ਕਾਂਗਰਸ ਦੀਆਂ ਧੱਕਸਾਹੀਆਂ ਖਿਲਾਫ ਸਮਾਣਾ ਹਲਕੇ ਦਾ ਅਕਾਲੀ ਦਲ ਹੋਇਆ ਇਕਜੱਟ
-ਬੰਦ ਕਰੇ ਕਾਂਗਰਸ ਗੁੰਡਾਗਰਦੀ ਨਹੀ ਤਾਂ ਹੋਵੇਗਾ ਸੰਘਰਸ ; ਅਬਲੋਵਾਲ
-ਹਲਕੇ ਦੇ ਸਮੂਹ ਅਕਾਲੀ ਜਥੇਦਾਰ, ਚੈਅਰਮੈਨ ਤੇ ਸਾਬਕਾ ਚੈਅਰਮੈਨਾਂ ਨੇ ਕੀਤੀ ਹੰਗਾਮੀ ਮੀਟਿੰਗ
ਪਟਿਆਲਾ, 4 ਮਈ (ਮਧੂਸਾਰ ਬਿਊਰੋ) ਵਿਧਾਨ ਸਭਾ ਹਲਕਾ ਸਮਾਣਾ ਦੇ 2 ਪਿੰਡਾਂ ਵਿਚ ਕਾਂਗਰਸੀਆਂ ਵਲੋ ਅਕਾਲੀ ਨੇਤਾਵਾਂ ਦੀ ਕੀਤੀ ਕੁੱਟਮਾਰ ਖਿਲਾਫ ਸਮੁੱਚੇ ਸਮਾਣਾ ਹਲਕੇ ਦੇ ਅਕਾਲੀ ਇਕਜੁੱਟ ਹੋ ਗਏ ਹਨ, ਅੱਜ ਇਥੇ ਹਲਕੇ ਤੇ ਸਮੂਹ ਸਰਕਲ ਜਥੇਦਾਰਾਂ, ਚੈਅਰੇਮੈਨਾਂ ਤੇ ਸਾਬਕਾਂ ਚੈਅਰਮੈਨਾਂ ਨੇ ਇਥੇ ਸਰਕਲ ਜਥੇਦਾਰ ਹਰਜਿੰਦਰ ਸਿੰਘ ਬੱਲ ਦੇ ਗ੍ਰਹਿ ਵਿਖੇ ਹੰਗਾਮੀ ਮੀਟਿੰਗ ਕਰਕੇ ਐਲਾਨ ਕੀਤਾ ਹੈ ਕਿ ਜੇਕਰ ਕਾਂਗਰਸ ਨੇ ਗੁੰਡਾਗਰਦੀ ਬੰਦ ਨਾ ਕੀਤੀ ਤੇ ਦੋਸ਼ੀ ਕਾਂਗਰਸੀਆਂ ਖਿਲਾਫ ਪੂਰੀਆਂ ਧਰਾਵਾਂ ਤਹਿਤ ਕੇਸ ਰਜਿਸਟਡ ਨਾ ਕੀਤੇ ਤਾਂ ਤਿੱਖਾ ਸੰਘਰਸ ਹੋਵੇਗਾ ਜਿਸ ਤੋ ਨਿਕਲਣ ਵਾਲੇ ਗੰਭੀਰ ਸਿੱਟਿਆ ਦੀ ਜਿੰਮੇਵਾਰ ਪਟਿਆਲਾ ਪੁਲਸ ਹੋਵੇਗੀ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਟੂਰਇਜਮ ਵਿਭਾਗ ਦੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ , ਜਿਲਾ ਪ੍ਰੀਸਦ ਦੇ ਮੋਜੂਦਾ ਚੈਅਰਮੈਨ ਜਸਪਾਲ ਸਿੰਘ ਕਲਿਆਣ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੇ 10 ਸਾਲ ਰਾਜ ਕੀਤਾ ਤੇ ਇਕ ਵੀ ਕਾਂਗਰਸੀ ਵਰਕਰ ਜਾਂ ਨੇਤਾ ਨਾਲ ਧੱਕੇਸਾਹੀ ਨਹੀ ਕੀਤੀ ਤੇ ਨਾ ਹੀ ਕੋਈ ਕੇਸ ਦਰਜ ਕਰਵਾਇਆ ਪਰ ਅੱਜ ਕੁਝ ਕੁ ਕਾਂਗਰਸੀ ਨੇਤਾ ਘਟੀਆ ਰਾਜਨੀਤੀ ਤੇ ਉਤਰ ਆਏ ਹਨ ਜਿਸ ਨਾਲ ਮਾਹੋਲ ਖਰਾਬ ਹੋ ਰਿਹਾ ਹੈ । ਅਬਲੋਵਾਲ ਤੇ ਕਲਿਆਣ ਨੇ ਕਿਹਾ ਕਿ ਪਹਿਲਾ 18 ਅਪ੍ਰੈਲ ਨੂੰ ਪਿੰਡ ਨਿਜਾਮਨੀਵਾਲਾ ਦੇ ਅਕਾਲੀ ਨੇਤਾ ਮਨੀ ਸਿੰਘ ਦੀਆਂ ਪਿੰਡ ਦੇ ਮੋਹਤਰਵਰ ਕਾਂਗਰਸੀ ਨੇਤਾਵਾਂ ਨੇ ਮਾਰ ਕੁੱਟ ਕੀਤੀ ਤੇ ਇਹ ਅਕਾਲੀ ਨੇਤਾ ਦੀਆਂ ਬਾਹਾਂ ਤੋੜ ਦਿਤੀਆਂ ਇਥੇ ਹੀ ਬੱਸ ਨਹੀ ਸਿਰ ਵਿਚ ਮਾਰੀਆਂ ਸੱਟਾਂ ਕਾਰਨ ਅਕਾਲੀ ਨੇਤਾ ਮਨੀ ਪਿਛਲੇ 10 ਦਿਨ ਤੋ ਬੇਹੋਸ ਹੈ ਤੇ ਅੱਜ ਪੀ ਆਈ ਜੀ ਦਾਖਲ ਹੈ।
ਅਬਲੋਵਾਲ ਤੇ ਕਲਿਆਣ ਨੇ ਕਿਹਾ ਕਿ ਹੁਣ 2 ਮਈ ਨੂੰ ਪਸਿਆਣਾ ਪਿੰਡ ਦੇ ਅਕਾਲੀ ਸਰਪੰਚ ਕ੍ਰਿਸਨ ਸਿੰਘ ਤੇ ਪਿੰਡ ਦੇ ਇਕ ਕਾਂਗਰਸੀ ਨੇ ਬਾਹਰੋ ਬੰਦੇ ਲਿਆ ਕਿ ਹਮਲਾ ਕਰ ਦਿਤਾ ਤੇ ਸਰਪੰਚ ਦੀਆਂ ਲੱਤਾਂ ਤੋੜ ਦਿਤੀਆਂ ਜਿਸ ਕਾਰਨ ਸਮੁੱਚੇ ਪਿੰਡ ਨੇ ਪਾਰਟੀਬਾਜੀ ਤੋ ਉਪੱਰ ਉਠ ਕੇ ਧਰਨਾ ਲਗਾਇਆ ਤੇ ਇਸ ਤੋ ਬਾਅਦ ਹੀ ਪੁਲਸ ਨੇ ਨਾਰਮਲ ਕੇਸ ਦਰਜ ਕੀਤਾ ਹੈ ਜਦੋ ਕਿ ਲੱਤਾਂ ਤੋੜਨ ਵਾਲੇ ਖਿਲਾਫ ਕਿ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਭ ਨੂੰ ਪਤਾ ਹੈ । ਅਬਲੋਵਾਲ ਨੇ ਕਿਹਾ ਕਿ ਇਹੋ ਜਿਹੀਆਂ ਘਟੀਆਂ ਹਰਕਤਾ ਸਾਰੇ ਸਮਾਜ ਨੂੰ ਗੰਧਲਾ ਕਰ ਰਹੀਆਂ ਹਨ ਜਿਸ ਕਾਰਨ ਪਿੰਡਾਂ ਵਿਚ ਭਾਈਚਾਰਕ ਮਾਹੋਲ ਵਿਗੜ ਰਿਹਾ ਹੈ ।
ਅਕਾਲੀ ਨੇਤਾਵਾਂ ਨੇ ਕਿਹਾ ਕਿ ਹੁਣ ਸਾਡੇ ਸਬਰ ਦਾ ਬੰਨ ਭਰ ਚੁੱਕਾ ਹੈ ਤੇ ਅਕਾਲੀ ਦਲ ਸਖਤ ਐਕਸਨ ਲਈ ਤਿਆਰ ਹੈ ਉਹਨਾਂ ਪਟਿਆਲਾ ਪੁਲਸ ਨੂੰ ਅਲਮੀਟੇਮ ਦਿਤਾ ਕਿ ਦੋਸ਼ੀਆ ਖਿਲਾਫ ਤਰੁੰਤ ਕਾਰਵਾਈ ਕਰੇ ਨਹੀ ਤਾਂ ਕਿਸੇ ਵੀ ਪਲ ਸਖਤ ਐਕਸਨ ਹੋਵੇਗਾ । ਮੀਟਿੰਗ ਵਿਚ ਜੁੜੇ ਸਮੁੱਚੇ ਚੈਅਰਮੈਨਾ ਤੇ ਅਕਾਲੀ ਜਥੇਦਾਰਾਂ ਨੇ ਕਿਹਾ ਕਿ ਕਾਂਗਰਸ ਨੂੰ ਚੇਤਾਵਨੀ ਦਿਤੀ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਇਸ ਲਈ ਕਾਂਗਰਸ ਨੂੰ ਇਹੋ ਜਿਹੀਆਂ ਕੋਝੀਆਂ ਹਰਕਤਾਂ ਤੋ ਬਾਜ ਆਉਣਾ ਚਾਹੀਦਾ ਹੈ । ਇਸ ਮੋਕੇ ਦੋਵੇ ਪੀੜਤ ਪਰਿਵਾਰਾਂ ਦੇ ਪਰਿਵਾਰਕ ਮੈਂਬਰ ਵੀ ਮੋਜੂਦ ਸਨ । ਇਸ ਮੋਕੇ ਜਸਪਾਲ ਸਿੰਘ ਬਿੱਟੂ ਚੱਠਾ ਸਾਬਕਾ ਕੋਸਲਰ, ਜਥੇਦਾਰ ਹਰਜਿੰਦਰ ਸਿੰਘ ਬੱਲਂ, ਜਥੇਦਾਰ ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਬਲਦੇਵ ਸਿੰਘ ਰਾਜਲਾ , ਜਥੇਦਾਰ ਗੁਰਦੀਪ ਸਿੰਘ ਗਾਜੇਵਾਸ, ਜਥੇਦਾਰ ਜਗਰੂਪ ਸਿੰਘ ਫਤਿਹਪੁਰ, ਜਥੇਦਾਰ ਗੁਰਮੀਤ ਸਿੰਘ ਆਸੇਮਾਜਰਾ, ਬਲਦੇਵ ਸਿੰਘ ਬਠੋਈ ਸਾਬਕਾ ਚੈਅਰਮੈਨ, ਬਲਵਿੰਦਰ ਸਿੰਘ ਦਾਨੀਪੁਰ ਸਾਬਕਾ ਚੈਅਰਮੈਨ, ਦੀਦਾਰ ਸਿੰੰਘ ਅਚਰਲਾ ਸਾਬਕਾ ਚੈਅਰਮੈਨ, ਸਰਪੰਚ ਮਨਜੀਤ ਸਿੰਘ ਖੇੜਾਜੱਟਾ , ਅਜਮੇਰ ਸਿੰਘ ਪਸਿਆਣਾ ਸਾਬਕਾ ਸਰਪੰਚ , ਖੇਮ ਸਿੰਘ ਸਰਪੰਚ, ਗੋਸਾ ਢੀਢਸਾ ਕੱਲਰਭੈਣੀ ਸਰਪੰਚ, ਗੁਰਮੇਜ ਸਿੰਘ ਸੇਰਮਾਜਰਾ, ਮੂਲ ਸਿੰਘ ਕਮਲਾਪੁਰ, ਹਰਭਜਨ ਸਿੰਘ ਰੰਧਾਵਾਂ ਮੈਂਬਰ ਬਲਾਕ ਸੰਮਤੀ , ਰਣਜੋਧ ਸਿੰਘ ਖੇੜਕੀ , ਨਸੀਬ ਸਿੰਘ, ਕਸਮੀਰ ਸਿੰਘ ਧਰਮਹੇੜੀ, ਲੱਖਾ ਪਸਿਆਣਾ, ਵਿਸਾਖੀ ਸਿੰਘ ਤੇ ਹੋਰ ਵੀ ਨੇਤਾ ਹਾਜਰ ਸਨ।

