ਭਾਜਪਾ ਦੀ ਮਜ਼ਬੂਤੀ ਲਈ ਜਨਤਾ ਨੂੰ ‘ਮਿਸ ਕਾਲ ਮੁਹਿੰਮ’ ਨਾਲ ਜੋੜਾਂਗੇ : ਵਰੁਣ ਜਿੰਦਲ, ਸੁਸ਼ੀਲ ਨਈਅਰ
ਪਟਿਆਲਾ 6 ਫਰਵਰੀ (ਰਮਨਦੀਪ/ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਨੂੰ ਜ਼ਿਲ੍ਹੇ ਵਿਚ ਮਜ਼ਬੂਤ ਕਰਨ ਲਈ ਟਕਸਾਲੀ ਭਾਜਪਾਈ ਆਗੂਆਂ ਅਤੇ ਵਰਕਰਾਂ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਪਾਰਟੀ ਦੇ ਵਿਸਥਾਰ ਦੇ ਨਾਲ ਨਾਲ ਪਾਰਟੀ ਦੀ ਮਜਬੂਤੀ ਲਈ ਉਹ ਮੈਦਾਨ ਵਿਚ ਉਤਰਨਗੇ। ਅੱਜ ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਵਰੁਣ ਜਿੰਦਲ ਅਤੇ ਸੁਸ਼ੀਲ ਨਈਅਰ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਇਹ ਫੈਸਲਾ ਲਿਆ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਵਰੁਣ ਜਿੰਦਲ ਅਤੇ ਸੁਸ਼ੀਲ ਨਈਅਰ ਨੇ ਕਿਹਾ ਕਿ ਟਕਸਾਲੀ ਭਾਜਪਾਈ ਪਾਰਟੀ ਦੀ ਮਜਬੂਤੀ ਦੇ ਲਈ ਜਨਤਾ ਨੂੰ ‘ਮਿਸ ਕਾਲ ਮੁਹਿੰਮ’ ਨਾਲ ਜੋੜਨਗੇ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਭਾਜਪਾ ਮਿਸ਼ਨ ਤਹਿਤ ਜ਼ਿਲ੍ਹੇ ਵਿਚ ਭਾਜਪਾ ਵਰਕਰ ਪੂਰੀ ਤਰ੍ਹਾਂ ਸਰਗਰਮੀ ਵਾਲਾ ਰੋਲ ਅਦਾ ਕਰਨਗੇ ਅਤੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਪਾਰਟੀ ਦਾ ਵਿਸਥਾਰ ਕਰਨ ਤੋਂ ਇਲਾਵਾ ਮਜਬੂਤੀ ਦਿੱਤੀ ਜਾਵੇਗੀ। ਵਰੁਣ ਜਿੰਦਲ ਨੇ ਕਿਹਾ ਕਿ ਭਾਜਪਾ ਸਭ ਤੋਂ ਵੱਡੀ ਪਾਰਟੀ ਹੈ ਅਤੇ ਭਾਜਪਾ ਦੀਆਂ ਨੀਤੀਆਂ ਨੂੰ ਪਸੰਦ ਕਰਨ ਵਾਲੇ, ਭਾਜਪਾ ਨਾਲ ਜੁੜਨ ਵਾਲੇ ਲੋਕਾਂ ਤੱਕ ਪਹੁੰਚ ਕਰਕੇ ‘ਮਿਸ ਕਾਲ ਮੁਹਿੰਮ’ ਰਾਹੀਂ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਵਰੁਣ ਜਿੰਦਲ ਨੇ ਕਿਹਾ ਕਿ ਜਿਹੜੇ ਲੋਕ ਪਾਰਟੀ ਨੂੰ ਪਿਆਰ ਕਰਦੇ ਹਨ, ਜੁੜਨਾ ਚਾਹੁੰਦੇ ਹਨ ਅਤੇ ਪਾਰਟੀ ਦਾ ਮੈਂਬਰ ਬਣਨਾ ਚਾਹੁੰਦੇ ਹਨ ਤਾਂ ਉਹ ਪਾਰਟੀ ਵੱਲੋਂ ਜਾਰੀ ‘ਮਿਸ ਕਾਲ ਮੁਹਿੰਮ’ ਨਾਲ ਜੁੜਨ ਟੋਲ ਫਰੀ ਨੰ: 8980808080 ’ਤੇ ਮਿਸ ਕਾਲ ਦੇ ਕੇ ਭਾਜਪਾ ਪਰਿਵਾਰ ਦਾ ਮੈਂਬਰ ਬਣ ਸਕਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਜਨਤਾ ਬੇਝਿਜਕ ‘ਮਿਸ ਕਾਲ ਮੁਹਿੰਮ’ ਰਾਹੀਂ ਪਾਰਟੀ ਨੂੰ ਵਧੇਰੇ ਮਜਬੂਤੀ ਪ੍ਰਦਾਨ ਕਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰੇਸਵਰ ਪੰਡਿਤ, ਜਗਦੀਸ ਚੌਧਰੀ, ਰਮੇਸ ਵਰਮਾ, ਸੰਦੀਪ ਸਰਮਾ, ਪੁਨੀਤ, ਸਤਨਾਮ ਸਿੰਘ, ਲਵੀ ਸਿੰਘ, ਸਿਮਰਨਜੀਤ ਸਿੰਘ, ਅਮਰਦੀਪ ਭਾਰਤੀ, ਸੈਫੀ ਸਰਮਾ, ਰਮੇਸ ਕੁਮਾਰ, ਦਿਨੇਸ ਕੁਮਾਰ, ਕਪਿਲ, ਵਿੱਕੀ, ਅਸੋਕ, ਕਰਨ, ਅਮਨਦੀਪ ਸਰਮਾ, ਬੰਟੀ ਬਾਬਾ, ਦਲੀਪ ਸਿੰਘ, ਗੁਰਤੇਜ ਗੋਲਡੀ, ਅਨਿਲ ਸਿੰਗਲਾ, ਸਤੀਸ ਭਾਦਵਾ, ਪਰਮਿੰਦਰ ਸਿੰਘ, ਗੋਪੀ ਮੱਟੂ, ਸੁਖਮਨਪ੍ਰੀਤ, ਚਿਰਾਗ ਸਿੰਗਲਾ, ਰਾਜੇਸ ਦੇਵ, ਰਵਿੰਦਰ ਸਿੰਘ, ਸੰਦੀਪ , ਤਿ੍ਰਭੁਵਨ ਗੁਪਤਾ, ਜੀਵਨ ਕੁਮਾਰ, ਤਰੁਣ ਜਿੰਦਲ, ਆਸੂ ਸੇਠ, ਦਕਸ ਰਾਜਪੂਤ, ਵੰਸ ਸਚਦੇਵਾ, ਅਮਨ ਸਰਮਾ ਆਦਿ ਸ਼ਾਮਲ ਸਨ।

