ਪੰਜਾਬਪਟਿਆਲਾ

ਬਿਜਲੀ ਕਾਮੇ ਪਹਿਲਵਾਨ ਗਰੁੱਪ ਨੂੰ ਛੱਡ ਕੇ ਇੰਪਲਾਈਜ਼ ਫੈਡਰੇਸ਼ਨ ‘ਚ ਸ਼ਾਮਲ

ਤੀਰਥ ਰਾਮ ਪ੍ਰਧਾਨ ਅਤੇ ਦਵਿੰਦਰ ਸਿੰਘ ਸਕੱਤਰ ਬਣੇ:
ਪਟਿਆਲਾ: 24 ਅਪ੍ਰੈਲ (ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਨੂੰ ਉਸ ਸਮੇ ਹੋਰ ਬਲ ਮਿਲਿਆਂ ਜ਼ਦੋ ਕੈਟ ਸਬ ਡਵੀਜ਼ਨ ਦੇ ਤਿੰਨ ਦਰਜ਼ਨ ਬਿਜਲੀ ਮੁਲਾਜਮਾਂ ਨੇ ਪਹਿਲਵਾਨ ਗਰੁੱਪ ਨੂੰ ਅਲਵਿੰਦਾ ਕਹਿ ਕੇ ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ ਵਿੱਚ ਸਾਮਲ ਹੋਣ ਦਾ ਐਲਾਨ ਕਰ ਦਿੱਤਾ।

ਪਸਿਆਣਾ ਗਰਿੰਡ ਤੇ ਜਥੇਬੰਦੀ ਦੀ ਅਹਿਮ ਮੀਟਿੰਗ ਸਿਵਦੇਵ ਸਿੰਘ ਸੀ੍ਰ.ਮੀਤ ਪ੍ਰਧਾਨ ਪਟਿਆਲਾ ਸਰਕਲ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਤੀਰਥ ਰਾਮ ਪ੍ਰਧਾਨ ਅਤੇ ਦਵਿੰਦਰ ਸਿੰਘ ਸਕੱਤਰ ਬਣਾਏ ਗਏ।ਇਸ ਤੋ ਇਲਾਵਾ ਸਬ ਡਵੀਜ਼ਨ ਦੀ ਪੰਜ ਮੈਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਪਾਲਾ ਸਿੰਘ ਸਹਾਇਕ ਸਕੱਤਰ,ਅਨਿਲ ਕੁਮਾਰ ਮੀਤ ਪ੍ਰਧਾਨ,ਸੋਹਨ ਵਿੱਤ ਸਕੱਤਰ ਅਤੇ ਕੁਲਬੀਰ ਸਿੰਘ ਸਲਾਹਕਾਰ ਨਿਯੁਕਤ ਕੀਤੇ ਗਏ।ਇਸ ਮੋਕੇ ਜਥੇਬੰਦੀ ਦੇ ਸੁਬਾਈ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਬਿਜਲੀ ਮੁਲਾਜਮਾਂ ਦੀਆਂ ਅਹਿਮ ਮੰਗਾ ਜਿਹਨਾਂ ਵਿੱਚ ਸਮੱਚੇ ਬਿਜਲੀ ਮੁਲਾਜਮਾਂ ਨੂੰ ਪੈ ਬੈਡ 1.12.11 ਤੋ ਦੇਣਾ ਅਤੇ 23 ਸਾਲਾ ਪ੍ਰਮੋਸ਼ਲ ਸਕੇਲ ਬਿਨਾਂ ਸਰਤ ਸਾਰੇ ਕਰਮਚਾਰੀਆਂ ਤੇ ਲਾਗੂ ਕਰਨਾ ਲਮਕਾਅ ਅਵਸਥਾਂ ਪਿਆਂ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਮੁਲਾਜਮਾਂ ਦੇ ਮਸਲੇ ਹੱਲ ਨਹੀ ਕਰ ਰਹੀ ਜਿਸ ਕਾਰਨ ਬਿਜਲੀ ਮੁਲਾਜਮਾਂ ਵਿੱਚ ਰੋਹ ਹੈ। ਉਹਨਾਂ ਬਿਜਲੀ ਮੰਤਰੀ ਗ੍ਰੁਰਪਰੀਤ ਸਿੰਘ ਕਾਗੜ ਵੱਲੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿੱਚ 3648 ਨਵੇ ਕਰਮਚਾਰੀ ਭਰਤੀ ਕਰਨ ਦੇ ਐਲਾਨ ਦਾ ਸਵਾਗਤ ਕਰਦੇ ਕਿਹਾ ਕਿ ਬਿਜਲੀ ਨਿਗਮ ਵਿੱਚ ਇਸ ਸਮੇ ਤੀਹ ਹਜਾਰ ਤੋ ਵੱਧ ਅਸਾਮੀਆਂ ਖਾਲੀ ਪਈਆਂ ਹਨ। ਉਹਨਾ ਮੰਗ ਕੀਤੀ ਕਿ ਆਉਣ ਵਾਲੇ ਝੋਨੈ ਦੇ ਸੀਜਨ ਤੋ ਪਹਿਲਾਂ ਪਹਿਲਾ ਨਵੇ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ।ਉਹਨਾ ਕਿਹਾ ਕਿ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦਾ ਵਫਦ ਜਲਦੀ ਹੀ ਨਵੇ ਬਿਜਲੀ ਮੰਤਰੀ ਨੂੰ ਮਿਲ ਕੇ ਮੁਲਾਜਮਾਂ ਦੀਆਂ ਮੰਗਾਂ ਹੱਲ ਕਰਨ ਦੀ ਮੰਗ ਕਰੇਗਾ। ਇਸ ਮੋਕੇ ਦੇ ਜਥੇਬੰਦੀ ਦੇ ਆਗੂ ਗੁਰਦੀਪ ਸਿੰਘ ਬੋਲੜਕਲਾਂ,ਰਿਸੂ ਅਰੋੜਾ,ਰਾਜਿੰਦਰ ਸਿੰਘ ਪੱਪੀ,ਇੰਜ:ਸੁਖਪਾਲ ਸਿੰਘ ਹੇਅਰ ਜੇਈ,ਹਰਵਿੰਦਰ ਸਿੰਘ,ਪ੍ਰੀਤਮ,ਹਰਪਿੰਦਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *