ਦੇਸ਼-ਵਿਦੇਸ਼ਪੰਜਾਬ

ਸਿੱਖ ਵਿਦਿਆਰਥੀ ਪ੍ਰੀਖਿਆ ਭਵਨ ‘ਚ ਲਿਜਾ ਸਕਣਗੇ ਕਿਰਪਾਨ ਅਤੇ ਕੜਾ

ਨਵੀਂ ਦਿੱਲੀ 3 ਮਈ (ਮਧੂਸਾਰ ਬਿਊਰੋ)
ਦਿੱਲੀ ਹਾਈਕੋਰਟ ਨੇ ਸਿੱਖ ਵਿਦਿਆਰਥੀਆਂ ਨੂੰ ਐਨਈਟੀ-2018 ਦੀ ਪ੍ਰੀਖਿਆ ‘ਚ ਕਿਰਪਾਨ ਅਤੇ ਕੜਾ ਲੈ ਕੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੜਾ ਅਤੇ ਕਿਰਪਾਨ ਨਾਲ ਲਿਜਾਉਣ ਵਾਲੇ ਵਿਦਿਆਰਥੀਆਂ ਲਈ ਇਹ ਸ਼ਰਤ ਹੋਵਗੀ ਕਿ ਉਨ੍ਹਾਂ ਨੂੰ ਬਾਕੀ ਵਿਦਿਆਰਥੀਆਂ ਤੋਂ ਇਕ ਘੰਟਾ ਪਹਿਲਾਂ ਪ੍ਰੀਖਿਆ ਭਵਨ ‘ਚ ਪੁੱਜਣਾ ਹੋਵੇਗਾ। ਇਹ ਕੇਵਲ ਪ੍ਰੀਖਿਆ ਭਵਨ ਦੀ ਸਕ੍ਰੀਨਿੰਗ ਅਤੇ ਸੁਰੱਖਿਆ ਕਾਰਨਾਂ ਕਰਕੇ ਕੀਤਾ ਗਿਆ ਹੈ।

ਸਿੱਖਾਂ ਦੇ ਆਖਰੀ ਸਿੱਖ ਗੁਰੂ ਗੋਬਿੰਦ ਜੀ ਨੇ ਖਾਲਸਾ ਪੰਥ ਦੇ ਲੋਕਾਂ ਨੂੰ ਹਰ ਸਥਿਤੀ ਨਾਲ ਨਿਪਟਣ ਲਈ ਪੰਜ ਕਕਾਰ ਨੂੰ ਜ਼ਰੂਰੀ ਘੋਸ਼ਿਤ ਕੀਤਾ ਸੀ। ਸਿੱਖ ਧਰਮ ਦੇ ਪੰਜ ਕਕਾਰਾਂ ‘ਚ ਕੇਸ਼, ਕੰਘਾ, ਕੱਛਾ, ਕੜਾ ਅਤੇ ਕਿਰਪਾਨ ਆਉਂਦੇ ਹਨ।

Leave a Reply

Your email address will not be published. Required fields are marked *