਮਾਮਲੇ ‘ਤੇ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਗਠਿਤ ਕੀਤੇ ਜਾਣ ਤੋਂ ਬਾਦ ਇਹ ਸਪੱਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਵਿਵਾਦਾਂ ‘ਚੋਂ ਬਚਣ ਲਈ ਗਠਿਤ ਕੀਤੀਆਂ ਜਾਂਚ ਕਮੇਟੀ ਦੇ ਸਹਾਰੇ ਚੱਲ ਰਹੀ ਹੋਵੇ। ਸ਼੍ਰੋਮਣੀ ਕਮੇਟੀ ਵੱਲੋਂ ਕਿਰਨ ਮਾਮਲਾ ‘ਤੇ ਭਾਰਤੀ ਏਜੰਸੀਆਂ ਦੀ ਅਸਫਲਤਾ ਦਾ ਦੋਸ਼ ਮੜ੍ਹਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਇਹ ਵੀ ਜੱਗ ਜ਼ਾਹਿਰ ਹੋਇਆ ਹੈ ਕਿ ਕਿਰਨ ਬਾਲਾ ਨੂੰ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ‘ਚ ਸ਼ਾਮਲ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੱਲੋਂ ਸਿਫਾਰਸ਼ ਕੀਤੀ ਗਈ।
ਸੂਤਰਾਂ ਮੁਤਾਬਕ ਇਹ ਪਤਾ ਚਲਿਆ ਹੈ ਕਿ ਕਿਰਨ ਬਾਲਾ ਨੂੰ ਪਾਕਿ ਭੇਜਣ ਲਈ ਅਕਾਲੀ ਦਲ ਦੇ ਇਕ ਮੰਤਰੀ ਦਾ ਪੂਰਾ ਹੱਥ ਹੈ, ਜਿਸ ਨੇ ਕਿਰਨ ਬਾਲਾ ਨੂੰ ਪਾਕਿ ਭੇਜਣ ਲਈ ਜਥੇ ਦਾ ਸਹਾਰਾ ਲਿਆ। ਕਿਰਨ ਬਾਲਾ ਨੂੰ ਪਾਕਿ ਜਥੇ ‘ਚ ਸ਼ਾਮਲ ਕਰਵਾਉਣ ਲਈ ਮੰਤਰੀ ਦੇ ਪੀ.ਏ. ਵੱਲੋਂ ਸ਼੍ਰੋਮਣੀ ਕਮੇਟੀ ਦੇ ਗਲਿਆਰੇ ‘ਚ ਪਹੁੰਚ ਕੇ ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ, ਜਿਸ ਨੇ ਕਿਰਨ ਬਾਲਾ ਨੂੰ ਜਥੇ ‘ਚ ਸ਼ਾਮਲ ਕਰਨ ਲਈ ਕਿਹਾ, ਪਰ ਜਦੋਂ ਸ਼੍ਰੋਮਣੀ ਕਮੇਟੀ ਅਧਿਕਾਰੀ ਨੇ ਅਸਮਰਥਾ ਜਿਤਾਈ ਤਾਂ ਉਸ ਦੀ ਫੋਨ ਰਾਹੀਂ ਅਕਾਲੀ ਮੰਤਰੀ ਨਾਲ ਗੱਲ ਕਰਵਾ ਦਿੱਤੀ ਗਈ, ਜਿਸ ਮਗਰੋਂ ਕਿਰਨ ਬਾਲਾ ਨੂੰ ਪਾਕਿ ਜਥੇ ‘ਚ ਸ਼ਾਮਲ ਕੀਤੇ ਜਾਣ ਲਈ ਹਰੀ ਝੰਡੀ ਮਿਲ ਗਈ।
ਸਿੱਖ ਜਥੇ ‘ਚ ਸ਼ਾਮਲ ਹੋ ਕੇ ਪਾਕਿ ਪਹੁੰਚ ਕੇ ਜਥੇ ਤੋਂ ਵੱਖ ਹੋ ਕੇ ਕਿਰਨ ਬਾਲਾ ਨੇ ਧਰਮ ਪਰਿਵਰਤਨ ਕਰਕੇ ਲਾਹੌਰ ਦੇ ਹਿੰਗਰਵਾਲ ਦੇ ਵਾਸੀ ਮੁਹੰਮਦ ਆਜ਼ਮ ਨਾਲ ਵਿਆਹ ਰਚਾਇਆ ਹੈ, ਜਿਸ ਨੂੰ ਪਾਕਿ ਨਾਗਰਿਕਤਾ ਦੇਣ ਬਾਰੇ ਫੈਸਲਾ ਸੋਮਵਾਰ ਨੂੰ ਆਉਣਾ ਹੈ, ਪਰ ਸੱਚਾਈ ਇਹ ਹੈ ਕਿ ਕਿਰਨ ਬਾਲਾ ਪਹਿਲਾਂ ਤੋਂ ਹੀ ਲਾਹੌਰ ਵਾਸੀ ਦੇ ਸੰਪਰਕ ‘ਚ ਸੀ, ਜਿਸ ਨੇ ਸਿਆਸੀ ਅਕਾਲੀ ਆਗੂਆਂ ਨਾਲ ਨੇੜਤਾ ਬਣਾ ਕੇ ਸਿੱਖ ਜਥੇ ‘ਚ ਸ਼ਾਮਲ ਹੋਈ ਅਤੇ ਪਾਕਿ ਪਹੁੰਚਣ ‘ਚ ਸਫਲ ਹੋਈ।

Leave a Reply

Your email address will not be published. Required fields are marked *