ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਵਲੋਂ ਆਪਣਾ 57ਵਾਂ ਸਥਾਪਨਾ ਦਿਵਸ ਮਨਾਇਆ

ਪਟਿਆਲਾ, 30 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਨੂੰ ਆਪਣੇ 57 ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਸਭ ਤੋਂ ਵਧੀਆ ਜਨਮਦਿਨ ਦਾ ਤੋਹਫਾ ਪ੍ਰਾਪਤ ਹੋਇਆ ਜਦੋਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਅਕਾਲੀ ਸਰਕਾਰ ਦੇ 10 ਸਾਲਾਂ ਦੇ ਕੁਸ਼ਾਸਨ ਕਾਰਨ ਪੈਦਾ ਹੋਏ ਯੂਨੀਵਰਸਿਟੀ ਦੇ ਵਿੱਤੀ ਸੰਕਟ ਨੂੰ ਦੂਰ ਕਰਨ ਲਈ ਹਰ ਕਿਸਮ ਦੀ ਸਹਾਇਤਾ ਅਤੇ ਸਮਰਥਨ ਦਾ ਭਰੋਸਾ ਦਿਵਾਇਆ। ਉਨ੍ਹਾਂ ਅੱਗੇ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਅਧਿਕਾਰੀਆਂ ਨੂੰ ਦਰਪੇਸ਼ ਅਣਸੁਖਾਵੇਂ ਹਾਲਾਤਾਂ ਦੇ ਮੱਦੇਨਜ਼ਰ ਹਰ ਕਿਸਮ ਦੀਆਂ ਹੜਤਾਲਾਂ ਅਤੇ ਧਰਨਿਆਂ ਨੂੰ ਰੋਕਣਾ ਯਕੀਨੀ ਬਣਾਇਆ ਜਾਵੇਗਾ।

ਆਪਣੇ ਉਦਘਾਟਨੀ ਭਾਸ਼ਣ ਦੌਰਾਨ ਸ਼੍ਰੀਮਤੀ ਪ੍ਰਨੀਤ ਕੌਰ ਉਦੋਂ ਭਾਵੁਕ ਹੋ ਗਏ, ਜਦੋਂ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਬਜ਼ੁਰਗਾਂ, ਖਾਸ ਕਰਕੇ ਉਨ੍ਹਾਂ ਦੇ ਸਹੁਰੇ ਮਹਾਰਾਜਾ ਯਾਦਵਿੰਦਰਾ ਸਿੰਘ ਵਲੋਂ ਪਟਿਆਲਾ ਰਿਆਸਤ ਵਿਚ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕਰਨ ਅਤੇ ਇਕ ਛੋਟੀ ਜਿਹੀ ਕੁੜੀ ਦੇ ਰੂਪ ਵਿਚ ਯੂਨੀਵਰਸਿਟੀ ਦਾ 1962 ਵਿੱਚ ਧਰਤੀ ਮਾਂ ਦੀ ਕੁੱਖ ਵਿੱਚ ਜਨਮ ਲੈਣ ਦਾ ਗਵਾਹ ਬਣਨ ਦੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ, ਕਲਾ ਅਤੇ ਸਭਿਆਚਾਰ ਦਾ ਵਿਕਾਸ ਕਰਨ ਲਈ ਇਕ ਪ੍ਰਮੁੱਖ ਕੇਂਦਰ ਦੇ ਤੌਰ ਤੇ ਉਭਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹੋਰ ਵਿਸ਼ਿਆਂ ਵਿੱਚ ਵੀ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚੋਂ ਪ੍ਰਮੁੱਖ ਸਥਾਨ ‘ਤੇ ਕਬਜ਼ਾ ਕਰਨ ਵਿੱਚ ਸਫਲ ਰਹੀ ਹੈ। ਉਨ੍ਹਾਂ ਯੂਨੀਵਰਸਿਟੀ ਦਾ ਮਾਣ ਵਧਾਉਣ ਵਾਲੇ ਸਾਬਕਾ ਵਿਦਿਆਰਥੀਆਂ ਰਾਜ ਬੱਬਰ, ਸੁਰਜੀਤ ਪਾਤਰ, ਅਜਮੇਰ ਔਲਖ, ਮਿਸ ਇੰਡੀਆ ਨਵਨੀਤ ਢਿੱਲੋਂ, ਬਿਨੂ ਢਿੱਲੋਂ, ਰਾਣਾ ਰਣਬੀਰ ਅਤੇ ਬੜੇ ਭਾਰੀ ਵਿੱਤੀ ਸੰਕਟ ਵਿੱਚ ਫਸੇ ਵਾਈਸ-ਚਾਂਸਲਰ ਡਾ. ਘੁੰਮਣ ਵਲੋਂ ਯੂਨੀਵਰਸਿਟੀ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦੀ ਪ੍ਰਸ਼ੰਸਾ ਕੀਤੀ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਬੀ.ਐਸ. ਘੁੰਮਣ ਨੇ ਯੂਨੀਵਰਸਿਟੀ ਦੁਆਰਾ ਅਕਾਦਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਛੋਹੀਆਂ ਗਈਆਂ ਨਵੀਆਂ ਉਚਾਈਆਂ ਦੇ ਨਾਲ ਨਾਲ ਐਨ.ਆਈ.ਆਰ.ਐਫ ਦੀ ਰੈਂਕਿੰਗ ਵਿੱਚ ਸਥਾਨ ਪਾਉਣ ਤੋਂ ਇਲਾਵਾ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ ਇਤਿਹਾਸ ਵਿੱਚ ਪਹਿਲੀ ਵਾਰ ਯੂ.ਜੀ.ਸੀ. ਦੀ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਹਾਸਲ ਕਰਨ ਦੀ ਗੱਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਮੀਡੀਆ ਸੈਂਟਰ ਨੂੰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਉੱਚ ਪੱਧਰੀ ਵਿਦਵਾਨਾਂ ਦੁਆਰਾ ਡਿਜੀਟਲ ਅਤੇ ਇਲੈਕਟਰਾਨਿਕ ਵਿਦਿਅਕ ਏ.ਵੀ. ਪ੍ਰੋਗਰਾਮ ਤਿਆਰ ਕਰਨ ਲਈ ਯੂਜੀਸੀ ਅਤੇ ਐਮਐਚਆਰਡੀ ਵੱਲੋਂ ‘ਨੋਡਲ ਸੈਂਟਰ’ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ। ਡਾ. ਘੁੰਮਣ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਯੂਨੀਵਰਸਿਟੀ ਵਲੋਂ ਮੀਡੀਆ ਸਟੱਡੀਜ਼ ਐਂਡ ਐਂਟਰਟੇਨਮੈਂਟ; ਹੋਸਪੀਟਲ ਐਂਡ ਹੈਲਥਕੇਅਰ ਮੈਨੇਜਮੈਂਟ; ਵਾਤਾਵਰਨ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ; ਜਨਤਕ ਪਾਲਸੀ ਅਤੇ ਸੰਕਟ ਪ੍ਰਬੰਧਨ ਵਿੱਚ ਨੌਕਰੀ ਅਤੇ ਹੁਨਰ-ਮੁਹਾਰਤ ਵਾਲੇ ਐਮ.