ਦੇਸ਼-ਵਿਦੇਸ਼ਪੰਜਾਬ

ਅਦਾਲਤਾਂ ਸਿੱਖਾਂ ਨੂੰ ਹੈਲਮਟ ਪਾਉਣ ਲਈ ਮਜ਼ੂਬਰ ਨਾ ਕਰਨ : ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ 23 ਅਪ੍ਰੈਲ (ਸੁਖਬੀਰ ਸਿੰਘ,ਮਧੂਸਾਰ ਬਿਊਰੋ) ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਮਸਕਟ ਤੋਂ ਫੋਨ ਰਾਹੀ ਬੋਲਦਿਆਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਇੱਕ ਸਿੱਖ ਨੂੰ ਹੈਲਮਟ ਪਾਉਣ ਲਈ ਮਜ਼ਬੂਰ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੰਗਰੇਜ਼ਾ ਦੀ ਗੁਲਾਮੀ ਤੋਂ ਛੁਟਕਾਰਾ ਦੁਆਉਣ ਲਈ ਸਿੱਖਾਂ ਨੇ 87% ਕੁਰਬਾਨੀਆ ਕੀਤੀਆਂ ਹਨ ਅੱਜ ਉਹਨਾਂ ਨੂੰ ਹੀ ਦੇਸ਼ ਵਿੱਚ 2 ਨੰਬਰ ਦੇ ਸ਼ਹਿਰੀ ਗਿਣਿਆ ਜਾਣ ਲੱਗਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਦਸਤਾਰ ਗੁਰੂ ਕੀ ਮੋਹਰ ਕੇਸÂ ਦੀ ਸੰਭਾਲ ਤਾ ਹੈ ਹੀ ਪਰ ਇਹ ਸਿ ੱਖਾਂ ਦਾ ਤਾਜ ਅਤੇ ਸਿੱਖੀ ਦੀ ਪਹਿਚਾਣ ਲਈ ਨਿਸਚਿਤ ਹੋ ਚੁੱਕੀ ਹੈ।
ਸਿੰਘ ਸਾਹਿਬ ਜੀ ਨੇ ਅਦਾਲਤਾਂ ਨੂੰ ਸੁਚੇਤ ਕਰਦਿਆ ਕਿਹਾ ਕਿ ਵਾਰ-ਵਾਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕੀਤਾ ਜਾਵੇ।ਉਹਨਾਂ ਇਹ ਵੀ ਕਿਹਾ ਕਿ ਜਿਸ ਦੇਸ਼ ਦਾ ਪ੍ਰਧਾਨਮੰਤਰੀ,ਰਾਸ਼ਟਰਪਤੀ,ਫੌਜ ਮੁੱਖੀ ਅਤੇ ਇਸ ਅਦਾਲਤ ਵਿੱਚ ਹੀ ਚੀਫ ਜੱਜ ਦਸਤਾਰ ਧਾਰੀ ਸਿੱਖ ਰਹਿ ਚੁੱਕੇ ਹੋਣ ਉੱਥੇ ਸੁਪਰੀਮ ਕੋਰਟ ਵਲੋਂ ਦਸਤਾਰ ਸਬੰਧੀ ਉਠਾਏ ਸਵਾਲਾਂ ਨਾਲ ਜੱਜਾਂ ਦੀ ਸੋਚ ਉੱਪਰ ਵੀ ਸਵਾਲ ਪੈਦਾ ਹੋ ਜਾਂਦਾ ਹੈ।ਜਿੰਨਾ ਦਸਤਾਰ ਧਾਰੀ ਸਿੱਖਾਂ ਨੇ ਦੂਜਿਆਂ ਦੀਆਂ ਬਹੁ-ਬੇਟੀਆ ਦੀ ਇੱਜ਼ਤ ਬਚਾਉਣ ਲਈ ਕੁਰਬਾਨੀਆ ਕੀਤੀਆਂ ਹੋਣ ਅੱਜ ਉਹਨਾਂ ਸਿੱਖਾਂ ਦੀ ਹੀ ਪਹਿਚਾਣ ਨੂੰ ਖਤਰਾ ਪੈਦਾ ਹੋ ਗਿਆ ਹੈ ਇਸ ਤਰ੍ਹਾਂ ਜਾਪਦਾ ਹੈ ਕਿ ਇਨਸਾਫ ਦੀ ਕੁਰਸੀ ਤੇ ਬੈਠੇ ਜਿੰਮੇਵਾਰਾ ਵਲੋਂ ਦਸਤਾਰ ਬਾਰੇ ਪੁੱਛੇ ਸਵਾਲ ਸ਼ੰਕਾ ਪੈਦਾ ਕਰਦੇ ਹਨ ਕਿ ਜਿਵੇਂ ਦੇਸ਼ ਦੀ ਨਿਆ ਪ੍ਰਣਾਲੀ ਵੀ ਸਿੱਖਾਂ ਨੂੰ ਹਿੰਦੂ ਧਰਮ ਦੇ ਅੰਗ ਵਜੋਂ ਹੀ ਵੇਖ ਰਹੀ ਹੈ ਤੇ ਉੱਹ ਸਿੱਖਾਂ ਦੇ ਸਿਰਾਂ ਉੱਪਰ ਦਸਤਾਰ ਵੇਖਣਾ ਹੀ ਨਹੀਂ ਚਾਹੁੰਦੀ ਹੈ।ਸਿੰਘ ਸਾਹਿਬ ਜੀ ਨੇ ਕਿਹਾ ਕਿ ਜੇਕਰ ਅਦਾਲਤ ਜਾਣ ਬੁਝ ਕਿ ਦਸਤਾਰ ਸਬੰਧੀ ਕੋਈ ਗਲਤ ਫੈਸਲਾ ਦਿੰਦੀ ਹੈ ਤਾਂ ਇਸ ਤੋਂ ਨਿਕਲਣ ਵਾਲੇ ਨਤੀਜਿਆ ਬਾਰੇ ਵੀ ਸੋਚ ਲੈਣ।ਸਿੰਘ ਸਾਹਿਬ ਜੀ ਨੇ ਇਸ ਕੇਸ ਸਬੰਧੀ ਸ਼੍ਰੋਮਣੀ ਗੁ:ਪ੍ਰ:ਕਮੇਟੀ ਅਤੇ ਦਿੱਲੀ ਸਿੱਖ ਗੁ:ਮੈ:ਕਮੇਟੀ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਤੁਰੰਤ ਹੀ ਇਸ ਕੇਸ ਦੀ ਸਮਾਂ ਰਹਿੰਦਿਆਂ ਪੈਰਵਾਈ ਕਰਕੇ ਯੋਗ ਉਪਰਾਲੇ ਕੀਤੇ ਜਾਣ।

Leave a Reply

Your email address will not be published. Required fields are marked *