ਕੈਨੇਡਾਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਪਾਕਿ ਜਾਣ ਵਾਲੇ ਸਿੱਖ ਜੱਥਿਆਂ ‘ਚ ਗ਼ੈਰ ਕੇਸਾਧਾਰੀ ਸਿੱਖਾਂ ਦੇ ਆਉਣ ‘ਤੇ ਲਾਈ ਪਾਬੰਦੀ

ਸਹਿਜਧਾਰੀ ਸਿੱਖ ਪਾਰਟੀ ਵੱਲੋਂ ਪਾਕਿ ਸਰਕਾਰ ਨੂੰ ਫ਼ੈਸਲਾ ਵਾਪਸ ਲੈਣ ਦੀ ਅਪੀਲ
ਲਾਹੌਰ 26 ਅਪ੍ਰੈਲ (ਮਧੂਸਾਰ ਬਿਊਰੋ) : ਪਾਕਿਸਤਾਨ ਨੇ ਉਥੇ ਜਾਣ ਵਾਲੇ ਸਿੱਖ ਜਥਿਆਂ ਵਿਚ ਗ਼ੈਰ ਕੇਸਾਂ ਧਾਰੀਆਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਉਸ ਨੇ ਇਹ ਫ਼ੈਸਲਾ ਹਾਲ ਹੀ ਵਿਚ ਸਿੱਖ ਜਥੇ ਨਾਲ ਗਈ ਕਿਰਨ ਬਾਲਾ ਨਾਮਕ ਮਹਿਲਾ ਦੁਆਰਾ ਉਥੇ ਇਕ ਮੁਸਲਿਮ ਪੁਰਸ਼ ਨਾਲ ਕੀਤੇ ਗਏ ਨਿਕਾਹ ਉਪਰੰਤ ਲਿਆ ਹੈ।

ਪਾਕਿਸਤਾਨ ਦੇ ਇਸ ਫ਼ੈਸਲੇ ਦੀ ਸਹਿਜਧਾਰੀ ਸਿੱਖ ਪਾਰਟੀ ਨੇ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਪਾਕਿਸਤਾਨ ਦਾ ਨਾਦਰਸ਼ਾਹੀ ਫਰਮਾਨ ਹੈ ਅਤੇ ਇਹ ਸਿੱਖ ਭਾਈਚਾਰੇ ਵਿਸ਼ੇਸ਼ ਤੌਰ ‘ਤੇ ਨਾਨਕ ਨਾਮ ਲੇਵਾ ਸਿੱਖਾਂ ਦੇ ਨਾਲ ਅਨਿਆ ਹੈ।
ਸਹਿਜਧਾਰੀ ਪਾਰਟੀ ਦੇ ਮੁਖੀ ਡਾਕਟਰ ਪੀ.ਐਸ. ਪਨੂੰ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇਸ ਫ਼ੈਸਲੇ ਉੱਤੇ ਨਜ਼ਰਸਾਨੀ ਕਰੇ ਕਿਉਂਕਿ ਇਹ ਕਾਹਲੀ ਵਿਚ ਲਿਆ ਗਿਆ ਫ਼ੈਸਲਾ ਹੈ ਅਤੇ ਇਸ ਨੂੰ ਜ਼ਿਆਦਾਤਰ ਸਿੱਖਾਂ ਦੇ ਮਨ ਨੂੰ ਠੇਸ ਪੁੱਜੀ ਹੈ। ਉਸ ਨੇ ਕਿਹਾ ਕਿ ਪਾਕਿਸਤਾਨ ਵਿਚ ਰਹਿੰਦੇ ਜ਼ਿਆਦਾਤਰ ਸਹਿਜਧਾਰੀ ਸਿੱਖ ਹਨ ਜੋ ਕਿ ਖਾਸ ਤੌਰ ‘ਤੇ ਨਾਨਕਪੰਥੀ ਸਿੰਧੀ ਅਖ਼ਵਾਉਂਦੇ ਹਨ ਅਤੇ ਸਿੱਖ ਧਰਮ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਵੰਡ ਉਪਰੰਤ ਬਹੁਤ ਸਾਰੇ ਸਹਿਜਧਾਰੀ ਸਿੱਖ ਭਾਰਤ ਵਿਚ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਇਕ ਧਰਮਨਿਰਪੱਖ ਧਰਮ ਹੈ ਜਿਸ ਵਿਚ ਜਾਤ-ਪਾਤ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੇਸ ਰੱਖਣ ਦੇ ਆਧਰ ਉੱਤੇ ਸਿੱਖਾਂ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਨੂੰ ਵੀਜ਼ਾ ਲੈਣ ਤੋਂ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਭਾਰਤ ਸਰਕਾਰ ਨੇ ਪਹਿਲਾਂ ਹੀ ਸੰਸਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਹਿਜਧਾਰੀ ਸਿੱਖਾਂ ਨੂੰ ਹਿੱਸਾ ਲੈਣ ਤੋਂ ਰੋਕ ਦਿੱਤਾ ਹੈ। ਜਿਸ ਕਾਰਨ ਅੰਮ੍ਰਿਤਧਾਰੀ ਅਤੇ ਸਹਿਜਧਾਰੀ ਸਿੱਖਾਂ ਵਿਚ ਦੀਵਾਰ ਖੜ੍ਹੀ ਹੋ ਗਈ ਹੈ। ਡਾਕਟਰ ਪਨੂੰ ਨੇ ਇਕ ਵਾਰ ਫ਼ਿਰ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਆਪਣੇ ਇਸ ਫ਼ੈਸਲੇ ਉੱਤੇ ਨਜ਼ਰਸਾਨੀ ਕਰੇ।

Leave a Reply

Your email address will not be published. Required fields are marked *