ਬੀ.ਏ ਕੋਰਸ ਸ਼ੁਰੂ ਕਰਨ ਤੋਂ ਇਲਾਵਾ ਐਕਟਿੰਗ ਅਤੇ ਡਾਇਰੈਕਸ਼ਨ; ਸਟਿੱਲ ਅਤੇ ਵੀਡੀਓਗ੍ਰਾਫੀ; ਅਤੇ ਵਿਡਿਓਐਡੀਟਿੰਗ ਅਤੇ ਕੰਪੋਜ਼ੀਟਿੰਗ ਵਿੱਚ ਸ਼ਾਰਟ-ਟਰਮ ਪੇਸ਼ੇਵਰ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਹਨ।
ਆਪਣੇ ਕੁੰਜੀਵਤ ਭਾਸ਼ਣ ਵਿੱਚ ਪ੍ਰਸਿੱਧ ਕਵੀ, ਡਾ. ਸੁਰਜੀਤ ਪਤਰ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਭਾਸ਼ਾ ਆਪਣੇ ਆਪ ਵਿੱਚ ਇਕ ਰਹੱਸਮਈ ਭੇਦ ਅਤੇ ਚਮਤਕਾਰ ਹੈ। ਇਸਦੀ ਵਰਤੋਂ ਅੰਦਰੂਨੀ ਭਾਵਨਾਵਾਂ ਨੂੰ ਲੁਕਾਉਣ ਅਤੇ ਪ੍ਰਗਟ ਕਰਨ ਲਈ ਕੀਤੀ ਜਾ ਸਕਦੀ ਹੈ ਅਤੇ ਇੱਕੋ ਸਮੇਂ ਕਵੀ ਦੀ ਮਾਨਸਿਕ ਅਵਸਥਾ ਨੂੰ ਵੀ ਪਕੜ ਸਕਦੀ ਹੈ। ਉਨ੍ਹਾਂ ਨੇ ਯੂਨੈਸਕੋ ਦੇ ਪੰਜਾਬੀ ਭਾਸ਼ਾ ਦੇ ਅਲੋਪ ਹੋਣ ਦੇ ਪ੍ਰਗਟਾਵੇ ਨੂੰ ਖਾਰਜ ਕਰ ਦਿੱਤਾ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ, ਕਿਉਂਕਿ ਅਜੇ ਵੀ ਬਹੁਤ ਸਾਰੇ ਪੰਜਾਬੀ ਅੰਗਰੇਜ਼ੀ ਅਤੇ ਹਿੰਦੀ ਵਿਚ ਬੋਲਣਾ ਪਸੰਦ ਕਰਦੇ ਹਨ। ਉੱਘੇ ਪੰਜਾਬੀ ਵਿਦਵਾਨ ਡਾ. ਸਤੀਸ਼ ਵਰਮਾ ਨੇ ਬਰਤਾਨੀਆ ਦੁਆਰਾ ਸਾਜ਼ਿਤ ਤਹਿਤ ਪੰਜਾਬੀ ਨੂੰ ਇਕ ਸਥਾਨਕ ਭਾਸ਼ਾ ਘੋਸ਼ਿਤ ਕਰਨ ਦੀ ਬਜਾਏ ਇੱਕ ਵਿਸ਼ਵੀ ਭਾਸ਼ਾ ਦੇ ਤੌਰ ਤੇ ਪੇਸ਼ ਕੀਤਾ। ਡੀਨ ਅਕਾਦਮਿਕ ਮਾਮਲੇ ਡਾ. ਜੀ.ਐਸ. ਬੱਤਰਾ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਜਦਕਿ ਡਾ. ਐਮ.ਐਸ. ਨਿੱਜਰ, ਰਜਿਸਟਰਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਤੇ ਯੂਨੀਵਰਸਿਟੀ ਦੇ ਸੈਂਟਰ ਫਾਰ ਐਡਵਾਂਸਡ ਮੀਡੀਆ ਸਟੱਡੀਜ਼ ਦੁਆਰਾ ਤਿਆਰ ਅਤੇ ਡਾ. ਗੁਰਮੀਤ ਮਾਨ ਵਲੋਂ ਲਿਖਿਤ ਅਤੇ ਨਿਰਦੇਸ਼ਤ ਇੱਕ ਡਾਕੂਮੈਂਟਰੀ ਫਿਲਮ ਵੀ ਵਿਖਾਈ ਗਈ।

Leave a Reply

Your email address will not be published. Required fields are marked *