ਹੀਰਾ ਸਿੰਘ ਗਾਬੜੀਆ ਵੱਲੋਂ ਬੀ.ਸੀ ਵਿੰਗ ਦੇ ਅਹੁਦੇਦਾਰਾਂ ਦੀ ਤੀਜੀ ਸੁਚੀ ਜਾਰੀ
ਚੰਡੀਗੜ• 25 ਅਪ੍ਰੈਲ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਪ੍ਰਧਾਨ ਸ. ਹੀਰਾ ਸਿੰਘ ਗਾਬੜੀਆ ਨੇ ਬੀ.ਸੀ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਇਸ ਵਿੰਗ ਦੇ ਅਹੁਦੇਦਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ।
ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਅੱਜ ਜਾਰੀ ਕੀਤੀ ਸੂਚੀ ਅਨੁਸਾਰ ਜਿਲਾ ਪ੍ਰਧਾਨ, ਹਲਕਾ ਪ੍ਰਧਾਨ ਅਤੇ ਵਿੰਗ ਦੇ ਅਹੁਦੇਦਾਰਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਸ. ਬਲਵੰਤ ਸਿੰਘ ਰਾਮਗੜ• ਨੂੰ ਬੀ.ਸੀ ਵਿੰਗ ਦਾ ਸਰਪ੍ਰਸਤ ਬਣਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਜਿਹਨਾਂ ਆਗੁਆਂ ਨੂੰ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਭੁਪਿੰਦਰ ਸਿੰਘ ਸੈਣੀ ਡੇਰਾਬਸੀ, ਸ. ਸੁਖਚੈਨ ਸਿੰਘ ਲਾਇਲਪੁਰੀ ਫਿਰੋਜਪੁਰ, ਸ. ਪਰਵਿੰਦਰ ਸਿੰਘ ਸਮਰਾਲਾ, ਸ. ਗੁਰਦਿਆਲ ਸਿੰਘ ਸੁਲਤਾਨਪੁਰ ਲੋਧੀ ਅਤੇ ਸ. ਜਰਨੈਲ ਸਿੰਘ ਕਲਸੀ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਸ. ਠੇਕੇਦਾਰ ਗੁਰਨਾਮ ਸਿੰਘ ਅਨੰਦਪੁਰ ਸਾਹਿਬ, ਸ. ਜਸਵਿੰਦਰ ਸਿੰਘ ਜੱਸੀ ਅਤੇ ਸ. ਨਰਿੰਦਰਪਾਲ ਸਿੰਘ ਮੋਗਾ ਨੂੰ ਬੀ.ਸੀ. ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ।
ਸ. ਹੀਰਾ ਸਿੰਘ ਗਾਬੜੀਆਂ ਨੇ ਦੱਸਿਆ ਕਿ ਸ. ਸੁਖਵਿੰਦਰ ਸਿੰਘ ਦਾਨੀਪੁਰ, ਸ. ਇੰਦਰਜੀਤ ਸਿੰਘ ਕੰਡਾ ਜਲਾਲਾਬਾਦ ਅਤੇ ਸ. ਜਰਨੈਲ ਸਿੰਘ ਕਲਸੀ ਰਾਮਪੁਰਾ ਫੂਲ ਨੂੰ ਪ੍ਰਚਾਰ ਸਕੱਤਰ, ਸ. ਗੁਰਚਰਨ ਸਿੰਘ ਗੁਰੂ ਨੂੰ ਪ੍ਰੈਸ ਸਕੱਤਰ, ਸ. ਸਰਬਜੀਤ ਸਿੰਘ ਦੁੱਗਰੀ, ਸ. ਪਰਮਜੀਤ ਸਿੰਘ ਮਠਾੜੂ ਅਤੇ ਸ. ਸੁਖਵਿੰਦਰਪਾਲ ਸਿੰਘ ਗਰਚਾ ਲੁਧਿਆਣਾ ਨੂੰ ਵਿੰਗ ਦਾ ਮੀਡੀਆ ਸਲਾਹਕਾਰ ਬਣਾਇਆ ਗਿਆ ਹੈ। ਸ਼੍ਰੀ. ਬਲਦੇਵ ਰਾਜ ਪੱਪੂ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਸ. ਹਰਜੀਤ ਸਿੰਘ ਖੁਰਲ ਲੁਧਿਆਣਾ ਨੂੰ ਵਿੰਗ ਦਾ ਸਕੱਤਰ ਬਣਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਜਤਿੰਦਰ ਸਿੰਘ ਪੱਪਾ ਨੂੰ ਜਿਲਾ ਗੁਰਦਾਸਪੁਰ (ਦਿਹਾਤੀ), ਸ. ਰਣਜੀਤ ਸਿੰਘ ਚਾਨਣ ਨੂੰ ਗੁਰਦਾਸਪੁਰ (ਸ਼ਹਿਰੀ), ਸ. ਨਛੱਤਰ ਸਿੰਘ ਢੋਲਨੀਆਂ ਨੂੰ ਜਿਲਾ ਪ੍ਰਧਾਨ ਮੋਗਾ (ਦਿਹਾਤੀ), ਸ. ਚਰਨਜੀਤ ਸਿੰਘ ਝੰਡੇਆਣਾ ਨੂੰ ਜਿਲਾ ਪ੍ਰਧਾਨ ਮੋਗਾ (ਸ਼ਹਿਰੀ), ਸ. ਗੁਰਦੇਵ ਸਿੰਘ ਠੇਕੇਦਾਰ ਨੂੰ ਜਿਲਾ ਫਰੀਦਕੋਟ, ਸ. ਗੁਰਦੇਵ ਸਿੰਘ ਰਿਟਾ ਪੀ.ਆਰ.ਓ ਨੂੰ ਪੁਲਿਸ ਜਿਲਾ ਜਗਰਾਉਂ ਅਤੇ ਸ. ਜਸਪਾਲ ਸਿੰਘ ਮਲੋਟ ਨੂੰ ਪ੍ਰਧਾਨ ਜਿਲਾ ਸ੍ਰੀ ਮੁਕਤਸਰ ਸਾਹਿਬ (ਦਿਹਾਤੀ) ਦੇ ਨਾਮ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਗੁਰਵਿੰਦਰ ਸਿੰਘ ਹਰਸ਼ਛੀਨਾ ਨੂੰ ਹਲਕਾ ਰਾਜਾਸਾਂਸੀ, ਸ. ਰਛਪਾਲ ਸਿੰਘ ਨੂੰ ਹਲਕਾ ਅਜਨਾਲਾ ਅਤੇ ਸ. ਤਰਲੋਕ ਸਿੰਘ ਫੋਰਮੈਨ ਨੂੰ ਹਲਕਾ ਬਾਬਾ ਬਕਾਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਜਿਲਾ ਬਠਿੰਡਾ ਦੇ ਹਲਕਾ ਰਾਮਪੁਰਾ ਫੁਲ ਤੋਂ ਸ. ਮਨਜੀਤ ਸਿੰਘ ਧੰਨਾ, ਸ. ਗੁਰਮੀਤ ਸਿੰਘ ਬਾਹੀਆ ਨੂੰ ਹਲਕਾ ਭੁਚੋ ਮੰਡੀ, ਸ. ਪਰਮਜੀਤ ਸਿੰਘ ਬਿੱਲੂ ਨੂੰ ਹਲਕਾ ਬਠਿੰਡਾ ਸ਼ਹਿਰੀ, ਸ. ਬਲਵਿੰਦਰ ਸਿੰਘ ਸੰਗਰ ਨੂੰ ਹਲਕਾ ਬਠਿੰਡਾ ਦਿਹਾਤੀ, ਸ. ਜਗਤਾਰ ਸਿੰਘ ਮੰਗਲਾ ਨੂੰ ਹਲਕਾ ਤਲਵੰਡੀ ਸਾਬੋ ਅਤੇ ਸ. ਜਸਵੀਰ ਸਿੰਘ ਜੌੜਾ ਨੂੰ ਹਲਕਾ ਮੌੜ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ•ਾਂ ਜਿਲਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦਾ ਪ੍ਰਧਾਨ ਸ. ਕਿਸ਼ੋਰ ਸਿੰਘ ਦੀਵਾਨਾ, ਜਿਲਾ ਸੰਗਰੁਰ ਦੇ ਹਲਕਾ ਸੰਗਰੂਰ ਦਾ ਪ੍ਰਧਾਨ ਬੂਟਾ ਸਿੰਘ ਬਾਦਲ ਕਲਾਂ, ਸ. ਤਰਲੋਚਨ ਸਿੰਘ ਚਾਪੜਾ ਨੂੰ ਹਲਕਾ ਅਮਰਗੜ• ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਲਾ ਫਿਰੋਜਪੁਰ ਦੇ ਹਲਕਾ ਜੀਰਾ ਦਾ ਪ੍ਰਧਾਨ ਸ. ਦਰਸ਼ਨ ਸਿੰਘ ਠੇਕੇਦਾਰ ਅਤੇ ਹਲਕਾ ਗੁਰੂ ਹਰਸਹਾਏ ਦਾ ਸ੍ਰੀ ਕੇਵਲ ਕ੍ਰਿਸ਼ਨ ਕੰਬੋਜ ਨੂੰ ਨਿਯੁਕਤ ਕੀਤਾ ਗਿਆ ਹੈ। ਸ. ਗਾਬੜੀਆ ਨੇ ਦੱਸਿਆ ਕਿ ਜਿਲਾ ਮੋਹਾਲੀ ਦੇ ਹਲਕਾ ਮੋਹਾਲੀ ਦਾ ਪ੍ਰਧਾਨ ਸ.ਗੁਰਮੁਖ ਸਿੰਘ ਸੋਹਲ ਅਤੇ ਹਲਕਾ ਡੇਰਾਬੱਸੀ ਦਾ ਪ੍ਰਧਾਨ ਸ. ਭੁਪਿੰਦਰ ਸਿੰਘ ਸੈਣੀ ਨੂੰ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਜਿਲਾ ਮਾਨਸਾ ਦੇ ਹਲਕਾ ਬੁਢਲਾਢਾ ਦਾ ਪ੍ਰਧਾਨ ਸ. ਹਾਕਮ ਸਿੰਘ ਜੱਸਲ ਨੂੰ ਬਣਾਇਆ ਗਿਆ ਹੈ।
ਸ. ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦਾ ਪ੍ਰਧਾਨ ਸ.ਬਲਦੇਵ ਸਿੰਘ ਪੋਲਪੁਰ ਨੂੰ, ਹਲਕਾ ਦਸੂਹਾ ਦਾ ਪ੍ਰਧਾਨ ਸ. ਰਜਿੰਦਰ ਸਿੰਘ ਬੁੱਧੋ ਵਰਕਤ ਨੂੰ ਅਤੇ ਹਲਕਾ ਸ਼ਾਮ ਚੁਰਾਸੀ ਦਾ ਸ. ਪਰਮਜੀਤ ਸਿੰਘ ਪੰਮੀ ਭੂੰਗਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦਾ ਪ੍ਰਧਾਨ ਸ. ਮੋਹਣ ਸਿੰਘ ਨਵਾਂਪਿੰਡ, ਹਲਕਾ ਪਠਾਨਕੋਟ ਦਾ ਪ੍ਰਧਾਨ ਸ. ਸੁਖਦੇਵ ਸਿੰਘ ਤਲੋਰੀਆ ਅਤੇ ਹਲਕਾ ਭੋਆ ਦਾ ਜਥੇਦਾਰ ਸੇਵਾ ਸਿੰਘ ਰਾਮਗੜੀਆ ਨੂੰ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰਾਂ ਜਿਲਾ ਮੋਗਾ ਦੇ ਹਲਕਾ ਬਾਘਾ ਪੁਰਾਣਾ ਤੋਂ ਸ. ਹੰਸਾ ਸਿੰਘ ਕੰਡਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਲਾ ਪਟਿਆਲਾ ਦੇ ਹਲਕਾ ਨਾਭਾ ਤੋਂ ਸ. ਕੁਲਵੰਤ ਸਿੰਘ ਧੀਮਾਨ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਵਿਧਾਨ ਸਭਾ ਹਲਕਾ ਜਲੰਧਰ ਉਤਰੀ ਤੋਂ ਸ. ਪਰਜਮੀਤ ਸਿੰਘ ਜੇ.ਪੀ ਨੂੰ ਹਲਕਾ ਪ੍ਰਧਾਨ ਬਣਾਇਆ ਗਿਆ ਹੈ। ਸ. ਗਾਬੜੀਆ ਨੇ ਦੱਸਿਆ ਕਿ ਜਿਲਾ ਫਤਿਹਗੜ• ਸਾਹਿਬ ਦੇ ਹਲਕਾ ਬਸੀ ਪਠਾਣਾ ਤੋਂ ਸ. ਅਜਮੇਰ ਸਿੰਘ ਖਾਲਸਾ ਨੂੰ ਹਲਕਾ ਪ੍ਰਧਾਨ ਅਤੇ ਹਲਕਾ ਫਤਿਹਗੜ• ਸਾਹਿਬ ਦਾ ਸ. ਬਲਵਿੰਦਰ ਸਿੰਘ ਸਹਾਰਣ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

